ਨਵੀਂ ਦਿੱਲੀ— ਪਾਕਿਸਤਾਨ ਪੜ੍ਹੇ-ਲਿਖੇ ਅੱਤਵਾਦੀਆਂ ਦੀ ਘੁਸਪੈਠ ਰੋਕਣ ‘ਚ ਮਿਲ ਰਹੀ ਸਫਲਤਾ ਵਿਚਕਾਰ ਕੇਂਦਰ ਸਰਕਾਰ ਕਸ਼ਮੀਰ ਦੇ ਹਾਲਾਤ ਸੁਧਾਰਣ ਦੀ ਤਿਆਰੀਆਂ ‘ਚ ਜੁੱਟ ਗਈ ਹੈ। ਅਗਲੇ ਤਿੰਨ ਮਹੀਨਿਆਂ ‘ਚ ਇਨ੍ਹਾਂ ਕੋਸ਼ਿਸ਼ਾਂ ਦਾ ਅਸਰ ਦਿਖ ਸਕਦਾ ਹੈ। ਅੱਤਵਾਦੀਆਂ ਦੇ ਖਾਤਮੇ ਅਤੇ ਵੱਖਵਾਦੀਆਂ ਦੇ ਖਾਤਮੇ ਲਈ ਸੁਰੱਖਿਆ ਏਜੰਸੀਆਂ ਜੁੱਟ ਗਈ ਹੈ। ਘੁਸਪੈਠ ‘ਤੇ ਲਗਾਮ ਲਗਾਉਣ ਅਤੇ ਅੱਤਵਾਦੀ ਫੰਡਿੰਗ ਰੋਕਣ ‘ਚ ਕਾਫੀ ਹੱਦ ਤੱਕ ਸਫਲਤਾ ਮਿਲੀ ਹੈ। ਇਹੀ ਕਾਰਨ ਹੈ ਕਿ ਰਾਜ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਰਾਜਪਾਲ ਐੱਨ.ਐੱਨ.ਵੋਹਰਾ. ਅਗਲੇ ਤਿੰਨ ਮਹੀਨੇ ਘਾਟੀ ਲਈ ਅਹਿਮ ਦੱਸ ਰਹੇ ਹਨ।
ਸੁਰੱਖਿਆ ਏਜੰਸੀ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਰਮੀ ਦੇ ਮਹੀਨੇ ‘ਚ ਪਹਾੜਾਂ ‘ਤੇ ਬਰਫ ਪਿਘਲਣ ਤੋਂ ਬਾਅਦ ਅੱਤਵਾਦੀਆਂ ਦੀ ਘੁਸਪੈਠ ਸਭ ਤੋਂ ਵੱਧ ਹੁੰਦੀ ਹੈ। ਇਸ ਵਾਰ ਵੀ ਪਾਕਿ ਨੇ ਗੁਲਾਮ ਕਸ਼ਮੀਰ ‘ਚ 55 ਅੱਤਵਾਦੀ ਕੈਂਪਾਂ ‘ਚ ਹਜ਼ਾਰਾਂ ਅੱਤਵਾਦੀਆਂ ਨੂੰ ਜਮਾ ਕਰ ਕੇ ਰੱਖਿਆ ਹੈ। ਦੂਜੇ ਪਾਸੇ ਭਾਰਤੀ ਸੁਰੱਖਿਆ ਏਜੰਸੀਆਂ ਹਰ ਘੁਸਪੈਠ ਨੂੰ ਅਸਫਲ ਕਰਨ ਦੀ ਤਿਆਰੀ ‘ਚ ਹੈ।
ਘੁਸਪੈਠ ਰੋਕਣ ‘ਚ ਹੋਏ ਸਫਲ
ਇਸ ਸਾਲ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਸਿਰਫ 15 ਅੱਤਵਾਦੀ ਹੀ ਘੁਸਪੈਠ ਕਰਨ ‘ਚ ਸਫਲ ਹੋ ਸਕੇ ਹਨ।
ਸੁਰੱਖਿਆ ਏਜੰਸੀਆਂ ਮੁਤਾਬਕ ਇਸ ਦੌਰਾਨ ਘੁਸਪੈਠ ਦੀ 60 ਤੋਂ ਵੱਧ ਵਾਰ ਕੋਸ਼ਿਸ਼ ਕੀਤੀ ਜਾ ਚੁੱਕੀ ਹੈ।
ਲਗਭਗ 160 ਅੱਤਵਾਦੀਆਂ ‘ਚ ਵਧੇਰੇ ਅਨਪੜ੍ਹ ਹਨ।
ਪਿਛਲੇ ਸਾਲ ਤੱਕ ਪਾਕਿ ਪੜ੍ਹੇ-ਲਿਖੇ ਅੱਤਵਾਦੀਆਂ ਦੀ ਸੰਖਿਆ ਸਥਾਨਕ ਅੱਤਵਾਦੀਆਂ ਤੋਂ ਕਾਫੀ ਵੱਧ ਸੀ।
ਫੰਡਿੰਗ ਰੋਕਣ ਨਾਲ ਅੱਤਵਾਦੀ ਅਸਫਲ
ਸੁਰੱਖਿਆ ਫੋਰਸ ਨੂੰ ਅੱਤਵਾਦੀ ਫੰਡਿੰਗ ਰੋਕਣ ‘ਚ ਵੀ ਸਫਲਤਾ ਮਿਲ ਰਹੀ ਹੈ। ਅੱਤਵਾਦੀ ਅਸਫਲ ਹੋ ਰਹੇ ਹਨ।
ਅੱਤਵਾਦੀਆਂ ਦੀ ਫੰਡਿੰਗ ਰੋਕਣ ‘ਚ ਨੋਟਬੰਦੀ ਦਾ ਵੀ ਯੋਗਦਾਨ ਰਿਹਾ। ਨੋਟਬੰਦੀ ਤੋਂ ਬਾਅਦ ਪਾਕਿ ਤੋਂ ਨਕਲੀ ਭਾਰਤੀ ਨੋਟਾਂ ਦੀ ਸਪਲਾਈ ਖਤਮ ਹੋ ਗਈ। ਰੋਜ਼ ਦੇ ਖਰਚਿਆਂ ਲਈ ਅੱਤਵਾਦੀਆਂ ਨੂੰ ਬੈਂਕ ਲੁੱਟਣੇ ਪੈ ਰਹੇ ਹਨ, ਜਿਸ ਕਾਰਨ ਬੈਂਕ ਲੁੱਟ ਦੀ ਘਟਨਾਵਾਂ ਵਧੀਆਂ ਹਨ।















