ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ’ਚੋਂ ਭਾਰੀ ਗਿਣਤੀ ’ਚ ਗ੍ਰਨੇਡ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪੂਰੇ ਇਲਾਕੇ ’ਚ ਸਨਸਨੀ ਫ਼ੈਲ ਗਈ ਹੈ। ਜਾਣਕਾਰੀ ਮੁਤਾਬਕ ਦੋਰਾਂਗਲਾ ਦੀ ਬੀ.ਪੀ.ਓ. ਚੱਕੀ ਪੋਸਟ ਨੇੜੇ ਪੁਲਸ ਨੇ ਸਰਚ ਆਪਰੇਸ਼ਨ ਦੌਰਾਨ ਖੇਤਾਂ ’ਚੋਂ 11 ਗ੍ਰਨੇਡ ਬਰਾਮਦ ਕੀਤੇ ਹਨ। ਇਸ ਤੋਂ ਲਗਾਤਾਰ ਪੂਰੇ ਇਲਾਕੇ ’ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਇਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨ ਦੋਰਾਂਗਲਾ ਬੀ.ਓ.ਪੀ. ਚੱਕਰੀ ਪੋਸਟ ’ਤੇ ਕੱਲ੍ਹ ਬੀ.ਐੱਸ.ਐੱਫ਼. ਜਵਾਨਾਂ ਵਲੋਂ ਡਰੋਨ ਦੇਖਿਆ ਗਿਆ ਸੀ। ਜਵਾਨਾਂ ਨੇ ਤੁਰੰਤ 18 ਰਾਊਂਡ ਫਾਇਰਿੰਗ ਕਰਕੇ ਡਰੋਨ ਨੂੰ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਬੀ.ਐੱਸ.ਐੱਫ਼. ਤੇ ਪੁਲਸ ਜਵਾਨਾਂ ਵਲੋਂ ਪੂਰੇ ਇਲਾਕੇ ’ਚ ਸਰਚ ਅਭਿਆਨ ਚਲਾਇਆ ਗਿਆ ਸੀ।
News Credit :jagbani(punjabkesari)















