ਪੂਨਾ ਤੋਂ ਗੱਡੀ ਚੱਲੀ, ਤਾਂ ਆਨੰਦ ਦੀਆਂ ਕਲਪਨਾਵਾਂ ਨੂੰ ਪਰ ਲੱਗ ਗਏ। ਪਰਦੇਸ ਵਿੱਚ ਰਹਿ ਕੇ ਕਮਾਉਣ ਵਾਲਾ ਅਰਸੇ ਬਾਅਦ ਜਦੋਂ ਘਰ ਜਾਂਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ। ਆਨੰਦ ਵੀ ਸੁਪਨੇ ਲੈ ਰਿਹਾ ਸੀ। ਆਨੰਦ ਨੇ ਆਪਣੇ ਬਾਰੇ ਸੋਚਿਆ- ਮੈਂ ਵੀ ਤਾਂ ਕਰਨ ਨੂੰ ਘੱਟ ਯਾਦ ਨਹੀਂ ਕਰਦਾ। ਸ਼ਾਇਦ ਹੀ ਕੋਈ ਪਲ ਅਜਿਹਾ ਹੋਵੇ ਜਦੋਂ ਉਸਨੂੰ ਯਾਦ ਨਾ ਕਰਦਾ ਹੋਵਾਂ।ਘਰ ਪਹੁੰਚ ਕੇ ਮੈਂ ਕਰਨ ਨੂੰ ਇੰਨਾ ਪਿਆਰ ਕਰਾਂਗਾ ਕਿ ਬੀਤੇ ਛੇ ਮਹੀਨੇ ਦੀ ਕਸਰ ਪੂਰੀ ਹੋ ਜਾਵੇਗੀ।
ਜ਼ਿਲ੍ਹਾ ਨਦੀਆ (ਪੱਛਮੀ ਬੰਗਾਲ) ਵਿੱਚ ਹਬੀਬਪੁਰ ਰੇਲਵੇ ਸਟੇਸ਼ਨ ਨਾਲ ਲੱਗਿਆ ਹੋਇਆ ਇੱਕ ਇਲਾਕਾ ਹੈ ਪਾਨਪਾੜਾ। 47 ਸਾਲਾ ਆਨੰਦ ਹਲਦਰ ਇੱਥੇ ਹੀ ਰਹਿੰਦਾ ਸੀ। ਉਸਦੀ ਮਾਂ ਦਾ ਨਾਂ ਸਾਬੋਲੀ ਅਤੇ ਪਿਤਾ ਦਾ ਨਾਂ ਹਰਿਪਦੋ ਹਲਦਰ ਸੀ। ਆਨੰਦ ਦਾ ਇੱਕ ਵੱਡਾ ਭਰਾ ਵੀ ਸੀ ਬਲੋਰਾਮ ਹਲਦਰ।
ਕਈ ਸਾਲ ਪਹਿਲਾਂ ਆਨੰਦ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਦੋਂ ਬਲੋਰਾਮ ਨੇ ਆਨੰਦ ਦੇ ਸਿਰ ਤੇ ਹੱਥ ਰੱਖਿਆ ਸੀ। ਆਪਣੇ ਆਪ ਨੂੰ ਕਦੀ ਅਨਾਥ ਸਮਝਣ ਦੀ ਗਲਤੀ ਨਾ ਕਰਨਾ। ਮਾਤਾ-ਪਿਤਾ ਨਹੀਂ ਰਹੇ ਤਾਂ ਅੱਜ ਤੋਂ ਮੈਂ ਤੇਰੀ ਜ਼ਿੰਮੇਵਾਰੀ ਸੰਭਾਲਦਾ ਹਾਂ।
ਅੱਗੇ ਚੱਲ ਕੇ ਬਲੋਰਾਮ ਨੇ ਪਾਨਪਾੜਾ ਦੀ ਹੀ ਲੜਕੀ ਸ਼ੰਕਰੀ ਨਾਲ ਵਿਆਹ ਕਰਵਾ ਲਿਆ। ਸ਼ੰਕਰੀ ਦੇ ਪਰਿਵਾਰ ਵਿੱਚ ਕੇਵਲ ਉਸਦੀ ਵਿਧਵਾ ਮਾਂ ਅਨੂਪ੍ਰਿਆ ਸੀ। ਅਨੂਪ੍ਰਿਆ ਦੀ ਇੱਕ ਹੋਰ ਲੜਕੀ ਵੀ ਸੀ, ਜਿਸਦਾ ਉਸਨੇ ਵਿਆਹ ਕਰ ਦਿੱਤਾ ਸੀ ਅਤੇ ਉਹ ਸਹੁਰੇ ਵਿੱਚ ਖੁਸ਼ ਸੀ।
