ਕਿਹੜੀ ਚਾਹ ਸਿਹਤ ਦਾ ਰੱਖੇ ਖ਼ਿਆਲ?

thudi-sahat-300x150ਬਹੁਤ ਸਾਰੇ ਲੋਕ ਥਕਾਵਟ ਅਤੇ ਸੁਸਤੀ ਦੂਰ ਕਰਨ ਲਈ ਕੌਫ਼ੀ ਅਤੇ ਦੁੱਧ ਵਾਲੀ ਚਾਹ ਪੀਂਦੇ ਹਨ ਪਰ ਕਈ ਵਾਰ ਇਸ ਨਾਲ ਸੀਨੇ ਵਿੱਚ ਜਲਨ, ਐਸੀਡਿਟੀ ਅਤੇ ਗੈਸ ਦੀ ਪ੍ਰਾਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੀ ਥਾਂ ‘ਤੇ ਗ੍ਰੀਨ, ਬਲੈਕ, ਵ੍ਹਾਈਟ, ਫ਼ਲਾਵਰ ਜਾਂ ਫ਼ਰੂਟ ਟੀ ਦਾ ਸੇਵਨ ਤੁਹਾਡੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦਾ ਹੈ।
ਗ੍ਰੀਨ ਟੀ
ਗ੍ਰੀਨ ਟੀ ਜਾਂ ਹਰੀ ਚਾਹ, ਕੈਮੇਲੀਆ ਸਾਇਨੇਨਿਸਸ ਨਾਂ ਦੇ ਬੂਟੇ ਦੀਆਂ ਪੱਤੀਆਂ ਤੋਂ ਬਣਾਈ ਜਾਂਦੀ ਹੈ। ਪਹਿਲਾਂ-ਪਹਿਲ ਗ੍ਰੀਨ ਟੀ ਚੀਨ ‘ਚ ਪੀਤੀ ਜਾਂਦੀ ਸੀ ਪਰ ਹੁਣ ਤਾਂ ਗ੍ਰੀਨ ਟੀ ਦਾ ਸੇਵਨ ਹਰ ਥਾਂ ਆਮ ਹੋ ਗਿਆ ਹੈ। ਲੋਕ ਗ੍ਰੀਨ ਟੀ ਬਾਰੇ ਤਾਂ ਜਾਣਦੇ ਹਨ ਪਰ ਇਸ ਦੀ ਉਚਿਤ ਮਾਤਰਾ ਨਾ ਲੈ ਸਕਣ ਕਾਰਨ ਉਨ੍ਹਾਂ ਨੂੰ ਉਸ ਦਾ ਪੂਰਾ ਲਾਭ ਨਹੀਂ ਮਿਲਦਾ। ਗ੍ਰੀਨ ਟੀ ਬਣਾਉਣ ਲਈ ਪਾਣੀ ਦੇ ਇਕ ਪਿਆਲੇ ਵਿੱਚ 2-4 ਗ੍ਰਾਮ ਚਾਹ ਪੈਂਦੀ ਹੈ। ਪਾਣੀ ਨੂੰ ਪੂਰੀ ਤਰ੍ਹਾਂ ਉਬਾਲਣ ਤੋਂ ਬਾਅਦ 2-3 ਮਿੰਟ ਲਈ ਛੱਡ ਦਿਓ ਅਤੇ ਫ਼ਿਰ ਠੰਡਾ ਹੋਣ ‘ਤੇ ਗ੍ਰੀਨ ਟੀ ਦਾ ਸੇਵਨ ਕਰੋ।
ਗ੍ਰੀਨ ਟੀ ਦੇ ਫ਼ਾਇਦੇ – ਰੋਜ਼ ਘੱਟ ਤੋਂ ਘੱਟ 8 ਕੱਪ ਗ੍ਰੀਨ ਟੀ ਦਿਲ ਦੇ ਰੋਗ ਕੋਲੈਸਟ੍ਰਾਲ ਅਤੇ ਸਰੀਰ ਦੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੀ ਹੈ।
ਵ੍ਹਾਈਟ ਟੀ
