ਇਹ ਆਦਤਾਂ ਵਧਾਉਂਦੀਆਂ ਹਨ ਮੋਟਾਪਾ

thudi sahatਮੋਟਾਪਾ ਅੱਜ ਕੱਲ ਲੋਕਾਂ ਦੀ ਆਮ ਸਮੱਸਿਆ ਹੈ। ਮੋਟਾਪਾ ਘੱਟ ਕਰਨ ਲਈ ਲੋਕ ਜਿਮ ਜਾਂਦੇ ਹਨ। ਡਾਇਟਿੰਗ ਕਰਦੇ ਹਨ ਅਤੇ ਇਹ ਕਦੀ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਦੇ ਦਿਨ ਦੀ ਖੁਰਾਕ ਹੀ ਉਨ੍ਹਾਂ ਦਾ ਮੋਟਾਪਾ ਵਧਾਉਣ ਲਈ ਜ਼ਿੰਮੇਵਾਰ ਹੁੰਦੀ ਹੈ। ਜਾਣੇ ਅਣਜਾਣੇ ‘ਚ ਤੁਹਾਡੀਆਂ ਇਹ ਆਦਤਾਂ ਮੋਟਾਪਾ ਵਧਾਉਣ ਦਾ ਕੰਮ ਕਰਦੀਆਂ ਹਨ।
– ਅਕਸਰ ਲੋਕ ਪਾਣੀ ਜ਼ਿਆਦਾ ਨਹੀਂ ਪੀਂਦੇ ਪਰ ਤੁਹਾਡੀ ਇਹ ਆਦਤ ਵੀ ਮੋਟਾਪਾ ਵੀ ਵਧਾ ਸਕਦੀ ਹੈ। ਘੱਟ ਪਾਣੀ ਪੀਣ ਵਾਲਿਆਂ ਦੀ ਤੁਲਨਾ ‘ਚ ਜ਼ਿਆਦਾ ਪਾਣੀ ਪੀਣ ਵਾਲੇ ਲੋਕ ਪਤਲੇ ਹੁੰਦੇ ਹਨ।
– ਜੋ ਲੋਕ ਜ਼ਿਆਦਾ ਵੱਡੀ ਥਾਲੀ ‘ਚ ਭੋਜਨ ਖਾਦੇ ਹਨ, ਉਨ੍ਹਾਂ ਦਾ ਭੋਜਨ ਜ਼ਿਆਦਾ ਹੁੰਦਾ ਹੈ। ਅਕਸਰ ਵੱਡੀ ਥਾਲੀ ‘ਚ ਭੋਜਨ ਕਰਨ ਵਾਲੇ ਲੋਕ ਜ਼ਿਆਦਾ ਭੋਜਨ ਖਾ ਲੈਂਦੇ ਹਨ। ਜਿਸ ਕਾਰਣ ਉਨ੍ਹਾਂ ਦਾ ਭਾਰ ਵੱਧ ਜਾਂਦਾ ਹੈ।
– ਭੋਜਨ ਦੇ ਨਾਲ ਨਾਲ ਆਰਾਮ ਵੀ ਜ਼ਰੂਰੀ ਹੈ। ਜੇਕਰ ਤੁਸੀਂ ਘੱਟ ਸੌਂਦੇ ਹੋ ਤਾਂ ਮੋਟਾਪਾ ਵੱਧਦਾ ਹੈ। ਜਦੋਂ ਵਿਅਕਤੀ ਸੌਂਦਾ ਹੈ ਤਾਂ ਸਰੀਰ ਦਾ ਫ਼ੈਟ ਬਰਨ ਹੁੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਘੱਟ ਸਾਉਦੇ ਹੋ ਤਾਂ ਤੁਹਾਡਾ ਮੋਟਾਪਾ ਵੀ ਵੱਧਦਾ ਹੈ।
– ਫ਼ਾਸਟਫ਼ੂਡ ਖਾਣ ਨਾਲ ਵੀ ਮੋਟਾਪਾ ਵੱਧਦਾ ਹੈ। ਇਸ ਲਈ ਪਿਜ਼ਾ, ਬਰਗਰ ਅਜਿਹੀ ਚੀਜ਼ਾਂ ਤੋਂ ਥੋੜਾ ਦੂਰੀ ਬਣਾ ਕੇ ਹੀ ਰੱਖਣੀ ਚਾਹੀਦੀ ਹੈ।