ਇਸ ਤੋਂ ਬਾਅਦ ਪਰਿਵਾਰ ਨਾਦੀਆ ਸ਼ਹਿਰ ਪਹੁੰਚ ਗਿਆ। ਆਨੰਦ ਨੇ ਨਾਦੀਆ ਸ਼ਹਿਰ ਵਿੱਚ ਕੁਝ ਛੋਟੇ-ਮੋਟੇ ਕੰਮ ਕੀਤੇ, ਪਰ ਉਹ ਕੰਮ ਉਸਨੂੰ ਰਾਸ ਨਾ ਆਏ। ਕੰਮ ਬਦਲੇ ਮਿਲਣ ਵਾਲਾ ਪੈਸਾ ਵੀ ਘੱਟ ਸੀ। ਇਸ ਕਰਕੇ ਉਹ ਪੁਣੇ ਚਲਿਆ ਗਿਆ। ਜਲਦੀ ਹੀ ਉਸਨੂੰ ਇੱਕ ਫ਼ਾਈਵ ਸਟਾਰ ਹੋਟਲ ਵਿੱਚ ਨੌਕਰੀ ਮਿਲ ਗਈ। ਰਹਿਣਾ-ਖਾਣਾ ਮੁਫ਼ਤ ਸੀ ਅੇਤ ਆਨੰਦ ਵਿੱਚ ਕੋਈ ਐਬ ਵੀ ਨਹੀਂ ਸੀ। ਇਸ ਕਰਕੇ ਬਹੁਤ ਘੱਟ ਪੈਸੇ ਨਾਲ ਵੀ ਉਹ ਖਰਚ ਚਲਾ ਲੈਂਦਾ ਸੀ। ਭਰਾ-ਭਰਜਾਈ ਆਨੰਦ ਲਈ ਮਾਂ-ਬਾਪ ਸਮਾਨ ਸਨ। ਨਦੀਆ ਵਿੱਚ ਕਮਾਉਂਦਾ ਸੀ ਤਾਂ ਸਾਰਾ ਪੈਸਾ ਲਿਆ ਕੇ ਭਰਾ ਅਤੇ ਭਰਜਾਈ ਨੂੰ ਦੇ ਦਿੰਦਾ ਸੀ। ਪੁਣੇ ਜਾ ਕੇ ਕਮਾਉਣ ਲੱਗਿਆ ਤਾਂ ਵੀ ਤਨਖਾਹ ਤੋਂ ਬਚਾਈ ਰਾਸ਼ੀ ਲਿਆ ਕੇ ਭਰਾ ਨੂੰ ਦਿੱਤਾ।
ਉਹਨਾਂ ਨੇ ਆਨੰਦ ਲਈ ਇੱਕ ਪਲਾਟ ਵੀ ਖਰੀਦ ਦਿੱਤਾ ਸੀ। ਸਾਲ ਦੋ ਸਾਲ ਵਿੱਚ ਜੋ ਕਮਾਇਆ, ਬਲੋਰਾਮ ਨੇ ਉਹਨਾਂ ਪੈਸਿਆਂ ਨਾਲ ਇੱਕ ਛੋਟਾ ਜਿਹਾ ਮਕਾਨ ਬਣਵਾ ਦਿੱਤਾ। ਸ਼ੰਕੀ ਅਤੇ ਬਲੋਰਾਮ ਨੇ ਦੌੜ-ਭੱਜ ਕਰਕੇ ਨਦੀਆ ਜ਼ਿਲ੍ਹੇ ਦੇ ਸ਼ਾਂਤੀਪੁਰ ਨਿਵਾਸੀ ਆਨੰਤ ਦੀ ਭੈਣ ਅੰਨਾਪੂਰਨਾ ਉਰਫ਼ ਅਨੂ ਨੂੰ ਆਨੰਦ ਲਈ ਚੁਣ ਲਿਆ। ਇਸ ਤੋਂ ਬਾਅਦ ਗੱਲ ਪੱਕੀ ਹੋ ਗਈ। ਵਿਆਹ ਤੋਂ ਤੁਰੰਤ ਬਾਅਦ ਅੰਨਾਪੂਰਣਾ ਗਰਭਵਤੀ ਹੋ ਗਈ ਅਤੇ ਕਰਨ ਨਾਂ ਦਾ ਬੱਚਾ ਹੋਇਆ। ਬੱਚਾ ਸਕੂਲ ਜਾਣ ਲੱਗਿਆ। ਆਨੰਦ ਦੀ ਇੱਛਾ ਸੀ ਕਿ ਉਹ ਪਤਨੀ ਦੇ ਨਾਲ ਰਹੇ ਪਰ ਨੌਕਰੀ ਕਰਨ ਸੰਭਵ ਨਹੀਂ ਸੀ। ਅੰਨਪੂਰਨਾਂ ਕਹਿੰਦੀ ਸੀ ਕਿ ਪੁਣੇ ਦੀ ਨੌਕਰੀ ਛੱਡੋ ਅਤੇ ਆਸ ਪਾਸ ਕਿਤੇ ਨੌਕਰੀ ਕਰ ਲਓ। ਆਨੰਦ ਨੇ ਨੌਕਰੀ ਲੱਭੀ ਪਰ ਤਨਖਾਹ ਬਹੁਤ ਘੱਟ ਸੀ। ਇਸ ਕਰਕੇ ਉਹ ਆਪਣੀ ਪਤਨੀ ਦੀਆਂ ਇੱਛਾਵਾਂ ਦੀ ਪੂਰਤੀ ਨਾ ਕਰ ਸਕਿਆ। ਇਸ ਵਾਰ ਵੀ ਉਹ ਛੇ ਮਹੀਨੇ ਬਾਅਦ ਛੁੱਟੀ ਤੇ ਘਰ ਜਾ ਰਿਹਾ ਸੀ।ਲੰਮਾ ਸਫ਼ਰ ਕਰਕੇ ਆਨੰਦ ਘਰ ਪਹੁੰਚਿਆ ਤਾਂ ਕਰਨ ਉਸਨੂੰ ਦੇਖਦੇ ਹੀ ਦੌੜ ਆਇਆ। ਆਨੰਦ ਦੀਆ ਅੱਖਾਂ ਅਨਪੂਰਣਾ ਨੂੰ ਲੱਭ ਰਹੀਆਂ ਸਨ। ਆਨੰਦ ਆਪਣੀ ਪਤਨੀ ਨੂੰ ਮਿਲਿਆ ਪਰ ਇਸ ਵਾਰ ਪਤਨੀ ਅਸੰਤੁਸ਼ਟ ਜਾਪੀ। ਰਾਤ ਨੂੰ ਆਨੰਦ ਨੇ ਮਹਿਸੂਸ ਕੀਤਾ ਕਿ ਅੰਨਪੂਰਣਾ ਵਿੱਚ ਉਹ ਗਰਮੀ ਨਹੀਂ ਹੈ। ਆਨੰਦ ਨੇ ਫ਼ਿਰ ਸਚਾਈ ਲੱਭਣੀ ਆਰੰਭ ਕੀਤੀ ਤਾਂ ਦਿਲ ਚੀਰ ਦੇਣ ਵਾਲੀ ਸਚਾਈ ਸਾਹਮਣੇ ਆਈ।
11 ਦਸੰਬਰ ਦੀ ਗੱਲ ਹੈ। ਸਵੇਰ ਦਾ ਵਕਤ ਸੀ। ਕਰਨ ਨੂੰ ਨਾਲ ਲੈ ਕੇ ਅੰਨਪੂਰਣਾ ਘਰ ਤੋਂ ਨਿਕਲੀ। ਦਰਵਾਜੇ ਤੇ ਜਿੰਦਰਾ ਲਗਾਇਆ ਅਤੇ ਕਰਨ ਨੂੰ ਉਂਗਲੀ ਪਕੜਾ ਕੇ ਹਬੀਬਪੁਰ ਰੇਲਵੇ ਸਟੇਸ਼ਨ ਵੱਲ ਤੁਰ ਪਈ।
ਹਬੀਬਪੁਰ ਤੌ ਮਾਂ-ਪੁੱਤਰ ਸ਼ਾਂਤੀਪੁਰ ਲੋਕਲ ਟ੍ਰੇਨ ਵਿੱਚ ਸਵਾਰ ਹੋ ਕੇ ਰਾਣਾਘਾਟ ਪਹੁੰਚੇ। ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਅੰਨਪੂਰਣਾ ਨੇ ਕਰਨ ਨੂੰ ਮੁੜ ਉਂਗਲੀ ਪਕੜਵਾਈ ਅਤੇ ਥਾਣੇ ਪਹੁੰਚੀ। ਅੰਨਪੂਰਣਾ ਥਾਣਾ ਮੁਖੀ ਦੇਵਾਂਜਨ ਸੇਨ ਨੂੰ ਮਿਲੀ ਅਤੇ ਆਪਣੀ ਵਾਕਫ਼ੀਅਤ ਦਿੱਤੀ, ਸਰ ਮੇਰਾ ਨਾਂ ਅੰਨਪੂਰਣਾ ਹਲਦਰ ਹੈ ਅਤੇ ਇਹ ਮੇਰਾ ਬੇਟਾ ਕਰਨ ਹੈ। ਮੈਂ ਪਾਨਵਾੜਾ ਵਿੱਚ ਰਹਿੰਦੀ ਹਾਂ।
ਮੈਂ ਖੁਦ ਨੂੰ ਕਾਨੂੰਨ ਦੇ ਹਵਾਲੇ ਕਰਨ ਆਈ ਹਾਂ। ਕੀ ਜੁਰਮ ਕੀਤਾ?
