ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਂਟੀ ਕਰਪਸ਼ਨ ਬਿਊਰੋ ਤੋਂ ਵੱਡਾ ਝਟਕਾ ਲੱਗਾ ਹੈ। ਏ.ਸੀ.ਬੀ ਨੇ ਕੇਜਰੀਵਾਲ ਦੇ ਰਾਜਨੀਤਿਕ ਸਲਾਹਕਾਰ ਨੂੰ ਨੋਟਿਸ ਭੇਜਿਆ ਹੈ, ਜਿਸ ‘ਚ ਉਨ੍ਹਾਂ ਤੋਂ ਟੈਂਕਰ ਘੋਟਾਲੇ ਦੇ ਸੰਬੰਧ ‘ਚ ਕਪਿਲ ਦੇ ਦੋਸ਼ਾਂ ਅਤੇ ਸਬੂਤਾਂ ਦੇ ਆਧਾਰ ‘ਤੇ ਸਵਾਲ ਜਵਾਬ ਕੀਤੇ ਜਾਣਗੇ। ਮਿਸ਼ਰਾ ਨੇ ਟੈਂਕਰ ਘੋਟਾਲੇ ਨੂੰ ਲੈ ਕੇ ਪਿਛਲੇ ਦਿਨੋਂ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਕੇਜਰੀਵਾਲ ‘ਤੇ 2 ਕਰੋੜ ਰੁਪਏ ਲੈਣ ਦਾ ਦੋਸ਼ ਲਗਾਉਣ ਦੇ ਨਾਲ ਉਨ੍ਹਾਂ ਦੇ ਰਾਜਨੀਤਿਕ ਸਲਾਹਕਾਰ ਤਲਵਾਰ ਅਤੇ ਨਿਜੀ ਸਕੱਤਰ ਵਿਭਵ ਪਟੇਲ ‘ਤੇ ਟੈਂਕਰ ਘੋਟਾਲੇ ਦੀ ਫਾਇਲ ਦਬਾ ਕੇ ਪਹਿਲੇ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੂੰ ਬਚਾਉਣ ਦਾ ਦੋਸ਼ ਵੀ ਲਗਾਇਆ ਸੀ।
ਇਸ ਤੋਂ ਪਹਿਲੇ ਕਪਿਲ ਨੇ ਇਕ ਟਵੀਟ ‘ਚ ਕਿਹਾ ਸੀ ਕਿ ਉਨ੍ਹਾਂ ਨੇ ਜ਼ਬਰਨ ਧਰਨੇ ਤੋਂ ਉਠਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਸੱਤਿਯੇਂਦਰ ਜੈਨ ‘ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰਾਂ ਨੇ ਮੇਰਾ ਮੈਡੀਕਲ ਟੈਸਟ ਲਿਆ ਅਤੇ ਫਿਰ ਦਿੱਲੀ ਪੁਲਸ ਨੂੰ ਰਿਪੋਰਟ ਸੌਂਪਦੇ ਹੋਏ ਕਿਹਾ ਕਿ ਕਪਿਲ ਨੂੰ ਤੁਰੰਤ ਆਈ.ਸੀ.ਯੂ ‘ਚ ਦਾਖ਼ਲ ਕਰਵਾਉਣ ਦੀ ਜ਼ਰੂਰਤ ਹੈ। ਕਪਿਲ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਡਾਕਟਰਾਂ ‘ਤੇ ਵਿਸ਼ਵਾਸ ਨਹੀਂ ਸੀ, ਇਸ ਲਈ ਮੈਂ ਆਪਣੇ ਡਾਕਟਰਾਂ ਦੀ ਟੀਮ ਤੋਂ ਜਾਂਚ ਕਰਵਾਈ ਅਤੇ ਉਨ੍ਹਾਂ ਨੇ ਮੈਨੂੰ ਫਿੱਟ ਦੱਸਿਆ। ਕੀ ਇਹ ਕਲ ਦੇ ਖੁਲਾਸੇ ਤੋਂ ਪਹਿਲੇ ਦੀ ਸਾਜਿਸ਼ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪ ਤੋਂ ਮੁਅੱਤਲ ਪਹਿਲੇ ਮੰਤਰੀ ਕਪਿਲ ਮਿਸ਼ਰਾ ਦੇ ਧਰਨਾ ਪ੍ਰਦਰਸ਼ਨ ਨੂੰ ਭਾਜਪਾ ਪ੍ਰਾਯੋਜਿਤ ਦੱਸਿਆ ਹੈ।















