ਕੁੰਬਲੇ ਤੇ ਕਪਤਾਨ ਵਿਰਾਟ ‘ਚ ਨਹੀਂ ਹੈ ਕੋਈ ਵਿਵਾਦ: ਵਿਨੋਦ ਰਾਏ

ਨਵੀਂ ਦਿੱਲੀਂ ਸੀ. ਓ. ਏ. (ਪ੍ਰਬੰਧਕਾਂ ਦੀ ਕਮੇਟੀ) ਦੇ ਪ੍ਰਧਾਨ ਵਿਨੋਦ ਰਾਏ ਨੇ ਪਿਛਲੇ ਕੁੱਝ ਦਿਨਾ ਤੋਂ ਲਗਾਤਾਰ ਭਾਰਤੀ ਟੀਮ ਦੇ ਕੋਚ ਅਤੇ ਕਪਤਾਨ ਵਿਰਾਟ ਕੋਹਲੀ ‘ਚ ਚੱਲ ਰਹੀਆਂ ਵਿਵਾਦ ਦੀਆਂ ਖਬਰਾਂ ਨੂੰ ਖਾਰਿਜ ਕੀਤਾ ਹੈ। ਸੂਤਰਾਂ ਮੁਤਾਬਕ ਵਿਨੋਦ ਰਾਏ ਨੇ ਕਿਹਾ ਕਿ ਵਿਰਾਟ ਕੋਹਲੀ ਇਕ ਵਧੀਆ ਕਪਤਾਨ ਹੈ ਅਤੇ ਕੁੰਬਲੇ ਵੀ ਇਕ ਚੰਗਾ ਕੋਚ ਰਿਹਾ ਹੈ।  ਅਨਿਲ ਕੁੰਬਲੇ ਦੀ ਚੋਣ ਇਕ ਪ੍ਰਕਿਰਿਆ ਦੇ ਤਹਿਤ ਹੋਈ ਸੀ, ਕੁੰਬਲੇ ਦਾ ਕਾਰਜਕਾਲ ਵਧੇਗਾ ਜਾਂ ਨਵਾਂ ਕੋਚ ਆਵੇਗਾ ਇਹ ਵੀ ਪ੍ਰਕਿਰਿਆ ਦੇ ਤਹਿਤ ਤੈਅ ਹੋਵੇਗਾ। ਰਾਏ ਨੇ ਦੱਸਿਆ ਕਿ ਸਚਿਨ, ਸੌਰਵ ਅਤੇ ਲਕਸ਼ਮਣ ਦੀ ਕਮੇਟੀ ਇਹ ਫ਼ੈਸਲਾ ਕਰੇਗੀ। ਟੀਮ ਦੀ ਸੁੱਰਖਿਆ ਨੂੰ ਲੈ ਕੇ ਰਾਏ ਨੇ ਕਿਹਾ ਕਿ ਸਾਨੂੰ ਲਗਾਤਾਰ ਸੁਰੱਖਿਆ ਏਜੰਸੀਆਂ ਨਾਲ ਸਪੰਰਕ ‘ਚ ਹਨ।
ਇਸ ਤੋਂ ਪਹਿਲਾ ਵਿਰਾਟ ਕੋਹਲੀ ਨੇ ਵੀ ਇਸ ਮੁੱਦੇ ਨੂੰ ਲੈ ਕਿਹਾ ਸੀ ਕਿ ਅਜੇ ਤੱਕ ਇਸ ਮੁੱਦੇ ‘ਤੇ ਮੀਡੀਆ ‘ਚ ਕਾਫ਼ੀ ਕੁੱਝ ਲਿਖਿਆ ਜਾ ਚੁੱਕਿਆ ਹੈ ਪਰ ਮੈਂ ਸਾਫ਼ ਤੌਰ ‘ਤੇ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਦੋਵਾਂ ‘ਚ ਕੋਈ ਵੀ ਵਿਵਾਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਸਮਝ ‘ਚ ਨਹੀਂ ਆ ਰਿਹਾ ਹੈ ਕਿ ਲੋਕ ਇਸ ਤਰ੍ਹਾਂ ਦੀਆਂ ਗੱਲਾ ਕਰ ਰਹੇ ਹਨ। ਸਾਡਾ ਪੂਰਾ ਫ਼ੋਕਸ ਚੈਂਪੀਅਨਸ ਟਰਾਫ਼ੀ ‘ਤੇ ਹੀ ਹੈ।
ਜ਼ਿਕਰਯੋਗ ਹੈ ਕਿ ਚੈਂਪੀਅਨਸ ਟਰਾਫ਼ੀ ਤੋਂ ਬਾਅਦ ਭਾਰਤੀ ਟੀਮ ਲਈ ਨਵਾਂ ਕੋਚ ਚੁਣਿਆ ਜਾਣਾਹੈ ਪਰ ਕੁੰਬਲੇ ਦਾ ਕਾਰਜਕਾਲ ਵਧਾਇਆ ਜਾ ਸਕਦਾ ਹੈ ਅਤ ਅਜੇ ਤੱਕ ਵਰਿੰਦਰ ਸਹਿਵਾਗ ਇਸ ਰੇਸ ‘ਚ ਅੱਗੇ ਚੱਲ ਰਹੇ ਹਨ, ਇਸ ‘ਚਸਹਿਵਾਗ ਨੇ ਬੀ.ਸੀ. ਸੀ. ਆਈ ਨੂੰ ਐਪਲੀਕੇਸ਼ਨ ਭੇਜੀਆਂ ਹਨ। ਉਹ ਸਿਰਫ਼ 2 ਲਾਈਨ ਦੀਆਂ ਹਨ, ਅਜਿਹੇ ‘ਚ ਬੋਰਡ ਨੇ ਸਹਿਵਾਗ ਤੋਂ ਡਿਟੇਲ ਸੀ. ਵੀ. ਦੀ ਮੰਗ ਕੀਤੀ ਹੈ।