ਕੁੱਕ ਨੇ ਤੋੜਿਆ ਗਾਵਸਕਰ ਦਾ ਰਿਕਾਰਡ

sports-news-300x150ਲੰਡਨਂ ਇੰਗਲੈਂਡ ਦੇ ਕਪਤਾਨ ਐਲੇਸਟੇਅਰ ਕੁੱਕ ਪਾਕਿਸਤਾਨ ਦੇ ਵਿਰੁੱਧ ਪਹਿਲੇ ਟੈਸਟ ਦੇ ਦੂਜੇ ਦਿਨ ਆਪਣੀ 81 ਦੌੜਾਂ ਦੀ ਅਰਧ ਸੈਕੜੇ ਦੇ ਪਾਰੀ ਦੌਰਾਨ ਮਹਾਨ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਦਾ ਰਿਕਾਰਡ ਤੋੜਦੇ ਹੋਏ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜ ਬਣਾਉਣ ਵਾਲੇ ਓਪਨਰ ਬਣ ਗਏ। ਇੰਗਲੈਂਡ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਕੁੱਕ ਨੇ 81 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ ਓਪਨਰ ਦੇ ਤੌਰ ‘ਤੇ ਗਾਵਸਕਰ ਦੇ ਸਭ ਤੋਂ ਜ਼ਿਆਦਾ ਦੌੜਾਂ (9607) ਦੇ ਰਿਕਾਰਡ ਨੂੰ ਤੋੜ ਦਿੱਤਾ।
ਉਨ੍ਹਾਂ ਨੇ 59ਵੀਂ ਦੌੜ ਬਣਾਉਣ ਦੇ ਨਾਲ ਹੀ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਕੁਕ ਦੇ ਹੁਣ 219 ਪਾਰੀਆਂ ‘ਚ 46.52 ਦੀ ਔਸਤ ‘ਚ 9630 ਦੌੜਾਂ ਹੋ ਗਈਆਂ ਹਨ ਜਿਸ ‘ਚ 26 ਸੈਕੜੇ ਸ਼ਾਮਲ ਹਨ। ਸਾਲ 1987 ‘ਚ ਸੰਨਿਆਸ ਲੈ ਚੁੱਕੇ ਗਾਵਸਕਰ ਨੇ ਸਲਾਮੀ ਬੱਲੇਬਾਜ਼ ਦੇ ਰੂਪ ‘ਚ 203 ਪਾਰੀਆਂ ‘ਚ 33 ਸੈਕੜਿਆਂ ਦੀ ਮਦਦ ਨਾਲ ਕੁੱਲ 9607 ਦੌੜਾਂ ਬਣਾਈਆਂ ਸੀ। ਉਨ੍ਹਾਂ ਦਾ ਇਹ ਰਿਕਾਰਡ 29 ਸਾਲ ਤੱਕ ਬਰਕਰਾਰ ਰਿਹਾ। ਇਸ ਲੜੀ ‘ਚ ਤੀਜੇ ਸਥਾਨ ‘ਤੇ ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ (9030), ਚੌਥੇ ਸਥਾਨ ‘ਤੇ ਮੈਥਿਊ ਹੇਡਨ (8625) ਪੰਜਵੇਂ ਸਥਾਨ ‘ਤੇ ਭਾਰਤ ਦੇ ਵਰਿੰਦਰ ਸਹਿਵਾਗ (8207 ਦੌੜ) ਹਨ।