ਨੈਸ਼ਨਲ ਡੈਸਕ— ਆਈ.ਐੱਨ.ਐਕਸ. ਮੀਡੀਆ ਕੇਸ ‘ਚ ਕੋਰਟ ਨੇ ਕਾਰਤੀ ਚਿਦਾਂਬਰਮ ਨੂੰ 12 ਮਾਰਚ ਤੱਕ ਲਈ ਸੀ.ਬੀ.ਆਈ. ਹਿਰਾਸਤ ‘ਚ ਭੇਜ ਦਿੱਤਾ ਹੈ। ਕਾਰਤੀ ਦੇ ਵਕੀਲਾਂ ਨੂੰ ਆਸ ਸੀ ਕਿ ਕਾਰਤੀ ਨੂੰ ਕੋਰਟ ਤੋਂ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ। ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂੰ ਸਿੰਘਵੀ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਨਜ਼ਰਅੰਦਾਜ ਕਰ ਦਿੱਤਾ। ਇਸ ਤੋਂ ਬਾਅਦ ਕਾਰਤੀ ਨੇ ਸੁਪਰੀਮ ਕੋਰਟ ‘ਚ ਕੈਵੀਏਟ ਦਰਜ ਕਰਵਾਈ ਹੈ।
ਸੀ.ਬੀ.ਆਈ. ਨੇ ਕੀਤੀ ਪਾਲੀਗ੍ਰਾਫ ਟੈਸਟ ਦੀ ਮੰਗ
ਕਾਰਤੀ ਚਿਦਾਂਬਰਮ ਦੇ ਵਕੀਲ ਅਰਜੁਨ ਨਟਰਾਜਨ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਈ.ਡੀ. ‘ਤੇ ਕਾਰਤੀ ਦੀ ਗ੍ਰਿਫਤਾਰੀ ‘ਤੇ 20 ਮਾਰਚ ਤੱਕ ਰੋਕ ਲਗਾਈ ਹੈ ਪਰ ਇਨਫੋਰਸਮੈਂਟ ਡਾਇਰੈਕਟੋਰੇਟ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇ ਸਕਦਾ ਹੈ। ਉੱਥੇ ਹੀ ਸੀ.ਬੀ.ਆਈ. ਨੇ ਕਾਰਤੀ ਦੇ ਪਾਲੀਗ੍ਰਾਫ ਟੈਸਟ ਦੀ ਮੰਗ ਕੀਤੀ ਹੈ, ਅਸੀਂ ਲਿਖਤੀ ਰੂਪ ਨਾਲ ਇਸ ਦਾ ਵਿਰੋਧ ਕੀਤਾ ਹੈ। ਉੱਥੇ ਹੀ ਸੀ.ਬੀ.ਆਈ. ਨੇ ਕਾਰਤੀ ਦੇ ਪਾਲੀਗ੍ਰਾਫ ਟੈਸਟ ਦੀ ਮੰਗ ਕੀਤੀ ਹੈ, ਅਸੀਂ ਲਿਖਤੀ ਰੂਪ ਨਾਲ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਰਤੀ ਅਜੇ ਇਸ ਸਥਿਤੀ ‘ਚ ਨਹੀਂ ਹਨ ਕਿ ਉਨ੍ਹਾਂ ਦਾ ਪਾਲੀਗ੍ਰਾਫ ਟੈਸਟ ਕੀਤਾ ਜਾਵੇ।
ਸੁਪਰੀਮ ਕੋਰਟ ‘ਚ ਦਾਖਲ ਕੀਤੀ ਕੈਵੀਏਟ
ਸੁਪਰੀਮ ਕੋਰਟ ‘ਚ ਕਾਰਤੀ ਚਿਦਾਂਬਰਮ ਨੇ ਕੈਵੀਏਟ ਦਰਜ ਕਰਵਾ ਦਿੱਲੀ ਹਾਈ ਕੋਰਟ ਦੇ ਆਦੇਸ਼ ‘ਤੇ ਚੁਣੌਤੀ ਦੇਣ ਦਾ ਸ਼ੱਕ ਜ਼ਾਹਰ ਕੀਤਾ ਹੈ। ਜਿਸ ‘ਚ ਦਿੱਲੀ ਹਾਈ ਕੋਰਟ ਨੇ ਈ.ਡੀ. ‘ਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ 20 ਮਾਰਚ ਤੱਕ ਰੋਕ ਲਗਾਈ ਸੀ। ਕਾਰਤੀ ਨੇ ਇਸ ਆਦੇਸ਼ ‘ਤੇ ਸ਼ੱਕ ਜ਼ਾਹਰ ਕਰਦੇ ਹੋਏ ਕੈਵੀਏਟ ਦਾਖਲ ਕੀਤੀ ਹੈ। ਉੱਥੇ ਹੀ ਸੀ.ਬੀ.ਆਈ. ਨੂੰ ਮੀਡੀਆ ਕੇਸ ‘ਚ ਕਾਰਤੀ ਚਿਦਾਂਬਰਮ ਦੀ 12 ਮਾਰਚ ਤੱਕ ਲਈ ਹਿਰਾਸਤ ‘ਚ ਲੈਣ ਦੀ ਮਨਜ਼ੂਰੀ ਮਿਲ ਗਈ ਹੈ। ਪਟਿਆਲਾ ਹਾਊਸ ਕੋਰਟ ਨੇ ਸੀ.ਬੀ.ਆਈ. ਦੀ ਮੰਗ ਵੀ ਮਨਜ਼ੂਰ ਕਰ ਲਈ ਹੈ। ਜਿਸ ‘ਚ ਸੀ.ਬੀ.ਆਈ. ਨੇ ਤਿਹਾੜ ਜੇਲ ‘ਚ ਕਾਰਤੀ ਦਾ ਉਨ੍ਹਾਂ ਦੇ ਸੀ.ਏ. ਨਾਲ ਆਹਮਣੇ-ਸਾਹਮਣੇ ਕਰ ਕੇ ਪੁੱਛ-ਗਿੱਛ ਦੀ ਮਨਜ਼ੂਰੀ ਮੰਗੀ ਸੀ।















