ਸ਼੍ਰੀਨਗਰ— ਪੈਰਾ ਕਮਾਡੋਜ਼ ਦੀ ਮਦਦ ‘ਚ ਫੌਜ ਨੇ ਕੁਪਵਾੜਾ ‘ਚ ਵਿਆਪਕ ਸਰਚ ਅਪਰੇਸ਼ਨ ਚਲਾਇਆ ਹੈ। ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਕਾਲਾਰੂਸ ‘ਚ ਬੀਤੇ ਸ਼ੁੱਕਰਵਾਰ ਰਾਤ ਨੂੰ 41 ਆਰ. ਆਰ. ਦੇ ਦਫ਼ਤਰ ‘ਤੇ ਅੱਤਵਾਦੀਆਂ ਵੱਲੋਂ ਹਮਲੇ ਤੋਂ ਬਾਅਦ ਫੌਜ ਨੇ ਜੰਗਲਾਂ ਦੇ ਹਰ ਕੌਨੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਫੌਜ ਨੇ ਪੈਰਾ ਕਮਾਡੋਜ਼ ਦੀ ਮਦਦ ਲਈ। ਦਫ਼ਤਰ ‘ਤੇ ਹਮਲੇ ਦੌਰਾਨ ਫੌਜ ਅਤੇ ਅੱਤਵਾਦੀਆਂ ਵਿਚਕਾਰ ਲੱਗਭਗ 10 ਮਿੰਟ ਤੱਕ ਗੋਲੀਬਾਰੀ ਹੋਈ। ਇਸ ਮਾਮਲੇ ‘ਚ ਜੈਕ ਰਾਈਫਲ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ। ਜ਼ਖਮੀ ਜਵਾਨ ਨੂੰ ਸ਼੍ਰੀਨਗਰ ਦੇ ਦਰਾਗਮੁਲਾ ਆਰਮੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦੇ ਤੁਰੰਤ ਬਾਅਦ ਫੌਜ ਨੇ ਕਾਲਾਰੂਸ ਦੇ ਕੁਨਾਡ, ਕੰਨੀ ਬਹਿਕ, ਮਨੀਗਾਹ ਅਤੇ ਚਾਟ ਜੰਗਲ ਇਲਾਕੇ ਨੂੰ ਘੇਰ ਕੇ ਤਲਾਸ਼ੀ ਲੈਣੀ ਸ਼ੁਰੂ ਕੀਤੀ ਹੈ।
ਸ਼੍ਰੀਨਗਰ ਦੇ ਪੁਲਵਾਮਾ ‘ਚ ਅਲਕਾਇਦਾ ਕਮਾਂਡਰ ਜਾਕਿਰ ਮੂਸਾ ਦੇ ਲੁੱਕੇ ਹੋਣ ਦੀ ਖ਼ਬਰ ‘ਤੇ ਸ਼ੁਰੂ ਕੀਤੇ ਸਰਚ ਅਪਰੇਸ਼ਨ ਨੂੰਫੌਜ ਨੇ ਹੁਣ ਸਮਾਪਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਅੱਤਵਾਦੀ ਮੂਸਾ ਭੱਜਣ ‘ਚ ਕਾਮਯਾਬ ਰਿਹਾ ਹੈ। ਲੋਕਾਂ ਨੇ ਪੱਥਰਬਾਜੀ ਕਰਕੇ ਅੱਤਵਾਦੀ ਨੂੰ ਭਜਾਉਣ ‘ਚ ਮਦਦ ਕੀਤੀ ਹੈ।