ਵ੍ਹਾਈਟ ਟੀ ਵੀ ਚੀਨ ‘ਚ ਪਾਈ ਜਾਂਦੀ ਹੈ। ਉਥੋਂ ਦੇ ਲੋਕ ਬਹੁਤ ਸਾਲਾਂ ਤੋਂ ਲੰਮੀ ਉਮਰ ਅਤੇ ਹੈਲਦੀ ਰਹਿਣ ਲਈ ਵ੍ਹਾਈਟ ਟੀ ਪੀਂਦੇ ਆ ਰਹੇ ਹਨ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਸੁਰੱਖਿਅਤ ਰੱਖਦੀ ਹੈ। ਗ੍ਰੀਨ, ਬਲੈਕ ਅਤੇ ਵ੍ਹਾਈਟ ਟੀ, ਤਿੰਨੇ ਇਕ ਹੀ ਤਰ੍ਹਾਂ ਦੇ ਬੂਟੇ ਤੋਂ ਬਣਾਈਆਂ ਜਾਂਦੀਆਂ ਹਨ ਪਰ ਵ੍ਹਾਈਟ ਟੀ ਲਈ ਕਲੀਆਂ ਨੂੰ ਖਿੜਨ ਤੋਂ ਪਹਿਲਾਂ ਹੀ ਕੱਟ ਲਿਆ ਜਾਂਦਾ ਹੈ। ਵ੍ਹਾਈਟ ਟੀ ਆਕਸੀਕ੍ਰਿਤ ਨਹੀਂ ਹੈ।
ਉਂਝ ਵ੍ਹਾਈਟ ਟੀ, ਬਲੈਕ ਅਤੇ ਗ੍ਰੀਨ ਟੀ ਤੋਂ ਕਿਤੇ ਫ਼ਾਇਦੇਮੰਦ ਮੰਨੀ ਜਾਂਦੀ ਹੈ। ਕੈਂਸਰ ਨਾਲ ਲੜਨ ਦੀ ਸਮਰੱਥਾ, ਐਮਿਨੋ ਐਸਿਡ, ਵੱਧ ਜੀਵਾਣੂਰੋਧੀ ਸਮਰੱਥਾ, ਤਣਾਅ ਤੋਂ ਰਾਹਤ ਪਹੁੰਚਾਉਣ ‘ਚ ਫ਼ਾਇਦੇਮੰਦ ਸਾਬਤ ਹੁੰਦੀ ਹੈ।
ਵ੍ਹਾਈਟ ਟੀ ਦੇ ਫ਼ਾਇਦੇ
ਉਂਝ ਵ੍ਹਾਈਟ ਟੀ, ਬਲੈਕ ਅਤੇ ਗ੍ਰੀਨ ਟੀ ਤੋਂ ਕਿਤੇ ਫ਼ਾਇਦੇਮੰਦ ਮੰਨੀ ਜਾਂਦੀ ਹੈ। ਕੈਂਸਰ ਨਾਲ ਲੜਨ ਦੀ ਸਮਰੱਥਾ, ਐਮਿਨੋ ਐਸਿਡ, ਵੱਧ ਜੀਵਾਣੂਰੋਧੀ ਸਮਰੱਥਾ, ਤਣਾਅ ਤੋਂ ਰਾਹਤ ਪਹੁੰਚਾਉਣ ‘ਚ ਫ਼ਾਇਦੇਮੰਦ ਸਾਬਤ ਹੁੰਦੀ ਹੈ।
ਬਲੈਕ ਟੀ
ਬਲੈਕ ਟੀ, ਗ੍ਰੀਨ ਅਤੇ ਵ੍ਹਾਈਟ ਟੀ ਤੋਂ ਵੱਧ ਆਕਸੀਕ੍ਰਿਤ ਹੁੰਦੀ ਹੈ। ਇਸਦੀਆਂ ਚਾਰ ਨਸਲਾਂ ਹੁੰਦੀਆਂ ਹਨ ਅਤੇ ਇਹ ਵੀ ਸਾਰੀਆਂ ਕੈਮੇਲੀਆ ਸਾਇਨੇਨਿਸਸ ਨਾਂ ਦੇ ਬੂਟੇ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਬਾਕੀ ਚਾਹ ਦੇ ਮੁਕਾਬਲੇ ਇਸ ਦਾ ਸਵਾਦ ਜ਼ਿਆਦਾ ਕੌੜਾ ਹੁੰਦਾ ਹੈ। ਰੰਗ ਗੂੜ੍ਹਾ ਹੋਣ ਕਾਰਨ ਇਸ ਨੂੰ ਬਲੈਕ ਟੀ ਕਿਹਾ ਜਾਂਦਾ ਹੈ। ਗੌਰ ਨਾਲ ਦੇਖੋ ਤਾਂ ਤੁਹਾਨੂੰ ਇਸ ਦਾ ਰੰਗ ਨਾਰੰਗੀ ਅਤੇ ਸਿੰਦੂਰੀ ਲੱਗੇਗਾ, ਜਿਸ ਨੂੰ ਚੀਨ ਦੇ ਲੋਕ ਰੈੱਡ ਟੀ ਵੀ ਕਹਿੰਦੇ ਹਨ।
ਬਲੈਕ ਟੀ ਦੇ ਫ਼ਾਇਦੇ
