ਐਸ ਪੀ ਸਲਵਿੰਦਰ ਸਿੰਘ ਦਾ ਹੋਵੇਗਾ ਲਾਈ ਡਿਟੈਕਟਰ ਟੈਸਟ

Untitledਐਨ ਆਈ ਏ ਨੂੰ ਮਿਲੀ ਇਜਾਜਤ
ਨਵੀਂ ਦਿੱਲੀ  : ਪਠਾਨਕੋਟ ਹਮਲੇ ਤੋਂ ਬਾਅਦ ਸ਼ੱਕ ਦੇ ਘੇਰੇ ਵਿਚ ਆਏ ਗੁਰਦਾਸਪੁਰ ਦੇ ਐਸ ਪੀ ਸਲਵਿੰਦਰ ਸਿੰਘ ਦਾ ਲਾਈ ਡਿਟੈਕਟਰ ਟੈਸਟ ਹੋਵੇਗਾ। ਦਿੱਲੀ ਦੀ ਇਕ ਅਦਾਲਤ ਨੇ ਲਾਈ ਡਿਟੈਕਟਰ ਟੈਸਟ ਲਈ ਐਨ ਆਈ ਏ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਟੈਸਟ ਲਈ ਸਲਵਿੰਦਰ ਦੀ ਸਹਿਮਤੀ ਤੋਂ ਬਾਅਦ ਐਨ ਆਈ ਏ ਨੇ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਸੀ। ਐਨ ਆਈ ਏ ਸਲਵਿੰਦਰ ਸਿੰਘ ਦੇ ਦੋਸਤ ਰਾਜੇਸ਼ ਵਰਮਾ, ਲਾਂਗਰੀ ਮਦਨ ਗੋਪਾਲ ਅਤੇ ਦਰਗਾਹ ਦੇ ਰਖਵਾਲੇ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।