ਮੈਂ ਆਪਣੇ ਪਤੀ ਆਨੰਦ ਦੀ ਹੱਤਿਆ ਕਰ ਦਿੱਤੀ ਹੈ। ਲਾਸ਼ ਕਿੱਥੇ ਹੈ?
ਘਰੇ ਲੁਕੋ ਰੱਖੀ ਹੈ।
ਪੁਲਿਸ ਨੂੰ ਗੱਲ ਅਜੀਬ ਲੱਗੀ। ਪੁਲਿਸ ਪੂਰਾ ਲਾਮ ਲਸ਼ਕਰ ਲੈ ਕੇ ਆਨੰਦ ਦੇ ਘਰ ਗਈ। ਪੜੌਸੀਆਂ ਦੀ ਮੌਜੂਦਗੀ ਵਿੱਚ ਦਰਵਾਜ਼ੇ ਦਾ ਜਿੰਦਰਾ ਖੋਲ੍ਹਿਆ ਅਤੇ ਮਕਾਨ ਤੋਂ ਬਦਬੂ ਆ ਰਹੀ ਸੀ। ਪਰ ਲਾਸ਼ ਕਿਤੇ ਨਾ ਮਿਲੀ।
ਲਾਸ਼ ਮਕਾਨ ਦੇ ਪਿੱਛੇ ਸੈਪਟਿਕ ਟੈਂਕ ਵਿੱਚ ਮਿਲੀ। ਲਾਸ਼ ਸੜ ਚੁੱਕੀ ਸੀ। ਲਾਸ਼ ਦੀ ਸ਼ਨਾਖਤ ਪਿੰਡ ਵਾਲਿਆਂ ਨੇ ਕਰ ਦਿੱਤੀ। ਅੰਨਪੂਰਣਾ ਨੇ ਜੋ ਕਹਾਣੀ ਬਿਆਨ ਕੀਤੀ, ਉਹ ਬੇਹੱਦ ਹੀ ਖੌਫ਼ਨਾਕ ਹੈ।
ਦਰਅਸਲ ਅੰਨਪੂਰਣਾ ਦੀਆਂ ਕਾਮਨਾਵਾਂ ਵਿਦਰੋਹੀ ਉਦੋਂ ਹੋ ਗਈਆਂ, ਜਦੋਂ ਉਸਦਾ ਪਤੀ ਲੰਮਾ ਸਮਾਂ ਘਰ ਨਹੀਂ ਆਉਂਦਾ ਸੀ। 2015 ਵਿੱਚ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਡਾਲੀ ਦੀ ਮੌਤ ਹੋ ਗਈ। ਡਾਲੀ ਅੰਨਪੂਰਣਾ ਦਾ ਹਮਉਮਰ ਸੀ। ਪੰਜ ਸਾਲ ਦਾ ਉਸਦਾ ਲੜਕਾ ਸੀ ਆਯੂਸ਼। ਡਾਲੀ ਦਾ ਪਤੀ ਰਮਨ ਤੇਲੀ ਦੁਬਈ ਵਿੱਚ ਕੁਕ ਦੀ ਨੌਕਰੀ ਕਰਦਾ ਸੀ। ਡਾਲੀ ਅਤੇ ਅੰਨਪੂਰਣਾ ਦੀਆਂ ਮੁਸ਼ਕਿਲਾਂ ਬਰਾਬਰ ਸਨ। ਡਾਲੀ ਰੋਗੀ ਹੋ ਗਈ। ਫ਼ਰਵਰੀ 2015 ਵਿੱਚ ਉਸਨੂੰ ਦਿਲ ਦਾ ਅਜਿਹਾ ਦੌਰਾ ਪਿਆ ਕਿ ਉਹ ਹਮੇਸ਼ਾ ਲਈ ਚਲੀ ਗਈ।
