ਕੋਲੈਸਟ੍ਰੋਲ ਨਾਲ ਲੜਨ ਵਾਲਾ ਅਣੂ ਕੈਂਸਰ ਕੋਸ਼ਿਕਾਵਾਂ ਨੂੰ ਖ਼ਤਮ ਕਰ ਸਕਦੈ

thudi-sahat-300x150ਕੋਲੈਸਟ੍ਰੋਲ ਨਾਲ ਲੜਨ ਵਾਲਾ ਅਣੂ ਨਾ ਸਿਰਫ਼ ਪ੍ਰੋਸਟੇਟ ਕੈਂਸਰ ਦੀ ਪ੍ਰਗਤੀ ਨੂੰ ਰੋਕ ਸਕਦਾ ਹੈ ਸਗੋਂ ਉਸ ਵਿੱਚ ਕੈਂਸਰ ਵਾਲੀਆਂ ਕੋਸ਼ਿਕਾਵਾਂ ਨੂੰ ਖਤਮ ਕਰਨ ਦੀ ਵੀ ਸਮਰੱਥਾ ਹੁੰਦੀ ਹੈ। ਖੋਜਕਾਰਾਂ ਨੇ ਕਿਹਾ ਕਿ ਪ੍ਰੋਸਟੇਟ ਕੈਂਸਰ ਨਾਲ ਲੜਨ ਦੇ ਇਲਾਜ ਦੀ ਤਕਨੀਕ ਵਿੱਚ ਕੀਮੋਥੈਰੇਪੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਖਤਮ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਹਾਲਾਂਕਿ ਕੀਮੋਥੈਰੇਪੀ ਦੌਰਾਨ ਦਵਾਈ ਪ੍ਰਤੀਰੋਧੀ ਕੈਂਸਰ ਕੋਸ਼ਿਕਾਵਾਂ ਉਭਰ ਸਕਦੀਆਂ ਹਨ, ਜਿਸ ਵਿੱਚ ਕੈਂਸਰ ਨਾਲ ਲੜਨ ਵਾਲੇ ਏਜੰਟ ਦੇ ਰੂਪ ਵਿੱਚ ਇਸਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸਲਮਾਨ ਹੈਦਰ ਨੇ ਕਿਹਾ ਕਿ ਕੋਲੈਸਟ੍ਰੋਲ ਇਕ ਅਣੂ ਹੁੰਦਾ ਹੈ ਜੋ ਜੀਵਾਂ ਦੀਆਂ ਕੋਸ਼ਿਕਾਵਾਂ ਵਿੱਚ ਪਾਇਆ ਜਾਂਦਾ ਹੈ ਅਤੇ ਕੋਸ਼ਿਕਾ ਝਿੱਲੀ ਦੇ ਸਰੰਚਨਾਤਮਕ ਢਾਂਚੇ ਦੇ ਰੂਪ ਵਿੱਚ ਕੰਮ ਕਰਦਾ ਹੈ। ਜਦੋਂ ਟਿਊਮਰ ਕੋਸ਼ਿਕਾਵਾਂ ਵਿੱਚ ਵਿਕਾਸ ਹੁੰਦਾ ਹੈ ਤਾਂ ਉਹ ਵੱਧ ਕੋਲੈਸਟ੍ਰੋਲ ਦਾ ਸੰਸਲੇਸ਼ਣ ਕਰਨਾ ਸ਼ੁਰੂ ਕਰ ਦਿੰਦੇ ਹਨ।