ਲਾਹੌਰ : ਮੁੰਬਈ ਦਹਿਸ਼ਤੀ ਹਮਲੇ ਦੇ ਸਾਜਸ਼ ਕਰਤਾ ਹਾਫ਼ਿਜ਼ ਸਈਦ ਦੀ ਅਗਵਾਈ ਹੇਠ 30 ਮੈਂਬਰੀ ਮੈਡੀਕਲ ਟੀਮ ਕਸ਼ਮੀਰ ‘ਚ ਜ਼ਖ਼ਮੀਆਂ ਦੇ ਇਲਾਜ ਲਈ ਮੰਗਲਵਾਰ ਨੂੰ ਭਾਰਤੀ ਵੀਜ਼ੇ ਲਈ ਦਰਖ਼ਾਸਤ ਦੇਵੇਗੀ। ਜਮਾਤ-ਉਦ-ਦਾਵਾ ਦੇ ਅਧਿਕਾਰੀ ਅਹਿਮਦ ਨਦੀਮ ਨੇ ਕਿਹਾ,”ਜਥੇਬੰਦੀ ਦੇ ਮੁਸਲਿਮ ਮੈਡੀਕਲ ਮਿਸ਼ਨ ਦੀ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਦੀ 30 ਮੈਂਬਰੀ ਟੀਮ ਕਸ਼ਮੀਰ ਜਾਣ ਲਈ ਭਲਕੇ ਭਾਰਤੀ ਵੀਜ਼ੇ ਲਈ ਅਰਜ਼ੀ ਦੇਵੇਗੀ ਤਾਂ ਜੋ ਉਹ ਭਾਰਤੀ ਫ਼ੌਜ ਨਾਲ ਝੜਪਾਂ ‘ਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਕਰ ਸਕਣ। ਟੀਮ ‘ਚ ਅੱਖਾਂ ਦੇ ਮਾਹਿਰ ਡਾਕਟਰ ਵੀ ਸ਼ਾਮਲ ਹਨ।”
ਇਸਲਾਮਾਬਾਦ ‘ਚ ਭਾਰਤੀ ਸਫ਼ਾਰਤਖ਼ਾਨੇ ਦੇ ਇਸ ਸਬੰਧੀ ਰਵੱਈਏ ਬਾਰੇ ਪੁੱਛੇ ਜਾਣ ‘ਤੇ ਉਸ ਨੇ ਕਿਹਾ ਕਿ ਮੁਸਲਿਮ ਮੈਡੀਕਲ ਮਿਸ਼ਨ ਪਾਕਿਸਤਾਨੀ ਸਰਕਾਰ ਨੂੰ ਸਹਾਇਤਾ ਕਰਨ ਦੀ ਬੇਨਤੀ ਕਰੇਗਾ।