ਡਾਲੀ ਦੀ ਮੌਤ ਦੀ ਖਬਰ ਪਾ ਕੇ ਰਮਨ ਪਾਨਵਾੜਾ ਆਇਆ ਤਾਂ ਬੇਹਾਲ ਹੋ ਗਿਆ। ਘਰ ਦੇ ਹਰ ਕੋਨੇ ਵਿੱਚ ਡਾਲੀ ਦੀਆਂ ਯਾਦਾਂ ਵੱਸੀਆਂ ਸਨ। ਡਾਲੀ ਦੀ ਮੌਤ ਤੋਂ ਬਾਅਦ ਅੰਨਪੂਰਣਾ ਵੀ ਦੁਖੀ ਸੀ। ਡਾਲੀ ਹੀ ਸੀ, ਜਿਸ ਨਾਲ ਉਹ ਆਪਣਾ ਦੁੱਖ ਵੰਡ ਲਿਆ ਕਰਦੀ ਸੀ। ਹੁਣ ਅੰਨਪੂਰਣਾ ਖੁਦ ਨੂੰ ਇੱਕੱਲੀ ਮਹਿਸੂਸ ਕਰਨ ਲੱਗੀ। ਅੰਨਪੂਰਣਾ ਨੇ ਡਾਲੀ ਦੇ ਮੁੰਡੇ ਦੀ ਵੀ ਦੇਖਭਾਲ ਕਰਨੀ ਆਰੰਭ ਕਰ ਦਿੱਤੀ। ਰਮਨ ਵੀ ਅਕਸਰ ਅੰਨਪੂਰਣਾ ਦੇ ਘਰ ਆ ਜਾਇਆ ਕਰਦਾ। ਡਾਲੀ ਦੀ ਯਾਦ ਵਿੱਚ ਭਾਵੁਕ ਹੋ ਜਾਂਦਾ। ਫ਼ਿਰ ਆਪਸ ਵਿੱਚ ਇੱਕ ਦੂਜੇ ਨੂੰ ਭਰੋਸਾ ਦਿੰਦੇ।
ਇੱਕ ਸ਼ਾਮ ਦੀ ਗੱਲ ਹੈ। ਕਰਨ ਅਤੇ ਆਯੂਸ਼ ਖੇਡਦੇ ਖੇਡਦੇ ਸੌਂ ਗਏ, ਜਦਕਿ ਅੰਨਪੂਰਣਾ ਅਤੇ ਰਮਨ ਡਾਲੀ ਦੀਆਂ ਗੱਲਾਂ ਕਰ ਰਹੇ ਸਨ। ਇਸੇ ਦਰਮਿਆਨ ਦੋਵਾਂ ਦੇ ਮਨ ਦੀਆਂ ਕਾਮਨਾਵਾਂ ਵੱਧ ਗਈਆਂ ਅਤੇ ਇੱਕ ਦੂਜੇ ਦੇ ਨੇੜੇ ਹੋ ਗੲੈ। ਉਸ ਸ਼ਾਮ ਉਹ ਹੋ ਗਿਆ ਜਿਸ ਬਾਰੇ ਅੰਨਪੂਰਣਾ ਅਤੇ ਰਮਨ ਨੇ ਕਦੀ ਸੋਚਿਆ ਵੀ ਨਹੀਂ ਸੀ। ਨਜਾਇਜ਼ ਸਬੰਧਾਂ ਦਾ ਨਸ਼ਾ ਹੈ ਜੋ ਇੱਕ ਵਾਰ ਕਿਸੇ ਦੇ ਸਿਰ ਚੜ੍ਹ ਜਾਵੇ, ਕਦੀ ਉਤਰਦਾ ਨਹੀਂ। ਅੰਨਪੂਰਣਾ ਦੇ ਸੰਪਰਕ ਵਿੱਚ ਆ ਕੇ ਰਮਨ ਡਾਲੀ ਦੀ ਮੌਤ ਦਾ ਗਮ ਭੁੱਲ ਗਿਆ ਅਤੇ ਅੰਨਪੂਰਣਾ ਨੂੰ ਵੀ ਪਤੀ ਦੇ ਪਰਦੇਸ ਵਿੱਚ ਹੋਣ ਦਾ ਸ਼ਿਕਵਾ ਨਾ ਰਿਹਾ। ਉਹ ਖੂਬ ਖਿੜੀ-ਖਿੜੀ ਰਹਿਣ ਲੱਗੀ। ਸੱਚ ਇਹ ਸੀ ਕਿ ਪਤੀ ਤੋਂ ਜ਼ਿਆਦਾ ਉਸਨੂੰ ਪ੍ਰੇਮੀ ਚੰਗਾ ਲੱਗਣ ਲੱਗਿਆ।
