ਖੁੱਲ੍ਹੇ ਨਾਮ ਚਰਚਾ ਘਰ, ਡੇਰਾ ਸਮਰਥਕਾਂ ਨੇ ਬਲਾਤਕਾਰੀ ਰਾਮ ਰਹੀਮ ਦਾ ਕੀਤਾ ਗੁਣਗਾਣ

ਭਿਵਾਨੀ — ਭਿਵਾਨੀ ‘ਚ ਕਰੀਬ ਤਿੰਨ ਮਹੀਨੇ ਬਾਅਦ ਨਾਮ ਚਰਚਾ ਘਰ ਦੀ ਸੀਲ ਖੁੱਲ੍ਹਦੇ ਹੀ ਸਿਰਸਾ ਡੇਰਾ ਸਮਰਥਕਾਂ ਨੇ ਸਤਸੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਡੇਰਾ ਸਮਰਥਕਾਂ ਵਲੋਂ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਪਹਿਲਾਂ ਸਤਸੰਗ ਕੀਤਾ ਗਿਆ। ਇਸ ‘ਚ ਸੈਕੜੇਂ ਡੇਰਾ ਪ੍ਰੇਮੀਆਂ ਨੇ ਹਿੱਸਾ ਲਿਆ। ਇੰਨਾ ਹੀ ਨਹੀਂ ਰਾਮ ਰਹੀਮ ਦੇ ਭਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਚ ਰਾਮ ਰਹੀਮ ਦੇ ਪ੍ਰਤੀ ਆਸਥਾ ਪਹਿਲਾਂ ਤੋਂ ਜ਼ਿਆਦਾ ਵਧੀ ਹੈ।
ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਰਾਮ ਰਹੀਮ ਦੇ ਦੋਸ਼ੀ ਕਰਾਰ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸਾਰੇ ਨਾਮ ਚਰਚਾ ਘਰਾਂ ਸੀਲ ਕਰ ਦਿੱਤੇ ਸਨ। 9 ਨਵੰਬਰ ਨੂੰ ਪ੍ਰਸ਼ਾਸਨ ਨੇ ਨਾਮ ਚਰਚਾ ਘਰÎਾਂ ‘ਚੋਂ ਸੀਲ ਹਟਾ ਕੇ ਖੋਲ੍ਹ ਦਿੱਤਾ ਹੈ। ਨਾਮ ਚਰਚਾ ਘਰਾਂ ਦੇ ਖੁੱਲ੍ਹਦੇ ਹੀ ਡੇਰਾ ਪ੍ਰੇਮਿਆਂ ‘ਚ ਪਹਿਲਾਂ ਦੀ ਤਰ੍ਹਾਂ ਹੀ ਉਤਸ਼ਾਹ ਦੇਖਣ ਨੂੰ ਮਿਲਿਆ।
ਡੇਰਾ ਸਮਰਥਕਾਂ ਦਾ ਕਹਿਣਾ ਹੈ ਕਿ ਨਾਮ ਚਰਚਾ ਘਰ ‘ਚ ਸਤਸੰਗ ਅਤੇ ਭੰਡਾਰਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਰਾਮ ਰਹੀਮ ਨੂੰ ਜੇਲ ਹੋ ਗਈ ਹੋਵੇ ਪਰ ਉਨ੍ਹਾਂ ਦੇ ਪ੍ਰਤੀ ਆਸਥਾ ਘੱਟ ਹੋਣ ਦੀ ਬਜਾਏ ਪਹਿਲਾਂ ਨਾਲੋਂ ਵਧੀ ਹੈ। ਉਹ ਮਨੁੱਖੀ ਅਤੇ ਸਮਾਜਕ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਦੇ ਹੋਏ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਨਗੇ।