ਕੋਲਕਾਤਾ ’ਚ 2 ਧੜਿਆਂ ਵਿਚਾਲੇ ਹਿੰਸਕ ਝੜਪ: ਹੋਈ ਭਾਰੀ ਗੋਲੀਬਾਰੀ, ਬੰਬ ਵੀ ਸੁੱਟੇ

ਕੋਲਕਾਤਾ – ਕੋਲਕਾਤਾ ’ਚ 2 ਧੜਿਆਂ ਵਿਚਾਲੇ ਹਿੰਸਕ ਝੜਪ ਹੋਈ, ਜਿਸ ਦੌਰਾਨ ਬੰਬ ਵੀ ਸੁੱਟੇ ਗਏ ਅਤੇ ਗੋਲੀਬਾਰੀ ਵੀ ਕੀਤੀ ਗਈ। ਇਸ ਝੜਪ ਦੌਰਾਨ 2 ਲੋਕ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕੋਲਕਾਤਾ ਦੇ ਗੋਲਪਾਰਕ ਇਲਾਕੇ ’ਚ ਰਵਿੰਦਰ ਸਰੋਵਰ ਪੁਲਸ ਥਾਣਾ ਖੇਤਰ ਦੇ ਅਧੀਨ ਹੋਈ ਹਿੰਸਾ ਦੇ ਮਾਮਲੇ ’ਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਤ ਹੁਣ ਕੰਟਰੋਲ ’ਚ ਹਨ।
ਉਨ੍ਹਾਂ ਦੱਸਿਆ ਕਿ ਹਿੰਸਕ ਝੜਪ ’ਚ ਸ਼ਾਮਲ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਐਤਵਾਰ ਰਾਤ ਲੱਗਭਗ ਸਾਢੇ 8 ਵਜੇ ਕੰਕੁਲੀਆ ਰੋਡ ’ਤੇ ਉਸ ਸਮੇਂ ਹਿੰਸਾ ਭੜਕ ਉੱਠੀ, ਜਦੋਂ ਦੂਜੇ ਇਲਾਕੇ ਤੋਂ ਨੌਜਵਾਨਾਂ ਦਾ ਇਕ ਗਰੁੱਪ ਇਲਾਕੇ ’ਚ ਦਾਖਲ ਹੋ ਗਿਆ ਅਤੇ ਸਥਾਨਕ ਲੋਕਾਂ ਨਾਲ ਉਨ੍ਹਾਂ ਦਾ ਟਕਰਾਅ ਹੋਇਆ। ਅਧਿਕਾਰੀ ਨੇ ਦੱਸਿਆ ਕਿ ਝੜਪ ਦੇ ਦੌਰਾਨ ਦੇਸੀ ਬੰਬ ਸੁੱਟੇ ਗਏ। ਇਲਾਕੇ ਤੋਂ ਖਾਲੀ ਕਾਰਤੂਸ ਅਤੇ ਛਰ੍ਹੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਅਦ ’ਚ ਭੀੜ ਨੇ ਕਈ ਮੋਟਰਸਾਈਕਲਾਂ ਦੀ ਭੰਨਤੋੜ ਕੀਤੀ।