ਕਸ਼ਮੀਰ ‘ਚ ਰੇਲ ਸੇਵਾ ਬਹਾਲ

ਸ਼੍ਰੀਨਗਰ— ਸ਼ੁੱਕਰਵਾਰ ਨੂੰ ਵੱਖਵਾਦੀਆਂ ਵੱਲੋਂ ਕਸ਼ਮੀਰ ‘ਚ ਕੀਤੇ ਗਏ ਬੰਦ ਦੀ ਅਪੀਲ ਤੋਂ ਬਾਅਦ ਮੁਲਤਵੀ ਕੀਤੀ ਗਈ ਰੇਲ ਗੱਡੀਆਂ ਸ਼ਨੀਵਾਰ ਨੂੰ ਫਿਰ ਤੋਂ ਬਹਾਲ ਕਰ ਦਿੱਤੀ ਗਈ। ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਪੁਲਸ ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਸੁਰੱਖਿਆ ਕਾਰਨਾਂ ‘ਚ ਮੁਲਤਵੀ ਕੀਤੀ ਗਈ। ਰੇਲ ਸੇਵਾ ਨੂੰ ਕਸ਼ਮੀਰ ‘ਚ ਫਿਰ ਤੋਂ ਬਾਹਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹੈ ਹੈ ਕਿ ਮੱਧ ਕਸ਼ਮੀਰ ‘ਚ ਸ਼੍ਰੀਨਗਰ-ਬੜਗਾਮ ਤੋਂ ਲੈ ਕੇ ਨਾਰਥ ਕਸ਼ਮੀਰ ‘ਚ ਬਾਰਾਮੁਲਾ ਤੱਕ ਰੇਲ ਸੇਵਾ ਫਿਰ ਤੋਂ ਚਾਲੂ ਕਰ ਦਿੱਤੀ ਗਈ ਹੈ। ਇਸ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ ਹੈ। ਸ਼ਨੀਵਾਰ, ਸੋਮਵਾਰ ਨੂੰ ਰੇਲਾਂ ‘ਚ ਕਾਫੀ ਭੀੜ ਰਹਿੰਦੀ ਹੈ। ਕਸ਼ਮੀਰ ਘਾਟੀ ‘ਚ ਰੇਲ ਆਵਾਜਾਈ ਦਾ ਇਕ ਪ੍ਰਸਿੱਧ ਮਾਧਿਅਮ ਬਣਦਾ ਜਾ ਰਿਹਾ ਹੈ।