ਅੱਜਕੱਲ੍ਹ ਮੋਬਾਇਲਜ਼ ਅਤੇ ਕੰਪਿਊਟਰਾਂ ‘ਤੇ ਹਮੇਸ਼ਾ ਨਜ਼ਰ ਲਗਾਉਣ ਕਾਰਨ ਅਤੇ ਲਗਾਤਾਰ ਕਈ ਘੰਟੇ ਕੰਮ ਕਰਨ ਤੋਂ ਇਲਾਵਾ ਨੀਂਦ ਪੂਰੀ ਨਾ ਹੋਣ ‘ਤੇ ਲੋਕਾਂ ਨੂੰ ਘੱਟ ਉਮਰ ‘ਚ ਹੀ ਐਨਕਾਂ ਲੱਗ ਜਾਂਦੀਆਂ ਹਨ, ਪਰ ਆਯੁਰਵੇਦ ‘ਚ ਅਜਿਹੇ ਕਈ ਉਪਾਅ ਹਨ ਜਿਨ੍ਹਾਂ ਦਾ ਸੇਵਨ ਕਰ ਕੇ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਐਨਕ ਦਾ ਨੰਬਰ ਘੱਟ ਕਰ ਸਕਦੇ ਹੋ। ਇਸ ਦੇ ਨਾਲ ਹੀ ਐਨਕਾਂ ਵੀ ਉਤਾਰ ਸਕਦੇ ਹੋ। ਅਸੀਂ ਤੁਹਾਨੂੰ ਕੁੱਝ ਦੇਸੀ ਤਰੀਕੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਐਨਕ ਦਾ ਨੰਬਰ ਘੱਟ ਅਤੇ ਉਤਾਰ ਵੀ ਸਕਦੇ ਹੋ।
ਇਨ੍ਹਾਂ ਕਾਰਨਾਂ ਕਰ ਕੇ ਅੱਖਾਂ ਦੀ ਰੌਸ਼ਨੀ ਹੁੰਦੀ ਹੈ ਘੱਟ: ਬਹੁਤ ਘੱਟ ਰੌਸ਼ਨੀ ‘ਚ ਪੜ੍ਹਾਈ ਕਰਨਾ; ਅੱਖਾਂ ਦੀ ਸਾਫ਼-ਸਫ਼ਾਈ ‘ਤੇ ਧਿਆਨ ਨਾ ਦੇਣਾ; TV ਅਤੇ ਕੰਪਿਊਟਰ ‘ਤੇ ਜ਼ਿਆਦਾ ਸਮਾਂ ਬਤੀਤ ਕਰਨਾ।
ਅੱਖਾਂ ਦੀ ਰੌਸ਼ਨੀ ਲਈ ਟਿਪਸ – ਰੋਜ਼ਾਨਾ ਸਵੇਰੇ ਆਪਣੇ ਮੂੰਹ ‘ਚ ਪਾਣੀ ਭਰ ਕੇ ਅੱਖਾਂ ‘ਤੇ ਠੰਡੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ। ਆਪਣੇ ਖਾਣੇ ‘ਚ ਵਾਇਟਾਮਿਨ-A, C ਅਤੇ E ਵਾਲੇ ਫ਼ੂਡਜ਼ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਰੋਜ਼ਾਨਾ ਅੱਠ ਘੰਟੇ ਦੀ ਨੀਂਦ ਲਵੋ ਅਤੇ ਅੱਖਾਂ ਨੂੰ ਰੈੱਸਟ ਦੇਣੀ ਚਾਹੀਦੀ ਹੈ। ਕੰਪਿਊਟਰ ਜਾਂ TV ਦੇਖਦੇ ਸਮੇਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਅੱਖਾਂ ਨੂੰ ਆਰਾਮ ਦੇਣਾ ਚਾਹੀਦਾ ਹੈ। ਰੋਜ਼ਾਨਾ ਯੋਗਾ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਵਾਲੇ ਯੋਗ ਆਸਨ ਕਰਨੇ ਚਾਹੀਦੇ ਹਨ। ਸਵੇਰ ਦੇ ਸਮੇਂ ਗਿੱਲੀ ਘਾਹ ‘ਤੇ ਨੰਗੇ ਪੈਰ ਘੁੰਮਣਾ ਚਾਹੀਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਓ ਇਹ ਦੇਸੀ ਨੁਸਖ਼ੇ
ਸੌਫ਼ ਅਤੇ ਬਾਦਾਮ – ਸੌਂਫ਼ ਅਤੇ ਬਾਦਾਮ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਲਾਹੇਵੰਦ ਹੁੰਦੇ ਹਨ। ਸੌਂਫ਼ ਅਤੇ ਬਾਦਾਮ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਚੂਰਨ ਬਣਾ ਲਵੋ। ਫ਼ਿਰ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇੱਕ ਚਮਚਾ ਗਰਮ ਦੁੱਧ ‘ਚ ਮਿਲਾ ਕੇ ਪਿਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ।
