ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਹਾਈਡ੍ਰੋਲਿਕ ਲਿਫਟ, ਸੀ.ਸੀ.ਟੀ.ਵੀ. ਕੈਮਰਾ ਅਤੇ ਪੈਨਿਕ ਬਟਨ ਨਾਲ ਲੈੱਸ 100 ਸਟੈਂਡਰਡ ਫਲੋਰ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮਹੀਨੇ ਦੀ ਸ਼ੁਰੂਆਤ ‘ਚ ਦਿੱਲੀ ਸਰਕਾਰ ਨੇ 100 ਹੋਰ ਬੱਸਾਂ ਚਾਲੂ ਕੀਤੀਆਂ ਸਨ। ਵੀਰਵਾਰ ਨੂੰ 100 ਬੱਸਾਂ ਚਲਾਉਣ ਦੇ ਨਾਲ ਦਿੱਲੀ ਇੰਟੀਗ੍ਰੇਟੇਡ ਮਲਟੀ ਮੋਡਲ ਸਿਸਟਮ (ਡੀ.ਆਈ.ਐੱਮ.ਟੀ.ਐੱਸ.) ਵਲੋਂ ਚਲਾਈਆਂ ਜਾ ਰਹੀਆਂ ਕਲਸਟਰ ਬੱਸਾਂ ਦੀ ਗਿਣਤੀ ਹੁਣ 2 ਹਜ਼ਾਰ ਹੋ ਗਈ ਹੈ।
ਦੱਸਣਯੋਗ ਹੈ ਕਿ ਕੇਜਰੀਵਾਲ ਨੇ 26 ਅਕਤੂਬਰ ਨੂੰ 104 ਬੱਸਾਂ ਨੂੰ ਹਰੀ ਝੰਡੀ ਦਿਖਾਈ ਸੀ। ਇਹ ਬੱਸਾਂ ਆਧੁਨਿਕ (ਮਾਡਰਨ) ਤਕਨੀਕ ਨਾਲ ਲੈੱਸ ਹਨ, ਜਿਸ ‘ਚ ਸੀ.ਸੀ.ਟੀ.ਵੀ. ਕੈਮਰੇ ਅਤੇ ਔਰਤਾਂ ਦੀ ਸੁਰੱਖਿਆ ਲਈ ਪੈਨਿਕ ਬਟਨ, ਅਸਮਰੱਥ ਯਾਤਰੀਆਂ ਲਈ ਹਾਈਡ੍ਰੋਲਿਕ ਲਿਫ਼ਟ ਸ਼ਾਮਲ ਹੈ।















