ਨਵੀਂ ਦਿੱਲੀਂ ਆਸਟਰੇਲੀਆ ਕ੍ਰਿਕਟ ਟੀਮ ‘ਤੇ ਐਸੇਜ਼ ਸੀਰੀਜ਼ ਨੂੰ ਲੈ ਕੇ ਸੰਕਟ ਦੇ ਕਾਲੇ ਬੱਦਲ ਛਾਏ ਹੋਏ ਹਨ। ਉੱਥੇ ਹੀ ਅਜਿਹੇ ‘ਚ ਆਸਟਰੇਲੀਆ ਕ੍ਰਿਕਟ ਟੀਮ ਦੇ ਉਪ-ਕਪਤਾਨ ਡੇਵਿਡ ਵਾਰਨਰ ਨੇ ਆਸਟਰੇਲੀਆ ਦੇ ਸੀ.ਏ. ‘ਤੇ ਭੁਗਤਾਨ ਨੂੰ ਲੈ ਕੇ ਹਮਲਾ ਬੋਲ ਦਿੱਤਾ ਹੈ। ਵਾਰਨਰ ਨੇ ਕਿਹਾ ਸੀ ਕਿ ਜੇਕਰ ਸੀ.ਏ. ਨੇ ਖਿਡਾਰੀਆਂ ਦੀ ਮੰਗ ਪੂਰੀ ਨਾ ਕੀਤੀ ਤਾਂ ਉਹ ਇੰਗਲੈਂਡ ਖਿਲਾਫ਼ ਸ਼ੁਰੂ ਹੋਣ ਵਾਲੀ ਘਰੇਲੂ ਸੀਰੀਜ਼ ਤੋਂ ਪਹਿਲਾਂ ਹੜਤਾਲ ਸ਼ੁਰੂ ਕਰ ਦੇਣਗੇ। ਜਿਸ ‘ਤੇ ਸੀ.ਏ. ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਹ ਖਿਡਾਰੀਆਂ ਨੂੰ ਭੁਗਤਾਨ ਦੇਣਾ ਬੰਦ ਕਰ ਦੇਣਗੇ।
ਵਾਰਨਰ ਨੇ ਇੱਕ ਪ੍ਰੈੱਸ ਕਾਂਫ਼ਰੈਂਸ ਦੌਰਾਨ ਕਿਹਾ ਕਿ ਸੀ.ਏ. ਆਪਣੇ ਖਿਡਾਰੀਆਂ ਨਾਲ ਸਾਫ਼ ਤੌਰ ‘ਤੇ ਗੱਲ ਨਹੀਂ ਕਰਦਾ ਤੇ ਸਾਨੂੰ ਈਮੇਲ ਦੇ ਇਲਾਵਾ ਹੋਰ ਕੋਈ ਗੱਲ ਨਹੀਂ ਹੁੰਦੀ। ਉਸਦੇ ਬਾਅਦ ਉਨ੍ਹਾਂ ਨੇ ਕਿਹਾ, ”ਸਾਨੂੰ ਹਰ ਚੀਜ਼ ਦੇ ਬਾਰੇ ‘ਚ ਮੀਡਿਆ ਤੋਂ ਹੀ ਪਤਾ ਚੱਲਦਾ ਹੈ। ਉਹ ਮੀਡਿਆ ਨੂੰ ਆਪਣੀ ਅਵਾਜ਼ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ।” ਨਾਲ ਹੀ ਵਾਰਨਰ ਨੇ ਇਹ ਵੀ ਕਿਹਾ ਕਿ ਨਵਾਂ ਸਮਝੌਤਾ ਮੰਗ-ਪੱਤਰ 30 ਜੂਨ ਤੱਕ ਪੇਸ਼ ਹੋਵੇਗਾ, ਉਸਦੇ ਬਾਅਦ ਉਨ੍ਹਾਂ ਨੇ ਕਿਹਾ ਸ਼ਾਇਦ ਅਸੀਂ 30 ਜੂਨ ਦੇ ਬਾਅਦ ਬੇਰੋਜ਼ਗਾਰ ਹੋ ਜਾਵਾਗੇ। ਪਰ ਫ਼ਿਲਹਾਲ ਸਾਡਾ ਕੰਮ ਕ੍ਰਿਕਟ ਖੇਡਣ ਦਾ ਹੈ ਅਤੇ ਹੁਣ ਸਾਡਾ ਪੂਰਾ ਧਿਆਨ ਚੈਂਪੀਅਨਸ ਟਰਾਫ਼ੀ ਟੂਰਨਾਮੈਂਟ ਨੂੰ ਜਿੱਤਣ ‘ਤੇ ਹੈ।












