ਸ੍ਰੀਨਗਰ ਵਿਚ ਕਰਫਿਊ ਜਾਰੀ, ਹਿੰਸਕ ਪ੍ਰਦਰਸ਼ਨਾਂ ‘ਚ ਮੌਤਾਂ ਦੀ ਗਿਣਤੀ ਵਧ ਕੇ 23 ਹੋਈ

8ਜੰਮੂ :  ਹਿਜੁਬਲ ਕਮਾਂਡਰ ਬੁਰਹਾਰਨ ਵਾਨੀ ਦੇ ਮਾਰੇ ਜਾਣ ਦੇ ਬਾਅਦ ਕਸ਼ਮੀਰ ਵਿੱਚ ਭੜਕੀ ਹਿੰਸਾ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ। ਇਸ ਵਿੱਚ ਲਗਭਗ 23 ਲੋਕਾਂ ਦੀ ਅਜੇ ਤੱਕ ਮੌਤ ਹੋ ਚੁਕੀ ਹੈ ਜਦਕਿ ਜਖ਼ਮੀ 200 ਤੋਂ ਉਪਰ ਹਨ। ਮਰਣ ਵਾਲਿਆਂ ਵਿੱਚ ਜ਼ਿਆਦਾਤਰ ਗਿਣਤੀ ਪੁਲੀਸ ਕੈਟੇਗਰੀ ਦੀ ਹੈ।  ਸ਼੍ਰੀਨਗਰ ਵਿੱਚ ਅੱਜ ਦੂਜੇ ਦਿਨ ਵੀ ਕਰਫਿਯੁ ਜਾਰੀ ਰਿਹਾ। ਕਰਫਿਯੁ ਦੇ ਬਾਵਜੂਦ ਵੀ ਪ੍ਰਦਰਸ਼ਨਕਾਰੀ ਆਪਣੇ ਘਰਾਂ ਤੋਂ ਬਾਹਰ ਆ ਕੇ ਸੁਰੱਖਿਆ ਫੋਰਸ ‘ਤੇ ਹਮਲਾ ਕਰ ਰਹੇ ਹਨ। ਇਹ ਝੜਪਾਂ ਜ਼ਿਆਦਾਤਰ ਅਨੰਤਨਾਗ, ਸ਼ੋਪਿੰਆਂ, ਕੁਲਗਾਮ ਤੇ ਪੁਲਵਾਵਾ ਵਿੱਚ ਹੋਈ ਹੈ। ਇਸ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਅੱਜ ਤੀਜੇ ਦਿਨ ਵੀ ਰੁੱਕੀ ਰਹੀ।