ਖਿਡਾਰੀਆਂ ‘ਤੇ ਸਪੌਟ ਫ਼ਿਕਸਿੰਗ ਦੇ ਦੋਸ਼ ਨਿਰਾਧਾਰ: ਕ੍ਰਿਕਟ ਆਸਟਰੇਲੀਆ

ਮੈਲਬਰਨ – ਕ੍ਰਿਕਟ ਆਸਟਰੇਲੀਆ ਨੇ ਆਪਣੇ ਖਿਡਾਰੀਆਂ ‘ਤੇ ਲੱਗੇ ਸਪੌਟ ਫ਼ਿਕਸਿੰਗ ਦੇ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਮਸ ਸਦਰਲੈਂਡ ਨੇ TV ਚੈਨਲ ਅਲ-ਜਜ਼ੀਰਾ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਮੰਗਲਵਾਰ ਕਿਹਾ ਕਿ ਕ੍ਰਿਕਟ ‘ਚ ਭ੍ਰਿਸ਼ਟਾਚਾਰ ਨੂੰ ਲੈ ਕੇ ਬਣੀ ਨਵੀਂ ਡੌਕਿਊਮੈਂਟਰੀ ‘ਚ ਆਸਟਰੇਲੀਆਈ ਖਿਡਾਰੀਆਂ ‘ਤੇ ਲੱਗੇ ਸਪੌਟ ਫ਼ਿਕਸਿੰਗ ਦੇ ਦੋਸ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਪਾਇਆ ਗਿਆ ਹੈ।