ਦੋਵਾਂ ਦੀ ਮੌਜ ਵਿੱਚ ਵਿਘਨ ਉਦੋਂ ਪਿਆ, ਜਦੋਂ ਇੱਕ ਦਿਨ ਅਚਾਨਕ ਆਨੰਦ ਘਰ ਆਇਆ। ਉਸਨੂੰ ਦੇਖਦੇ ਹੀ ਅੰਨਪੂਰਣਾ ਦੇ ਮਨ ਵਿੱਚ ਪਹਿਲਾ ਵਿੱਚਾਰ ਇਹ ਆਇਆ ਕਿ ਜਦੋਂ ਤਕ ਇਹ ਰਹੇਗਾ, ਉਦੋਂ ਤਕ ਰਮਨ ਤੋਂ ਬਿਨਾਂ ਗੁਜ਼ਾਰਾ ਕਰਨਾ ਹੋਵੇਗਾ। ਇਹੀ ਕਾਰਨ ਸੀ ਕਿ ਪਤੀ ਦੇ ਆਉਣ ਨਾਲ ਉਸਨੂੰ ਖੁਸ਼ੀ ਨਹੀਂ ਹੋਈ ਸੀ।
ਕੁਝ ਦਿਨ ਬੀਤੇ ਤਾਂ ਰਮਨ ਪ੍ਰੇਸ਼ਾਨ ਹੋ ਗਿਆ। 8 ਦਸੰਬਰ ਨੂੰ ਮੌਕਾ ਮਿਲਣ ਤੇ ਉਹ ਅੰਨਪੂਰਣਾ ਨੂੰ ਮਿਲਿਆ ਅਤੇ ਸ਼ਿਕਵਾ ਕੀਤਾ। ਉਸਨੇ ਕਿਹਾ ਕੱਲ੍ਹ ਦੁਪਹਿਰ ਆਨੰਦ ਕਿਤੇ ਬਾਹਰ ਜਾਵੇਗਾ ਤਾਂ ਤੂੰ ਆ ਜਾਣਾ।
9 ਦਸੰਬਰ ਨੂੰ ਸਵੇਰੇ ਰਮਨ ਆਨੰਦ ਦੇ ਦਰਵਾਜ਼ੇ ਤੇ ਨਜ਼ਰ ਗੱਡ ਕੇ ਬੈਠ ਗਿਆ। ਦੁਪਹਿਰੇ ਆਨੰਦ ਜਿਉਂ ਹੀ ਘਰ ਤੋਂ ਨਿਕਲਿਆ, ਰਮਨ ਉਸਦੇ ਘਰ ਵਿੱਚ ਦਾਖਲ ਹੋ ਗਿਆ। ਉਸਨੇ ਦੱਸਿਆ ਕਿ ਮੈਂ ਨੀਂਦ ਦੀਆਂ ਗੋਲੀਆਂ ਘਰ ਰੱਖ ਦਿੱਤੀਆਂ ਹਨ, ਰੋਜ਼ ਰਾਤ ਨੂੰ ਖੁਆ ਦਿਆ ਕਰਾਂਗੀ। ਉਦੋਂ ਹੀ ਆਨੰਦ ਵਾਪਸ ਮੁੜ ਗਿਆ। ਉਸਨੇ ਨਾਦੀਆ ਜਾਣ ਦਾ ਵਿੱਚਾਰ ਤਿਆਗ ਦਿੱਤਾ ਸੀ।
ਮਕਾਨ ਦਾ ਦਰਵਾਜ਼ਾ ਬੰਦ ਸੀ ਪਰ ਅੰਦਰ ਖੁਸਰ-ਫ਼ੁਸਰ ਹੋ ਰਹੀ ਸੀ। ਆਨੰਦ ਦਾ ਮੱਥਾ ਠਣਕਿਆ। ਉਸਨੇ ਮਕਾਨ ਵਿੱਚ ਦੇਖਿਆ ਤਾਂ ਪਤਨੀ ਅਤੇ ਪੜੌਸੀ ਕਾਮਲੀਲਾ ਰਚਾ ਰਹੇ ਸਨ।
