ਗੁਰਦਾਸਪੁਰ : ਗੁਰਦਾਸਪੁਰ ਬੱਬਰੀ ਬਾਈਪਾਸ ਚੌਂਕ ਨਜ਼ਦੀਕ ਤੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਥਾਣਾ ਸਦਰ ਪੁਲਸ ਗੁਰਦਾਸਪੁਰ ਨੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਸੋਹਨ ਲਾਲ ਨੇ ਦੱਸਿਆ ਕਿ ਸੁਖਜੋਬਨਪ੍ਰੀਤ ਸਿੰਘ ਪੁੱਤਰ ਬਖਤਾਵਰ ਸਿੰਘ ਵਾਸੀ ਬੱਬੇਹਾਲੀ ਨੇ ਸ਼ਿਕਾਇਤ ਦਿੱਤੀ ਕਿ ਉਸ ਨੇ ਬਾਈਪਾਸ ਚੌਂਕ ਨਬੀਪੁਰ ਰੋਡ ਸਾਇਡ ਵੱਲ ਆਪਣਾ ਮੋਟਰਸਾਈਕਲ ਪੀਬੀ06 ਏ.ਐੱਸ 4146 ਲਗਾ ਕੇ ਜ਼ਰੂਰੀ ਕੰਮ ਚਲਾ ਗਿਆ ਸੀ, ਪਰ ਜਦ ਵਾਪਸ ਆਇਆ ਤਾਂ ਵੇਖਿਆ ਕਿ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ, ਜੋ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਨਾਕਾਬੰਦੀ ਹਰਦੋਛੰਨੀਆਂ ਚੌਂਕ ਗੁਰਦਾਸਪੁਰ ਵਿਖੇ ਕੀਤੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਦੋਸੀ ਅਮਰਜੀਤ ਸਿੰਘ ਉਰਫ ਕਾਲਾ ਪੁੱਤਰ ਬੂਟਾ ਰਾਮ ਵਾਸੀ ਉੱਚਾ ਧਕਾਲਾ ਥਾਣਾ ਦੋਰਾਂਗਲਾ ਨੂੰ ਰੋਕ ਕੇ ਜਦ ਮੋਟਰਸਾਈਕਲ ਦੇ ਕਾਗਜ਼ ਪੁੱਛੇ ਗਏ ਤਾਂ ਉਹ ਕੋਈ ਵੀ ਤਸੱਲੀ ਬਖ਼ਸ ਜਵਾਬ ਨਹੀਂ ਦੇ ਸਕਿਆ। ਜਿਸ ਨੇ ਮੰਨਿਆ ਕਿ ਉਸ ਨੇ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਬੱਬਰੀ ਬਾਈਪਾਸ ਚੌਂਕ ਤੋਂ ਚੋਰੀ ਕੀਤਾ ਸੀ। ਜਿਸ ’ਤੇ ਦੋਸੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ।















