ਕੇਜਰੀਵਾਲ ਦੇ ਦਫਤਰ ‘ਤੇ ਸੀਬੀਆਈ ਦਾ ਛਾਪਾ

2ਨਵੀਂ ਦਿੱਲੀ : ਸੀ.ਬੀ.ਆਈ. ਨੇ ਅੱਜ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਪ੍ਰਮੁੱਖ ਸਕੱਤਰ ਰਜੇਂਦਰ ਕੁਮਾਰ ਦੇ ਦਫਤਰ ਤੇ ਘਰ ਵਿਚ ਛਾਪੇ ਮਾਰੇ ਹਨ। ਸੀ.ਬੀ.ਆਈ. ਨੇ ਕਿਹਾ ਕਿ ਰਾਜੇਂਦਰ ਕੁਮਾਰ ਦੇ ਘਰ ਤੋਂ 2 ਲੱਖ ਤੋਂ ਜ਼ਿਆਦਾ ਰੁਪਏ ਮਿਲੇ ਹਨ ਤੇ ਤਿੰਨ ਅਚੱਲ ਸੰਪਤੀਆਂ ਦਾ ਵੀ ਪਤਾ ਲੱਗਾ ਹੈ।
ਇਸ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਜੇਂਦਰ ਦੇ ਬਹਾਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਫਤਰ ‘ਤੇ ਛਾਪਾ ਮਾਰਿਆ ਗਿਆ ਹੈ ਤੇ ਉਨ੍ਹਾਂ ਦੀਆਂ ਫਾਈਲਾਂ ਫਰੋਲੀਆਂ ਗਈਆਂ ਹਨ। ਉਧਰ, ਸੀ.ਬੀ.ਆਈ. ਨੇ ਸਾਫ ਕੀਤਾ ਹੈ ਕਿ ਉਨ੍ਹਾਂ ਨੇ ਕੇਜਰੀਵਾਲ ਦੇ ਦਫਤਰ ‘ਤੇ ਛਾਪਾ ਨਹੀਂ ਮਾਰਿਆ।
ਸੀ.ਬੀ.ਆਈ. ਦਾ ਦਾਅਵਾ ਹੈ ਕਿ ਇਹ ਕਾਰਵਾਈ ਰਾਜੇਂਦਰ ਦੇ ਖਿਲਾਫ ਹੀ ਕੀਤੀ ਜਾ ਰਹੀ ਹੈ। ਕੇਜਰੀਵਾਲ ਵੱਲੋਂ ਇਸ ਛਾਪੇਮਾਰੀ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਟਵੀਟਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕਾਇਰ ਤੇ ਮਨੋਰੋਗੀ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।