ਈਰਾਨ-ਇਜ਼ਰਾਈਲ ਜੰਗ : ਤੇਲ ਅਵੀਵ ਜਾ ਰਹੀਆਂ ਏਅਰ ਇੰਡੀਆ ਦੀਆਂ ਸਾਰੀਆਂ ਫਲਾਈਟ ਮੁੜੀਆਂ ਵਾਪਸ

ਨਵੀਂ ਦਿੱਲੀ: ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਅਤੇ ਹਵਾਈ ਹਮਲਿਆਂ ਦੇ ਮੱਦੇਨਜ਼ਰ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ। ਦਿੱਲੀ ਤੋਂ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਸਾਰੀਆਂ ਫਲਾਈਟ ਨੂੰ ਸੁਰੱਖਿਆ ਕਾਰਨਾਂ ਕਰਕੇ ਅੱਧ ਵਿਚਾਲਿਓਂ ਵਾਪਸ ਦਿੱਲੀ ਮੋੜ ਲਿਆ ਗਿਆ ਹੈ। ਫਲਾਈਟ ਦੇ ਅਚਾਨਕ ਵਾਪਸ ਪਰਤਣ ਕਾਰਨ ਯਾਤਰੀਆਂ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ।
ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਫੈਸਲਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਈਰਾਨ ਵੱਲੋਂ ਇਜ਼ਰਾਈਲ ‘ਤੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਈਆਂ, ਤਾਂ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਏਅਰਲਾਈਨ ਨੇ ਤੁਰੰਤ ਫਲਾਈਟ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ। ਹਵਾਈ ਖੇਤਰ (Airspace) ਵਿੱਚ ਪੈਦਾ ਹੋਏ ਖ਼ਤਰੇ ਅਤੇ ਜੰਗੀ ਹਾਲਾਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਏਅਰ ਇੰਡੀਆ ਵੱਲੋਂ ਆਉਣ ਵਾਲੇ ਸਮੇਂ ਵਿੱਚ ਤੇਲ ਅਵੀਵ ਜਾਣ ਵਾਲੀਆਂ ਹੋਰ ਉਡਾਣਾਂ ਬਾਰੇ ਵੀ ਮੁੜ ਵਿਚਾਰ ਕੀਤਾ ਜਾ ਰਿਹਾ ਹੈ।