ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਬਿਆਨਬਾਜ਼ੀ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹਨ। ਇਮਰਾਨ ਨੇ ਇਕ ਵਾਰ ਫਿਰ ਔਰਤਾਂ ਦੇ ਕੱਪੜਿਆਂ ਸੰਬੰਧੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ।ਇਸ ਮਗਰੋਂ ਪਾਕਿਸਤਾਨ ਵਿਚ ਬਖੇੜਾ ਖੜ੍ਹਾ ਹੋ ਗਿਆ।ਇਸ ਤੋਂ ਪਹਿਲਾਂ ਇਮਰਾਨ ਨੇ ਭਾਰਤੀ ਫਿਲਮਾਂ ਨੂੰ ਔਰਤਾਂ ਨਾਲ ਹੁੰਦੇ ਅਪਰਾਧ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਤਾਂ ਇਕ ਵਾਰ ਪੱਛਮੀ ਦੇਸ਼ਾਂ ਦੀ ਸਭਿਅਤਾ ਨੂੰ ਔਰਤ ਅਪਰਾਧ ਨਾਲ ਜੋੜਿਆ ਸੀ। ਇਸ ਵਾਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਔਰਤਾਂ ਵੱਲੋਂ ਘੱਟ ਕੱਪੜੇ ਪਾਉਣ ਕਾਰਨ ਪੁਰਸ਼ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਇਮਰਾਨ ਖਾਨ ਦਾ ਘਟੀਆ ਬਿਆਨ
ਇਮਰਾਨ ਖਾਨ ਨੇ ਐੱਫ.ਬੀ.ਓ. ਲਈ Axios ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜੇਕਰ ਕੋਈ ਔਰਤ ਘੱਟ ਕੱਪੜੇ ਪਾਉਂਦੀ ਹੈ ਤਾਂ ਉਸ ਦਾ ਪੁਰਸ਼ਾਂ ‘ਤੇ ਅਸਰ ਪੈਂਦਾ ਹੈ। ਇਹ ਇਕ ਸਧਾਰਨ ਸਮਝ ਹੈ। ਇਮਰਾਨ ਖਾਨ ਦੇ ਇਸ ਬਿਆਨ ਦੀ ਜੰਮ ਕੇ ਆਲੋਚਨਾ ਕੀਤੀ ਜਾ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਲੈਕੇ ਇਮਰਾਨ ਦੀ ਸੋਚ ਸ਼ੁਰੂ ਤੋਂ ਹੀ ਖਰਾਬ ਰਹੀ ਹੈ ਅਤੇ ਇਹੀ ਉਹਨਾਂ ਦੇ ਇੰਟਰਵਿਊ ਵਿਚ ਦਿਸ ਰਿਹਾ ਹੈ।















