ਸਿਹਤਮੰਦ ਜ਼ਿੰਦਗੀ ਜਿਊਣੀ ਹੈ ਤਾਂ ਰੋਜ਼ ਸਵੇਰੇ ਕਾਲੇ ਨਮਕ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਿਓ। ਇਸ ਘੋਲ ਨੂੰ ਸੋਲ ਵਾਟਰ ਕਹਿੰਦੇ ਹਨ। ਇਸ ਦਾ ਫ਼ਾਇਦਾ ਇਹ ਹੈ ਕਿ ਇਸ ਨਾਲ ਤੁਹਾਡੀ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਊਰਜਾ ‘ਚ ਸੁਧਾਰ, ਮੋਟਾਪਾ ਅਤੇ ਹੋਰ ਕਈ ਬੀਮਾਰੀਆਂ ਛੇਤੀ ਤੋਂ ਛੇਤੀ ਠੀਕ ਹੋ ਜਾਣਗੀਆਂ। ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਰਸੋਈ ‘ਚ ਮੌਜੂਦ ਸਾਦੇ ਨਮਕ ਦੀ ਵਰਤੋਂ ਬਿਲਕੁਲ ਨਹੀਂ ਕਰਨੀ। ਇਸ ਦਾ ਕੋਈ ਫ਼ਾਇਦਾ ਨਹੀਂ ਮਿਲੇਗਾ। ਕਾਲੇ ਨਮਕ ਦੀ ਖ਼ਾਸੀਅਤ ਇਹ ਹੈ ਕਿ ਇਸ ‘ਚ ਕੁੱਲ 80 ਖਣਿਜ ਅਤੇ ਉਹ ਸਾਰੇ ਕੁਦਰਤੀ ਤੱਤ ਪਾਏ ਜਾਂਦੇ ਹਨ ਜੋ ਜੀਵਨ ਲਈ ਲੋੜੀਂਦੇ ਹਨ।
ਕਾਲੇ ਨਮਕ ਵਾਲਾ ਪਾਣੀ ਬਣਾਉਣ ਦਾ ਤਰੀਕਾ – ਇੱਕ ਗਲਾਸ ਕੋਸੇ ਪਾਣੀ ‘ਚ ਇੱਕ ਤਿਹਾਈ ਛੋਟਾ ਚੱਮਚ ਕਾਲਾ ਨਮਕ ਮਿਲਾਓ ਅਤੇ ਇਸ ਨੂੰ ਪਲਾਸਟਿਕ ਦੇ ਢਕਨ ਨਾਲ ਢੱਕ ਦਿਓ। ਫ਼ਿਰ ਗਲਾਸ ਨੂੰ ਹਿਲਾ ਕੇ ਨਮਕ ਮਿਲਾਓ ਅਤੇ 24 ਘੰਟਿਆਂ ਲਈ ਰੱਖ ਦਿਓ। 24 ਘੰਟਿਆਂ ਪਿੱਛੋਂ ਤੁਸੀਂ ਦੇਖੋਗੇ ਕਿ ਕਾਲੇ ਨਮਕ ਦਾ ਟੁਕੜਾ ਪਾਣੀ ‘ਚ ਘੁਲ ਚੁੱਕਾ ਹੈ। ਇਸ ਤੋਂ ਬਾਅਦ ਇਸ ‘ਚ ਥੋੜ੍ਹਾ ਜਿਹਾ ਕਾਲਾ ਨਮਕ ਹੋਰ ਮਿਲਾਓ। ਜਦੋਂ ਲੱਗੇ ਕਿ ਹੁਣ ਪਾਣੀ ‘ਚ ਨਮਕ ਨਹੀਂ ਘੁਲ ਰਿਹਾ ਤਾਂ ਸਮਝੋ ਕਿ ਤੁਹਾਡਾ ਘੋਲ ਪੀਣ ਲਈ ਤਿਆਰ ਹੋ ਚੁੱਕਾ ਹੈ।
ਪਾਚਨ ਸ਼ਕਤੀ ਰੱਖੇ ਦਰੁਸਤ – ਨਮਕ ਵਾਲਾ ਪਾਣੀ ਮੂੰਹ ‘ਚ ਲਾਰ ਵਾਲੀ ਗ੍ਰੰਥੀ ਨੂੰ ਸਰਗਰਮ ਕਰਨ ‘ਚ ਸਹਾਇਕ ਹੁੰਦਾ ਹੈ। ਚੰਗੇ ਪਾਚਨ ਤੰਤਰ ਲਈ ਇਹ ਪਹਿਲਾ ਕਦਮ ਬਹੁਤ ਜ਼ਰੂਰੀ ਹੈ। ਪੇਟ ਦੇ ਅੰਦਰ ਕੁਦਰਤੀ ਨਮਕ, ਹਾਈਡ੍ਰੋਕਲੋਰਿਕ ਐਸਿਡ ਅਤੇ ਪ੍ਰੋਟੀਨ ਨੂੰ ਪਚਾਉਣ ਵਾਲੇ ਐਨਜ਼ਾਈਮਜ਼ ਨੂੰ ਉਤੇਜਿਤ ਕਰਨ ‘ਚ ਇਹ ਮਦਦ ਕਰਦਾ ਹੈ। ਇਸ ਨਾਲ ਖਾਧਾ ਹੋਇਆ ਭੋਜਨ ਅਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਇਨਟੈਸਟਾਈਨਲ ਟ੍ਰੈਕਟ ਅਤੇ ਲਿਵਰ ‘ਚ ਵੀ ਐਨਜਾਈਮਜ਼ ਨੂੰ ਉਤੇਜਿਤ ਕਰਨ ‘ਚ ਮਦਦ ਮਿਲਦੀ ਹੈ ਜਿਸ ਨਾਲ ਕਿ ਖਾਣਾ ਪਚਨ ‘ਚ ਅਸਾਨੀ ਹੁੰਦੀ ਹੈ।
ਨੀਂਦ ਲਿਆਵੇ ਮਜ਼ੇਦਾਰ – ਕਾਲੇ ਨਮਕ ‘ਚ ਮੌਜੂਦ ਖਣਿਜ ਸਾਡੇ ਨਾੜੀ ਤੰਤਰ ਨੂੰ ਸ਼ਾਂਤ ਕਰਦਾ ਹੈ। ਨਮਕ, ਕੋਰਟੀਸੋਲ ਅਤੇ ਐਡ੍ਰੈਨੇਲਿਨ ਵਰਗੇ ਦੋ ਖ਼ਤਰਨਾਕ ਸਟ੍ਰੈੱਸ ਹਾਰਮੋਨਜ਼ ਨੂੰ ਘੱਟ ਕਰਦਾ ਹੈ। ਇਸ ਲਈ ਇਸ ਨਾਲ ਰਾਤ ਨੂੰ ਚੰਗੀ ਨੀਂਦ ਲਿਆਉਣ ‘ਚ ਮਦਦ ਮਿਲਦੀ ਹੈ।
ਸ਼ਰੀਰ ਨੂੰ ਕਰੇ ਡੀਟੌਕਸ – ਕਾਲੇ ਨਮਕ ‘ਚ ਕਾਫ਼ੀ ਸਾਰਾ ਖਣਿਜ ਹੋਣ ਕਾਰਨ ਇਹ ਐਂਟੀਬੈਕਟੀਰੀਅਲ ਦਾ ਕੰਮ ਵੀ ਕਰਦਾ ਹੈ। ਇਸ ਕਾਰਨ ਸ਼ਰੀਰ ‘ਚ ਮੌਜੂਦ ਖ਼ਤਰਨਾਕ ਬੈਕਟੀਰੀਆ ਦਾ ਨਾਸ਼ ਹੁੰਦਾ ਹੈ।
ਮਜ਼ਬੂਤ ਹੱਡੀਆਂ – ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਸ਼ਰੀਰ ਸਾਡੀਆਂ ਹੱਡੀਆਂ ਤੋਂ ਕੈਲਸ਼ੀਅਮ ਅਤੇ ਹੋਰ ਕਈ ਖਣਿਜ ਖਿੱਚਦਾ ਹੈ। ਇਸ ਨਾਲ ਸਾਡੀਆਂ ਹੱਡੀਆਂ ‘ਚ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਕਾਲੇ ਨਮਕ ਵਾਲਾ ਪਾਣੀ ਉਸ ਮਿਨਰਲ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ।
ਚਮੜੀ ਦੀਆਂ ਸਮੱਸਿਆਵਾਂ – ਇਸ ਨਮਕ ‘ਚ ਮੌਜੂਦ ਕ੍ਰੋਮੀਅਮ ਐਕਨੇ ਨਾਲ ਲੜਦਾ ਹੈ ਅਤੇ ਸਲਫ਼ਰ ਨਾਲ ਚਮੜੀ ਸਾਫ਼ ਅਤੇ ਕੋਮਲ ਬਣਦੀ ਹੈ। ਹੋਰ ਤਾਂ ਹੋਰ ਕਾਲੇ ਨਮਕ ਵਾਲਾ ਪਾਣੀ ਪੀਣ ਨਾਲ ਐਗਜ਼ੀਮਾ ਅਤੇ ਰੈਸ਼ਿਜ਼ ਦੀ ਸਮੱਸਿਆ ਦੂਰ ਹੁੰਦੀ ਹੈ।
ਘਟਾਏ ਮੋਟਾਪਾ – ਇਹ ਪਾਚਨ ਨੂੰ ਦਰੁਸਤ ਰੱਖ ਕੇ ਸ਼ਰੀਰ ਦੀਆਂ ਕੋਸ਼ਿਕਾਵਾਂ ਤਕ ਪੋਸ਼ਣ ਪਹੁੰਚਾਉਂਦਾ ਹੈ ਜਿਸ ਨਾਲ ਮੋਟਾਪਾ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।