ਕਾਲੀ ਮਿਰਚ ਅਤੇ ਦੇਸੀ ਘਿਓ – ਕਾਲੀ ਮਿਰਚ ਦੇ ਚੂਰਨ ‘ਚ ਦੇਸੀ ਘਿਓ ਅਤੇ ਮਿਸ਼ਰੀ ਮਿਲਾ ਕੇ ਇਸ ਦਾ ਸੇਵਨ ਕਰੋ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਦਿਮਾਗ਼ ਨੂੰ ਤਾਕਤ ਮਿਲੇਗੀ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ।
ਬਾਦਾਮ ਦੀ ਚਟਨੀ – ਰਾਤ ਦੇ ਸਮੇਂ ਰੋਜ਼ਾਨਾ ਥੋੜ੍ਹੇ ਜਿਹੇ ਬਾਦਾਮ ਭਿਓ ਕੇ ਰੱਖੋ। ਸਵੇਰੇ ਉਨ੍ਹਾਂ ਦਾ ਛਿਲਕਾ ਉਤਾਰ ਕੇ ਇਨ੍ਹਾਂ ਨੂੰ ਪੀਸ ਲਵੋ। ਫ਼ਿਰ ਇਸ ਦੇ ਪੇਸਟ ਨੂੰ ਰੋਜ਼ਾਨਾ ਖਾਓ। ਅਜਿਹਾ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ।
ਸੇਬ ਦਾ ਮੁਰੱਬਾ – ਸੇਬ ਅੱਖਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਜੇਕਰ ਤੁਸੀਂ ਸੇਬ ਨੂੰ ਕੱਚਾ ਨਹੀਂ ਖਾਣਾ ਚਾਹੁੰਦੇ ਤਾਂ ਇਸ ਦਾ ਮੁਰੱਬਾ ਜਾਂ ਫ਼ਿਰ ਇਸ ਦਾ ਰਸ ਪਿਓ। ਫ਼ਿਰ ਇੱਕ ਗਿਲਾਸ ਪਾਣੀ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਅੱਖਾਂ ਨੂੰ ਬੇਹੱਦ ਫ਼ਾਇਦਾ ਪਹੁੰਚਦਾ ਹੈ।
ਗਾਜਰ ਦਾ ਸੇਵਨ – ਗਾਜਰ ‘ਚ ਵਾਇਟਾਮਿਨ- A ਭਰਪੂਰ ਮਾਤਰਾ ‘ਚ ਹੁੰਦਾ ਹੈ। ਗਾਜਰਾਂ ਦਾ ਜੂਸ ਰੋਜ਼ਾਨਾ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਗਾਜਰ ਤੋਂ ਇਲਾਵਾ ਤੁਸੀਂ ਪਪੀਤੇ ਦਾ ਸੇਵਨ ਅਤੇ ਉਸ ਦਾ ਜੂਸ ਵੀ ਪੀ ਸਕਦੇ ਹੋ।
ਸਰ੍ਹੋਂ ਦੇ ਤੇਲ ਦੀ ਕਰੋ ਮਾਲਿਸ਼ – ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ‘ਤੇ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਵੀ ਅੱਖਾਂ ਦੀ ਰੌਸ਼ਨੀ ਵਧਦੀ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਥੋੜ੍ਹਾ ਜਿਹਾ ਗਰਮ ਕਰ ਕੇ ਕਰਨੀ ਚਾਹੀਦੀ ਹੈ।
ਆਂਵਲਿਆਂ ਦਾ ਸੇਵਨ – ਆਂਵਲਿਆਂ ‘ਚ ਵੀ ਅੱਖਾਂ ਦੀ ਰੌਸ਼ਨੀ ਵਧਾਉਣ ਵਾਲੇ ਵਾਇਟਾਮਿਨਜ਼ ਹੁੰਦੇ ਹਨ। ਇਸ ਲਈ ਆਪਣੀ ਡਾਇਟ ‘ਚ ਇਸ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਰੋਜ਼ਾਨਾ ਇੱਕ ਆਂਵਲੇ ਦਾ ਜ਼ਰੂਰ ਸੇਵਨ ਕਰੋ। ਆਂਵਲੇ ਦਾ ਮੁਰੱਬਾ ਖਾਣ ਨਾਲ ਨਾ ਸਿਰਫ਼ ਅੱਖਾਂ ਦੀ ਰੌਸ਼ਨੀ ਵਧਦੀ ਹੈ ਸਗੋਂ ਵਾਲਾਂ ਨੂੰ ਵੀ ਪੋਸ਼ਣ ਮਿਲਦਾ ਹੈ।
ਕੰਬੋਜ










