ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਮੋਰੱਕੋ ਤੇ ਟਿਊਨੀਸ਼ੀਆ ਲਈ ਰਵਾਨਾ

01ਨਵੀਂ ਦਿੱਲੀ :  ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਭਾਰਤ-ਅਫਰੀਕਾ ਸ਼ਿਖਰ ਸੰਮੇਲਨ ਤੋਂ ਹੋਏ ਲਾਭਾਂ ਨੂੰ ਅੱਗੇ ਵਧਾਉਣ ਅਤੇ ਭਵਿੱਖ ਦੀ ਭਾਈਵਾਲੀ ਲਈ ਮੰਚ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਮੋਰੱਕੋ ਅਤੇ ਟਿਊਨੀਸ਼ੀਆ ਦੇ ਪੰਜ ਰੋਜ਼ਾ ਦੌਰੇ ‘ਤੇ ਰਵਾਨਾ ਹੋਏ। ਪਿਛਲੇ 50 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਭਾਰਤ ਦਾ ਕੋਈ ਉਪ ਰਾਸ਼ਟਰਪਤੀ ਇਨ੍ਹਾਂ ਦੋਵਾਂ ਦੇਸ਼ਾਂ ਦੀ ਯਾਤਰਾ ਕਰ ਰਿਹਾ ਹੈ।
ਸ਼੍ਰੀ ਅੰਸਾਰੀ ਦੋਵਾਂ ਉੱਤਰ ਅਫਰੀਕੀ ਦੇਸ਼ਾਂ ਦੇ ਨੇਤਾਵਾਂ ਨਾਲ ਅੱਤਵਾਦ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਵਿਸਥਾਰ ਅਤੇ ਨਿੱਜੀ ਖੇਤਰ ਵਿਚ ਨਿਵੇਸ਼ ਦੇ ਨਾਲ-ਨਾਲ ਖੇਤਰੀ ਮਾਮਲਿਆਂ ਅਤੇ ਅਫਰੀਕਾ ਤੱਕ ਪਹੁੰਚ ਨੂੰ ਮਜਬੂਤ ਕਰਨ ਦੇ ਤਰੀਕਿਆਂ ਸਬੰਧੀ ਚਰਚਾ ਕਰਨਗੇ।