ਕਲਾਸਿਕ ਫ਼ਿਲਮ ਕਰੇਗਾ ਅਕਸ਼ੈ ਕੁਮਾਰ

ਕਿਹੜਾ ਪ੍ਰਾਜੈਕਟ ਹੋਵੇਗਾ। ਇਹ ਸੰਭਵ ਹੈ ਕਿ ਪ੍ਰੇਰਣਾ ਅਰੋੜਾ ਦੀ ਨਵੀਂ ਫ਼ਿਲਮ ‘ਵੋ ਕੌਨ ਥੀ’ ਦੇ ਰੀਮੇਕ ‘ਚ ਇੱਕ ਵਾਰ ਮੁੜ ਅਕਸ਼ੈ ਕੁਮਾਰ ਹੀ ਨਜ਼ਰ ਆਉਣਗੇ। ਪ੍ਰੇਰਣਾ ਦੀ ਟੀਮ ਨੇ ਫ਼ਿਲਮ ‘ਵੋ ਕੋਨ ਥੀ’ ਦੇ ਪ੍ਰੋਡਿਊਸਰ ਐੱਨਐੱਨ ਸਿੱਪੀ ਤੋਂ ਉਨ੍ਹਾਂ ਦੀ ਇਸ ਫ਼ਿਲਮ ਨੂੰ ਰੀਮੇਕ ਬਣਾਉਣ ਲਈ ਸਾਰੇ ਅਧਿਕਾਰ ਵੀ ਖ਼ਰੀਦ ਲੈ ਲਏ ਗਏ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਫ਼ਿਲਮ ‘ਚ ਮਨੋਜ ਕੁਮਾਰ ਅਤੇ ਸਾਧਨਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਹੁਣ ਇਸ ਫ਼ਿਲਮ ਦੀ ਸਕ੍ਰਿਪਟ ਨੂੰ ਨਵੇਂ ਸਿਰੇ ਤੋਂ ਲਿਖਿਆ ਜਾਵੇਗਾ। ਇਸ ਪੁਰਾਣੀ ਫ਼ਿਲਮ ਦੇ ਗਾਣੇ ਲੋਕਾਂ ਨੂੰ ਬੇਹੱਦ ਪਿਆਰੇ ਲੱਗੇ ਸਨ। ਮਦਨ ਮੋਹਨ ਨੇ ਇਸ ਫ਼ਿਲਮ ਨੂੰ ਸੰਗੀਤ ਨਾਲ ਸ਼ਿੰਗਾਰਿਆ ਸੀ। ਇਸ ਫ਼ਿਲਮ ਦਾ ਗੀਤ ‘ਲਗ ਜਾ ਗਲੇ ਸੇ’ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਿਆ ਹੋਇਆ ਹੈ। ਇਸ ਗੀਤ ਤੋਂ ਇਲਾਵਾ ‘ਨੈਨਾ ਬਰਸੇ ਰਿਮਝਿਮ’ ਵੀ ਬਹੁਤ ਪੰਸਦ ਕੀਤਾ ਗਿਆ ਸੀ। ਇਨ੍ਹਾਂ ਦੋਵੇ ਗਾਣਿਆਂ ਨੂੰ ਆਵਾਜ਼ ਲਤਾ ਮੰਗੇਸ਼ਕਰ ਨੇ ਦਿੱਤੀ ਸੀ। ਇਸ ਫ਼ਿਲਮ ਬਾਰੇ ਪ੍ਰੋਡਿਊਸਰ ਪ੍ਰੇਰਨਾ ਅਰੋੜਾ ਨੇ ਕਿਹਾ, ਜਿਵੇਂ ਹੀ ਇਸ ਫ਼ਿਲਮ ਦੇ ਰੀਮੇਕ ਲਈ ਸਾਨੂੰ ਅਧਿਕਾਰ ਪ੍ਰਾਪਤ ਹੋਏ ਇਹ ਦੋਵੇਂ ਗੀਤ ਇਸ ਫ਼ਿਲਮ ਦੀ ਜਾਨ ਹੋਣ ਕਾਰਨ ਇਨ੍ਹਾਂ ਦੋਵੇਂ ਗੀਤਾਂ ਦੇ ਵੀ ਸਾਰੇ ਹੱਕ ਖ਼ਰੀਦ ਲਏ ਗਏ ਹਨ।