ਆਨੰਦ ਦਾ ਖੂਨ ਖੌਲ ਗਿਆ। ਉਸਦੀ ਸਮਝ ਵਿੱਚ ਹੁਣ ਆਇਆ ਕਿ ਪਤਨੀ ਉਸਨੂੰ ਕਿਉਂ ਇਸ ਵਾਰ ਪਸੰਦ ਨਹੀਂ ਕਰ ਰਹੀ ਸੀ। ਰਮਨ ਤਾਂ ਪਿੱਛੇ ਨੂੰ ਦੌੜ ਗਿਆ ਪਰ ਅੰਨਪੂਰਣਾ ਫ਼ਸ ਗਈ। ਮੌਕੇ ਦੀ ਨਜ਼ਾਕਤ ਦੇਖ ਕੇ ਅੰਨਪੂਰਣਾ ਪਤੀ ਦੇ ਪੈਰਾਂ ਵਿੱਚ ਡਿੱਗ ਪਈ ਅਤੇ ਮੁਆਫ਼ੀ ਮੰਗਣ ਲੱਗੀ। ਆਨੰਦ ਅੰਨਪੂਰਣਾ ਨੂੰ ਮੁਆਫ਼ ਕਰਨ ਲਈ ਤਿਆਰ ਨਹੀਂ ਸੀ। ਉਸਦਾ ਕਹਿਣਾ ਸੀ ਕਿ ਗੁਨਾਹ ਕੀਤਾ ਹੈ ਤਾਂ ਸਜ਼ਾ ਵੀ ਮਿਲੇਗੀ ਹੀ। ਉਸਨੇ ਕਿਹਾ ਕਿ ਮੈਂ ਤੇਰੇ ਰਿਸ਼ਤੇਦਾਰ ਬੁਲਾ ਕੇ ਤੇਰੀ ਬਦਚਲਣੀ ਦੀ ਕਹਾਣੀ ਸੁਣਾਵਾਂਗਾ।
ਗੱਲ ਪੇਕਿਆਂ ਤਕ ਪਹੁੰਚਣ ਤੋਂ ਅੰਨਪੂਰਣਾ ਡਰ ਗਈ। ਇਸ ਤੋਂ ਬਚਣ ਦਾ ਇੱਕ ਹੀ ਰਸਤਾ ਸੀ ਕਿ ਪਤੀ ਦੀ ਹੱਤਿਆ ਕਰ ਦਿੱਤੀ ਜਾਵੇ। ਉਸ ਦੇ ਸਿਰ ਤੇ ਕਾਲ ਮੰਡਰਾ ਰਿਹਾ ਸੀ। ਕੁਝ ਦੇਰ ਬਾਦ ਆਨੰਦ ਨੇ ਅੰਨਪੂਰਣਾ ਤੋਂ ਇੱਕ ਗਿਲਾਸ ਪਾਣੀ ਮੰਗ ਲਿਆ।ਅੰਨਪੂਰਣਾ ਨੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਗੋਲੀਆਂ ਦੇ ਅਸਰ ਕਾਰਨ ਉਹ ਸੌਂ ਗਿਆ। ਅੱਧੇ ਘੰਟੇ ਬਾਅਦ ਅੰਨਪੂਰਣਾ ਨੇ ਉਸਨੂੰ ਹਿਲਾ ਕੇ ਦੇਖਿਆ, ਉਹ ਸੁੱਤਾ ਪਿਆ ਸੀ। ਉਸਨੇ ਆਪਣੀ ਸਾੜੀ ਦੇ ਪੱਲੇ ਦਾ ਫ਼ੰਦਾ ਬਣਾਇਆ ਅਤੇ ਉਸਦੇ ਗਲੇ ਵਿੱਚ ਕਸ ਦਿੱਤਾ। ਆਨੰਦ ਮੌਤ ਦੀ ਨੀਂਦ ਸੌਂ ਗਿਆ। ਅੰਨਪੂਰਣਾ ਨੇ ਰਮਨ ਨੂੰ ਬੁਲਾਇਟਾ ਤਾਂ ਉਹ ਆ ਗਿਆ। ਅਨੰਦ ਦੀ ਲਾਸ਼ ਦੇਖ ਕੇ ਉਹ ਖੁਸ਼ ਹੋਇਆ। ਲਾਸ਼ ਨੂੰ ਬਾਹਰ ਲਿਜਾਂਦੇ ਤੇ ਪਕੜੇ ਜਾਣ ਦਾ ਖਤਰਾ ਸੀ। ਇਸ ਕਰਕੇ ਆਪਸ ਵਿੱਚ ਵਿੱਚਾਰ ਕਰਕੇ ਉਹਨਾਂ ਨੇ ਲਾਸ਼ ਸੈਪਟਿਕ ਟੈਂਕ ਵਿੱਚ ਸੁੱਟ ਦਿੱਤੀ। 