ਪਿੱਤੇ ਦੀ ਪੱਥਰੀ ਦਾ ਦੇਸੀ ਨੁਸਖਿਆਂ ਨਾਲ ਇਲਾਜ

ਅੱਜਕੱਲ੍ਹ ਦੇ ਲਾਈਫ਼ ਸਟਾਈਲ ‘ਚ ਗ਼ ਲਤ ਖਾਣ-ਪੀਣ ਕਰਕੇ ਲੋਕਾਂ ‘ਚ ਗੈਲਸਟੋਨ ਯਾਨੀ ਪਿੱਤੇ ਦੀ ਪੱਥਰੀ ਦੀ ਸਮੱਸਿਆ ਕਾਫ਼ੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਗ਼ਲਤ ਖਾਣ-ਪੀਣ ਕਾਰਨ ਪਿੱਤੇ ‘ਚ ਕੋਲੈਸਟਰੋਲ ਦੀ ਮਾਤਰਾ ਵੱਧ ਜਾਂਦੀ ਹੈ। ਇਹ ਹੀ ਹੌਲੀ-ਹੌਲੀ ਪੱਥਰੀ ਦਾ ਰੂਪ ਲੈ ਲੈਂਦੀ ਹੈ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਲੋਕ ਇਸ ਦੇ ਇਲਾਜ ਲਈ ਲੱਖਾਂ ਰੁਪਏ ਖ਼ਰਚ ਕਰਦੇ ਹਨ, ਪਰ ਤੁਸੀਂ ਕੁੱਝ ਦੇਸੀ ਨੁਸਖ਼ਿਆਂ ਦੇ ਜ਼ਰੀਏ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਦੇਸੀ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਪਿੱਤੇ ਦੀ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਹ ਹੁੰਦੇ ਨੇ ਪਿੱਤੇ ‘ਚ ਪੱਥਰੀ ਹੋਣ ਦੇ ਕਾਰਨ: ਗ਼ਲਤ-ਖਾਣ ਪੀਣ, ਡਾਇਬਟੀਜ਼, ਮੋਟਾਪਾ, ਮੋਟਾਪੇ ਦੀ ਸਰਜਰੀ ਤੋਂ ਬਾਅਦ ਆਦਿ ਕਈ ਕਾਰਨਾਂ ਕਰ ਕੇ ਪੱਥਰੀ ਹੋ ਜਾਂਦੀ ਹੈ।
ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ
ਸੇਬ ਦਾ ਜੂਸ – ਇੱਕ ਗਿਲਾਸ ਸੇਬ ਦੇ ਜੂਸ ‘ਚ ਇੱਕ ਚਮਚਾ ਐਪਲ ਸਾਈਡਰ ਵਿਨੇਗਰ ਮਿਲਾ ਕੇ ਦਿਨ ‘ਚ ਘੱਟ ਤੋਂ ਘੱਟ ਦੋ ਵਾਰ ਰੋਜ਼ਾਨਾ ਪੀਓ। ਇੱਕ ਪਾਸੇ ਜਿੱਥੇ ਸੇਬ ਦੇ ਜੂਸ ‘ਚ ਮੌਜੂਦ ਮੈਲਿਕ ਐਸਿਡ ਪੱਥਰੀ ਨੂੰ ਗਲਾਉਣ ‘ਚ ਮਦਦ ਕਰਦੇ ਹਨ ਉਥੇ ਸਿਰਕਾ ਕੋਲੈਸਟਰੋਲ ਨੂੰ ਬਣਨ ਤੋਂ ਰੋਕਦਾ ਹੈ। ਇਸ ਨਾਲ ਤੁਹਾਨੂੰ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਨਾਸ਼ਪਤੀ ਦਾ ਜੂਸ – ਇੱਕ ਗਿਲਾਸ ਗਰਮ ਪਾਣੀ ‘ਚ ਨਾਸ਼ਪਤੀ ਦਾ ਜੂਸ ਮਿਕਸ ਕਰੋ। ਹੁਣ ਇਸ ‘ਚ ਦੋ ਚਮਚ ਸ਼ਹਿਦ ਮਿਲਾ ਕੇ ਦਿਨ ‘ਚ ਇੱਕ ਵਾਰ ਪੀਓ। ਨਾਸ਼ਪਤੀ ‘ਚ ਮੌਜੂਦ ਪੈਕਟਿਨ ਕੋਲਸਟਰੋਲ ਨੂੰ ਬਣਨ ਤੋਂ ਰੋਕਦਾ ਹੈ ਅਤੇ ਪੱਥਰੀ ਨੂੰ ਗਲਾਉਣ ‘ਚ ਮਦਦ ਕਰਦਾ ਹੈ।
ਚੁਕੰਦਰ ਅਤੇ ਗਾਜਰ ਦਾ ਜੂਸ – ਇੱਕ ਚੁਕੰਦਰ, ਇੱਕ ਖੀਰਾ, ਚਾਰ ਗਾਜਰਾਂ ਨੂੰ ਬਲੈਂਡਰ ‘ਚ ਪਾ ਕੇ ਉਨ੍ਹਾਂ ਦਾ ਜੂਸ ਬਣਾ ਲਵੋ। ਇਸ ਜੂਸ ਦੀ ਰੋਜ਼ਾਨਾ ਵਰਤੋਂ ਕਰੋ। ਅਜਿਹਾ ਕਰਨ ਦੇ ਨਾਲ ਤੁਹਾਨੂੰ ਪਿੱਤੇ ਦੀ ਪੱਥਰੀ ਤੋਂ ਨਿਜਾਤ ਮਿਲੇਗੀ।
ਪੁਦੀਨਾ ਵੀ ਦੇਵੇਂ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ – ਪਾਣੀ ਨੂੰ ਗਰਮ ਕਰ ਕੇ ਉਸ ‘ਚ ਪੁਦੀਨੇ ਦੀਆਂ ਕੁੱਝ ਪੱਤੀਆਂ ਨੂੰ ਉਬਾਲ ਲਵੋ। ਜਦੋਂ ਇਹ ਪੱਕ ਕੇ ਅੱਧੀਆਂ ਰਹਿ ਜਾਣ ਤਾਂ ਇਸ ਨੂੰ ਛਾਣ ਕੇ ਇਸ ‘ਚ ਸ਼ਹਿਦ ਮਿਕਸ ਕਰਕੇ ਪੀਓ। ਦਿਨ ‘ਚ ਦੋ ਵਾਰ ਪੀਣ ਨਾਲ ਪੱਥਰੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਖਾਣ-ਪੀਣ ‘ਚ ਕਰੋ ਕੁੱਝ ਬਦਲਾਅ – ਘੱਟ ਤੋਂ ਘੱਟ 12 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਜ਼ੰਕ ਫ਼ੂਡਸ ਅਤੇ ਤੇਜ਼ ਮਸਾਲਿਆਂ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਣੇ ‘ਚ ਵਾਇਟਾਮਿਨ C ਦੀ ਮਾਤਰਾ ਵਾਲੇ ਪਦਾਰਥ ਸ਼ਾਮਿਲ ਕਰਨੇ ਚਾਹੀਦੇ ਹਨ। ਕੈਸ਼ੀਅਮ ਨਾਲ ਭਰੇ ਫ਼ੂਡਸ ਖਾਣੇ ਚਾਹੀਦੇ ਹਨ। ਹਲਦੀ, ਸੁੰਡ, ਕਾਲੀ ਮਿਰਚ ਅਤੇ ਹਿੰਗ ਨੂੰ ਖਾਣੇ ‘ਚ ਜ਼ਰੂਰ ਸ਼ਾਮਿਲ ਕਰੋ।
ਕੰਬੋਜ