ਕੇਰਲ ਦੇ ਸਾਬਕਾ CM ਵਿਜਯਨ ਦੀ ਧੀ ਵੀਨਾ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ED ਦਾ ਸੰਮਨ

ਕੋਚੀ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਧੀ ਵੀਨਾ ਟੀ ਨੂੰ ਪੁੱਛਗਿੱਛ ਲਈ ਇਸ ਹਫ਼ਤੇ ਤਲਬ ਕੀਤਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਅਧਿਕਾਰੀਆਂ ਦੇ ਅਨੁਸਾਰ ਵੀਣਾ ਨੂੰ 12 ਜੂਨ ਨੂੰ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਖੇਤਰ ਦਫ਼ਤਰ ਵਿਚ ਪੇਸ਼ ਹੋਮ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਹਾਜ਼ਰੀ ‘ਤੇ ਮਨੀ ਲਾਂਡਰਿੰਗ ਰੋਕਥਾਮ ਐਕਤ ਦੇ ਤਹਿਤ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਏਜੰਸੀ ਨੇ ਇਸ ਮਾਮਲੇ ਵਿਚ ਕੁਝ ਲੋਕਾਂ ਨੂੰ ਵੀ ਸੰਮਨ ਜਾਰੀ ਕੀਤਾ ਹੈ। ਜਾਂਚ ਕੋਚਿਨ ਮਿਨਰਲਜ਼ ਐਂਡ ਰੂਟਾਈਲ ਲਿਮਿਟਿਡ ਅਤੇ ਵੀਣਾ ਦੀ ਹੁਣ ਬੰਦ ਹੋ ਚੁੱਕੀ ਕੰਪਨੀ ਐਕਸਾਲੋਜਿਕ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨਾਲ ਜੂੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋਈ ਹੈ। ਈਡੀ ਨੇ ਪਿਛਲੇ ਮਹੀਨੇ ਪਿਨਾਰਾਈ ਵਿਜਯਨ ਦੇ ਤਿਰੂਵਨੰਤਪੁਰਮ ਸਥਿਤ ਕਿਰਾਏ ਦੇ ਆਵਾਸ, ਜਿਥੇ ਵੀਣਾ ਰਹਿੰਦੀ ਹੈ, ਸਣੇ ਕਈ ਹੋਰ ਥਾਵਾਂ ‘ਚ ਛਾਪੇਮਾਰੀ ਕੀਤੀ ਗਈ। ਈਡੀ ਦੀ ਜਾਂਚ ਉਨ੍ਹਾਂ ਦੋਸ਼ਾਂ ਨਾਲ ਜੁੜੀ ਹੋਈ ਹੈ, ਜਿਸ ਦੇ ਮੁਤਾਬਕ ਸੀਐੱਮਆਰਐੱਲ ਨੇ ਸੂਚਨਾ ਤਕਨਾਲੋਜੀ ਸਲਾਹਕਾਰ ਸੇਵਾਵਾਂ ਦੇ ਨਾਮ ‘ਤੇ ਐਕਸਾਲੋਜਿਕ ਸਲਿਊਸ਼ਨਜ਼ ਨੂੰ 2.78 ਕਰੋੜ ਰੁਪਏ ਦੀ ਧੋਖਾਧੜੀ ਵਾਲੀ ਅਦਾਇਗੀ ਕੀਤੀ।
ਏਜੰਸੀ ਦੇ ਅਨੁਸਾਰ ਸੀਐਮਆਰਐਲ ਦੇ ਮੈਨੇਜਿੰਗ ਡਾਇਰੈਕਟਰ ਸ਼ਸ਼ੀਧਰਨ ਕਾਰਥਾ ਦੇ ਸੰਚਾਲਤ ਇਕ ਹੋਰ ਕੰਪਨੀ ਐਂਪਾਵਰ ਇੰਡੀਆ ਕੈਪੀਟਲ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਨੇ ਵੀ ਐਕਸਾਲੋਜਿਕ ਨੂੰ 50 ਲੱਖ ਰੁਪਏ ਦਾ ਕਰਜ਼ਾ ਦਿੱਤਾ ਸੀ ਪਰ ਕੰਪਨੀ ਸਮੇਂ ਸਿਰ ਕਰਜ਼ਾ ਵਾਪਸ ਕਰਨ ਵਿੱਚ ਅਸਫਲ ਰਹੀ। ਈਡੀ ਦਾ ਦਾਅਵਾ ਹੈ ਕਿ ਕਾਰਥਾ ਦੀ ਅਗਵਾਈ ਵਾਲੀ ਸੀਐਮਆਰਐਲ ਦੇ ਪ੍ਰਬੰਧਨ ਅਤੇ ਵੀਨਾ ਨੇ ਇਸ ਪ੍ਰਕਿਰਿਆ ਦੌਰਾਨ ਕਥਿਤ ਤੌਰ ‘ਤੇ “ਅਪਰਾਧ ਤੋਂ ਕਮਾਈ” ਪ੍ਰਾਪਤ ਕੀਤੀ।