10 ਦਸੰਬਰ ਨੂੰ ਬਲੋਰਾਮ ਘਰ ਆਇਆ ਅਤੇ ਉਸਨੇ ਆਨੰਦ ਬਾਰੇ ਪੁੱਛਿਆ ਤਾਂ ਅੰਨਪੂਰਣਾ ਨੇ ਕਹਿ ਦਿੱਤਾ, ਬੀਤੀ ਰਾਤ ਉਹ ਗੁੱਸੇ ਵਿੱਚ ਸੀ, ਝਗੜ ਕੇ ਚਲਾ ਗਿਆ। ਕਰਨ ਵੀ ਵਾਰ ਵਾਰ ਪੁੱਛ ਰਿਹਾ ਸੀ ਕਿ ਮੰਮੀ ਪਾਪਾ ਕਿੱਥੇ ਹਨ।
ਸ਼ਾਮ ਹੁੰਦੇ ਹੁੰਦੇ ਅੰਨਪੂਰਣਾ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਣ ਲੱਗਿਆ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਨੂੰ ਪਤੀ ਦੀ ਹੱਤਿਆ ਨਹੀਂ ਕਰਨੀ ਚਾਹੀਦੀ ਸੀ।
ਅੰਨਪੂਰਣਾ ਨਿਰਾਸ਼ਾ ਅਤੇ ਪ੍ਰੇਸ਼ਾਨੀ ਵਿੱਚ ਘਿਰ ਗਈ। ਉਹ ਮਹਿਸੂਸ ਕਰਨ ਲੱਗੀ ਕਿ ਇਹ ਮਹਾਂਪਾਪ ਉਹ ਆਪਣੀ ਛਾਤੀ ਵਿੱਚ ਲੁਕੋ ਕੇ ਰੱਖ ਕੇ ਜਿਉਂ ਨਹੀਂ ਸਕਦੀ। ਆਤਮਾ ਨੂੰ ਕਦੀ ਚੈਨ ਅਤੇ ਸ਼ਾਂਤੀ ਨਹੀਂ ਮਿਲੇਗੀ। ਹੁਣ ਆਪਣੀ ਕਰਨੀ ਦੀ ਸਜ਼ਾ ਭੋਗ ਲਵੇਗੀ।
ਅੱਧੀ ਰਾਤ ਬੀਤਦੇ-ਬੀਤਦੇ ਅੰਨਪੂਰਣਾ ਨੇ ਫ਼ੈਸਲਾ ਕੀਤਾ ਕਿ ਉਹ ਸਵੇਰ ਹੁੰਦੇ ਹੀ ਪੁਲਿਸ ਕੋਲ ਜਾਵੇਗੀ ਅਤੇ ਆਪਣਾ ਅਪਰਾਧ ਕਬੂਲ ਕਰੇਗੀ। ਅਗਲੇ ਦਿਨ ਉਹ ਬੱਚੇ ਨੂੰ ਲੈ ਕੇ ਪੁਲਿਸ ਸਟੇਸ਼ਨ ਗਈ ਅਤੇ ਅਪਰਾਧ ਕਬੂਲ ਕਰ ਲਿਆ। ਅੰਨਪੂਰਣਾ ਦੇ ਬਿਆਨ ਦੇ ਆਧਾਰ ਤੇ ਰਮਨ ਨੂੰ ਵੀ ਪਕੜ ਲਿਆ ਗਿਆ।














