ਗਾਂਗੁਲੀ ਦਾ ਇੰਗਲੈਂਡ ਅਤੇ ਆਸਟਰੇਲੀਆ ਨਾਲ ਸੁਪਰ-ਸੀਰੀਜ਼ ਦਾ ਪਲੈਨ

ਕੋਲਕਾਤਾ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਅਨੁਸਾਰ ਗਲੋਬਲ ਕ੍ਰਿਕਟ ਦੀਆਂ ਤਿੰਨ ਧਮਾਕੇਦਾਰ ਟੀਮਾਂ (ਚੋਟੀ ਦੀਆਂ ਟੀਮਾਂ) ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਅਗਲੇ ਸਾਲ ਕੈਲੰਡਰ ਤੋਂ ਬਾਹਰ ਆਪਸ ‘ਚ ਸਲਾਨਾ ਸੀਮਿਤ ਓਵਰ ਟੂਰਨਾਮੈਂਟ ਖੇਡ ਸਕਦੀਆਂ ਹਨ। ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੇ ਡੇ-ਨਾਈਟ ਕ੍ਰਿਕਟ ਸਵਰੂਪ ‘ਚ ਭਾਰਤੀ ਕ੍ਰਿਕਟ ਟੀਮ ਦੇ ਸਫ਼ਲ ਟੈੱਸਟ ਆਯੋਜਨ ਤੋਂ ਬਾਅਦ BCCI ਪ੍ਰਧਾਨ ਕਈ ਨਵੀਂ ਯੋਜਨਾਵਾਂ ‘ਤੇ ਵਿਚਾਰ ਕਰ ਰਹੇ ਹਨ। ਗਾਂਗੁਲੀ ਨੇ ਸੰਕੇਤ ਦਿੱਤੇ ਹਨ ਕਿ ਭਾਰਤੀ ਬੋਰਡ ਇੰਗਲੈਂਡ ਦੇ ਕ੍ਰਿਕਟ ਬੋਰਡ (ECB) ਅਤੇ ਆਸਟਰੇਲੀਆ ਦੇ ਬੋਰਡ (ACB) ਨਾਲ ਚਾਰ ਦੇਸ਼ਾਂ ਦੇ ਟੂਰਨਾਮੈਂਟ ਨੂੰ ਹਰ ਸਾਲ ਇਨ੍ਹਾਂ ਟੀਮਾਂ ਦੀ ਮੇਜ਼ਬਾਨੀ ‘ਚ ਆਯੋਜਿਤ ਕਰਨ ‘ਤੇ ਵਿਚਾਰ ਕਰ ਰਿਹਾ ਹੈ।
ਇਹ ਆਯੋਜਨ ICC ਦੇ ਪ੍ਰੋਗਰਾਮ ਨਾਲ ਟਕਰਾ ਸਕਦਾ ਹੈ ਅਤੇ ਇਸ ਵਿਰੁੱਧ ਆਵਾਜ਼ ਵੀ ਉੱਠ ਸਕਦੀ ਹੈ। ICC ਦਾ ਕੈਲੰਡਰ ਪਹਿਲਾਂ ਹੀ ਖਚਾਖਚ ਭਰਿਆ ਹੋਇਆ ਹੈ ਅਤੇ ਇਸ ਦੌਰਾਨ 50 ਓਵਰਾਂ ਦਾ ਇੱਕ ਹੋਰ ਟੂਰਨਾਮੈਂਟ ਜੁੜ ਸਕਦਾ ਹੈ, ਪਰ ਇਹ ICC ਦੇ ਆਪਣੇ ਟੂਰਨਾਮੈਂਟਾਂ ਦੇ ਵਿਰੁੱਧ ਰਹੇਗਾ। ਇਹ ਟੂਰਨਾਮੈਂਟ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੇ ਤੈਅ ਕੈਲੰਡਰ ਜਾਂ AFTP ਤੋਂ ਅਲੱਗ ਹੋਵੇਗਾ।