ਬਲੈਕ ਟੀ ਦਾ ਸਵਾਦ ਜ਼ਿਆਦਾ ਸਮੇਂ ਤਕ ਬਰਕਰਾਰ ਰਹਿੰਦਾ ਹੈ। ਇਹ ਦਿਲ ਦੀਆਂ ਬੀਮਾਰੀਆਂ, ਕੋਲੈਸਟ੍ਰਾਲ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾਈ ਰੱਖਣ ‘ਚ ਮਦਦ ਕਰਦੀ ਹੈ। ਦਿਮਾਗੀ ਫ਼ੁਰਤੀ, ਇਮਿਊਨ ਸਿਸਟਮ, ਹੱਡੀਆਂ ਦੀ ਮਜ਼ਬੂਤੀ, ਭਾਰ ਨੂੰ ਕੰਟਰੋਲ ਕਰਨ ਅਤੇ ਐਨਰਜੀ ਨੂੰ ਬਣਾਈ ਰੱਖਣ ‘ਚ ਵੀ ਸਹਾਇਕ ਹੁੰਦੀ ਹੈ।
ਫ਼ਲਾਵਰ ਟੀ
ਗ੍ਰੀਨ, ਬਲੈਕ ਅਤੇ ਵ੍ਹਾਈਟ ਟੀ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਤੁਹਾਨੂੰ ਦੱਸ ਦੇਈਏ ਕਿ ਫ਼ਲਾਵਰ ਅਤੇ ਫ਼ਰੂਟ ਟੀ ਵੀ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਤੁਸੀਂ ਜੈਸਮੀਨ, ਗੁਲਾਬ, ਲਿਲੀ, ਗੇਂਦਾ, ਸੂਰਜਮੁਖੀ ਆਪਣੇ ਮਨਪਸੰਦ ਫ਼ੁੱਲਾਂ ਦੇ ਰਸ ਨਾਲ ਟੀ ਦਾ ਮਜ਼ਾ ਲੈ ਸਕਦੇ ਹੋ। ਤੁਹਾਨੂੰ ਬਾਜ਼ਾਰ ਤੋਂ ਹਰ ਤਰ੍ਹਾਂ ਦੇ ਫ਼ਲਾਵਰ ਤੋਂ ਬਣੀ ਟੀ ਪੈਕਿੰਗ ਮਿਲ ਜਾਵੇਗੀ। ਨਹੀਂ ਤਾਂ ਫ਼ੁੱਲਾਂ ਨੂੰ ਸੁਕਾ ਕੇ ਤੁਸੀਂ ਘਰ ‘ਚ ਵੀ ਇਸ ਨੂੰ ਤਿਆਰ ਕਰ ਸਕਦੇ ਹੋ। ਬਸ ਉਨ੍ਹਾਂ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਤੁਸੀਂ ਟੇਸਟ ਲਈ ਇਸ ਵਿੱਚ ਸ਼ਹਿਦ ਮਿਲਾ ਸਕਦੇ ਹੋ।
ਫ਼ਲਾਵਰ ਟੀ ਦੇ ਫ਼ਾਇਦੇ
ਫ਼ਲਾਵਰ ਟੀ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਹ ਡਾਇਬਟੀਜ਼, ਹਾਰਟ ਅਟੈਕ ਦੀ ਸਮੱਸਿਆ, ਪਾਚਨ ਸ਼ਕਤੀ ਅਤੇ ਹਾਨੀਕਾਰਕ ਬੈਕਟੀਰੀਆ ਦਾ ਖਾਤਮਾ ਕਰਦੀ ਹੈ ਅਤੇ ਸਕਿਨ ਨੂੰ ਗਲੋਇੰਗ ਬਣਾਉਂਦੀ ਹੈ। ਇਸ ਨਾਲ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ।