ਓਡਿਸ਼ਾ ਦੇ ਸੰਬਲਪੁਰ ਜ਼ਿਲ੍ਹੇ ‘ਚ ਗੁਟਖਾ ਫੈਕਟਰੀ ‘ਚ ਲੱਗੀ ਅੱਗ, ਕਰੀਬ 28 ਕਰਮਚਾਰੀ ਜ਼ਖ਼ਮੀ

ਸੰਬਲਪੁਰ – ਓਡਿਸ਼ਾ ਦੇ ਸੰਬਲਪੁਰ ਜ਼ਿਲ੍ਹੇ ਵਿੱਚ ਇੱਕ ਗੁਟਖਾ ਫੈਕਟਰੀ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਜਾਣ ਕਾਰਨ ਘੱਟ ਤੋਂ ਘੱਟ 28 ਲੋਕ ਬੁਰੀ ਤਰ੍ਹਾਂ ਝੁਲਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਰੇ ਜ਼ਖ਼ਮੀ ਪਰਧਿਆਪਲੀ ਸਥਿਤ ਫੈਕਟਰੀ ਦੇ ਕਰਮਚਾਰੀ ਹਨ। ਫੈਕਟਰੀ ਦੇ ਸੁਪਰਵਾਈਜ਼ਰ ਰੋਚਕ ਗੌੜ ਨੇ ਦੱਸਿਆ ਕਿ ਯੂਨਿਟ ਵਿੱਚ ਕਰੀਬ 150 ਕਰਮਚਾਰੀ ਕੰਮ ਕਰ ਰਹੇ ਸਨ, ਉਦੋਂ ਸ਼ਾਇਦ ਕੁੱਝ ਇਲੈਕਟ੍ਰਿਕਲ ਖਰਾਬੀ ਦੇ ਚੱਲਦੇ ਪਾਉਚ ਬਣਾਉਣ ਦੀ ਮਸ਼ੀਨ ਵਿੱਚ ਅੱਗ ਲੱਗ ਗਈ।
ਸੰਬਲਪੁਰ ਪੁਲਸ ਪ੍ਰਧਾਨ ਬਾਤੁਲਾ ਗੰਗਾਧਰ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲੀ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਜਾਵੇਗੀ। ਅੱਗ ‘ਤੇ ਕਾਬੂ ਪਾਉਣ ਵਿੱਚ ਫਾਇਰ ਬ੍ਰਿਗੇਡ ਨੂੰ ਇੱਕ ਘੰਟਾ ਲੱਗਾ। ਇੱਕ ਅਧਿਕਾਰੀ ਨੇ ਦੱਸਿਆ ਕਿ 28 ਜ਼ਖ਼ਮੀਆਂ ਵਿੱਚ 6 ਦਾ ਇਲਾਜ ਸਥਾਨਕ ਹਸਪਤਾਲ ਵਿੱਚ ਚੱਲ ਰਿਹਾ ਹੈ, ਜਦੋਂ ਕਿ 11 ਹੋਰ ਨੂੰ, ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਰਾਉਰਕੇਲਾ ਇਸਪਾਤ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਬਾਕੀਆਂ ਨੂੰ ਮੁੱਢਲੀ ਇਲਾਜ ਤੋਂ ਬਾਅਦ ਸਥਾਨਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।