ਸਚਿਨ ਤੋਂ ਭਾਰਤ ਰਤਨ ਵਾਪਸ ਲੈਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਰੱਦ

sports-news-300x150ਨਵੀਂ ਦਿੱਲੀਂ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ‘ਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦਿੱਤਾ ਭਾਰਤ ਰਤਨ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ‘ਚ ਪੁਰਸਕਾਰ ਵਾਪਸ ਲੈਣ ਦੇ ਲਈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਣ ਦੇ ਗਲਤ ਇਸਤੇਮਾਲ ਨੂੰ ਅਧਾਰ ਬਣਾਇਆ ਗਿਆ ਸੀ। ਜੱਜ ਦੀਪਕ ਮਿਸ਼ਰਾ ਅਤੇ ਡੀਵਾਈ ਚੰਦਰਚੂੜ ਦੀ ਬੇਂਚ ਨੇ ਕਿਹਾ ਕਿ ਅਜਿਹੇ ਕੋਈ ਨਿਯਮ ਜਾਂ ਕਾਨੂੰਨ ਨਹੀਂ ਹਨ ਜਿਹੜੇ ਤੇਂਦੁਲਕਰ ਦੇ ਖਿਲਾਫ਼ ਲੱਗੇ ਦੋਸ਼ਾਂ ਦਾ ਨਿਪਟਾਰਾ ਕਰਨ। ਪਟੀਸ਼ਨਕਰਤਾ ਵੀ. ਕੇ. ਨਾਸਵਾ ਨੇ ਦੋਸ਼ ਲਗਾਇਆ ਕਿ ਕਈ ਲੇਖਕਾਂ ਨੇ ਆਪਣੀਆਂ ਕਿਤਾਬਾਂ ‘ਚ ਤੇਂਦੁਲਕਰ ਦੀ ਜ਼ਿਕਰ ਭਾਰਤ ਰਤਨ ਦੇ ਰੂਪ ‘ਚ ਕੀਤਾ ਹੈ ਅਤੇ ਉਨ੍ਹਾਂ ਨੇ ਆਪਣੀ ਕਿਤਾਬ ਦਾ ਟਾਈਟਲ ਵੀ ਇਸੇ ਤਰੀਕੇ ਨਾਲ ਰੱਖਿਆ ਹੈ। ਪਟੀਸ਼ਨਕਰਤਾ ਨੇ ਨਾਲ ਇਹ ਦੋਸ਼ ਵੀ ਲਗਾਇਆ ਕਿ ਤੇਂਦੁਲਕਰ ਨੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਦੇ ਬਾਅਦ ਵੀ ਵਪਾਰਕ ਕੰਮਾਂ ‘ਚ ਹਿੱਸਾ ਲੈਣਾ ਜਾਰੀ ਰੱਖਿਆ ਹੈ। ਬੇਂਚ ਨੇ ਕਿਹਾ ਕਿ ਜੇਕਰ ਤੇਂਦੁਲਕਰ ਨੇ ਕਿਤਾਬ ਲਿਖੀ ਹੁੰਦੀ ਅਤੇ ਉਸ ‘ਚ ‘ਭਾਰਤ ਰਤਨ’ ਦਾ ਸ਼ਬਦ ਜੋੜਿਆ ਗਿਆ ਹੁੰਦਾ ਤਾਂ ਮਾਮਲਾ ਵੱਖ ਸੀ ਪਰ ਕੋਈ ਤੀਸਰਾ ਪੱਖ ਕਿਤਾਬ ਲਿੱਖ ਰਿਹਾ ਹੈ ਤਾਂ ਉਨ੍ਹਾਂ ਨੂੰ ਜਵਾਬਦੇਹ ਨਹੀਂ ਬਣਾਇਆ ਜਾ ਸਕਦਾ। ਬੇਂਚ ਨੇ ਪਟੀਸ਼ਨ ਰੱਦ ਕਰਦੇ ਹੋਏ ਕਿਹਾ, ”ਜੇਕਰ ਪ੍ਰਤੀਵਾਦੀ ਨੰਬਰ ਦੋ ‘ਭਾਰਤ ਰਤਨ’ ਸ਼ਬਦ ਦਾ ਇਸਤੇਮਾਲ ਕਰਦੇ ਹੋਏ ਕਿਤਾਬ ਲਿੱਖਦਾ ਹੈ ਤਾਂ ਮਾਮਲਾ ਵੱਖ ਹੈ। ਜਦੋਂ ਕੋਈ ਤੀਸਰਾ ਪੱਖ ਕਿਤਾਬ ਲਿੱਖ ਰਿਹਾ ਹੈ ਤਾਂ ਸਾਡੇ ਦਿਮਾਗ ‘ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਤੀਵਾਦੀ ਨੰਬਰ ਦੋ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।” ਨਾਸਵਾ ਨੇ ਆਪਣੀ ਪਟੀਸ਼ਨ ‘ਚ ਮੱਧ ਪ੍ਰਦੇਸ਼ ਹਾਈ ਕੋਰਟ ਦੇ 10 ਅਗਸਤ 2015 ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਰਾਹੀਂ ਤੇਂਦੁਲਕਰ ਦੇ ਭਾਰਤ ਰਤਨ ਪੁਰਸਕਾਰ ਦੇ ਗਲਤ ਇਸਤੇਮਾਲ ਨਾਲ ਸੰਬੰਧਿਤ ਪਟੀਸ਼ਨ ‘ਤੇ ਬਿਨਾਂ ਕੋਈ ਆਦੇਸ਼ ਦਿੱਤੇ ਰੱਦ ਕਰ ਦਿੱਤਾ ਸੀ।