ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੀ ਕਰਦੇ ਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਜਾਂਦੇ ਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਨੂੰ ਕੀ ਹਾਸਿਲ ਹੁੰਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਤੁਹਾਡੇ ਕਿੰਨੇ (ਜਾਂ ਕਿੰਨੇ ਘੱਟ) ਦੋਸਤ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਕਿੰਨਾ ਪੈਸਾ ਹੈ। ਨਾ ਹੀ, ਜੇ ਸੋਚਿਆ ਜਾਵੇ ਤਾਂ, ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਕੀ ਜਾਣਦੇ ਹੋ। ਜਾਂ ਤੁਸੀਂ ਕੀ ਅਤੇ ਕਿੰਨਾ ਕੁ ਸਮਝਦੇ ਹੋ। ਜਾਂ ਨਾ ਹੀ ਉਸ ਨਾਲ ਕੋਈ ਫ਼ਰਕ ਪੈਂਦਾ ਹੈ ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਸਮਝਦੇ ਹੋ। ਮਹੱਤਵਪੂਰਣ ਕੇਵਲ ਇਹ ਹੈ ਕਿ ਤੁਸੀਂ ਆਪਣੇ ਆਪ ‘ਚ ਕਿੰਨਾ ਆਨੰਦ ਲੈ ਰਹੇ ਹੋ। ਕੀ ਤੁਸੀਂ ਜ਼ਿੰਦਾ ਹੋ ਕੇ ਖ਼ੁਸ਼ ਹੋ? ਜ਼ਿੰਦਗੀ ਹੁਣ ਤੁਹਾਡੇ ਲਈ ਖ਼ੁਸ਼ੀ ਦਾ ਇੱਕ ਸਰੋਤ ਲਿਆ ਰਹੀ ਹੈ। ਅਤੇ ਦੁਨੀਆਂ ‘ਚ ਇਸ ਤੋਂ ਵੱਧ ਫ਼ਰਕ ਹੋਰ ਕਿਹੜੀ ਸ਼ੈਅ ਨਾਲ ਪੈ ਸਕਦਾ ਹੈ?
ਕੀ ਤੁਸੀਂ ਜੀਵਨ ਦੇ ਸ਼ੋਅ ਦੇ ਨਾਇਕ ਹੋ ਜਾਂ ਖ਼ਲਨਾਇਕ? ਇਹ, ਕੁੱਝ ਹੱਦ ਤਕ, ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਨੂੰ ਇਹ ਸਵਾਲ ਪੁੱਛਦੇ ਹਾਂ … ਅਤੇ ਕਦੋਂ ਅਸੀਂ ਉਨ੍ਹਾਂ ਨੂੰ ਇਹ ਪੁੱਛਦੇ ਹਾਂ! ਤੁਸੀਂ ਇੱਕ ਸ਼ਕਤੀਸ਼ਾਲੀ ਕਿਰਦਾਰ ਦੇ ਮਾਲਕ ਹੋ। ਤੁਸੀਂ ਇੱਕ ਵਧੀਆ ਪ੍ਰਭਾਵ ਛੱਡਦੇ ਹੋ। ਇਸ ਤੋਂ ਛੁੱਟ, ਕਿਉਂਕਿ ਤੁਸੀਂ ਇੰਨੇ ਦ੍ਰਿੜ ਸੰਕਲਪ ਹੋ, ਤੁਹਾਨੂੰ ਆਪਣੇ ਸਹਿਯੋਗੀਆਂ ਨੂੰ ਪਰੇਸ਼ਾਨ ਕਰਨ ਜਾਂ ਆਪਣੇ ਵਿਰੋਧੀਆਂ ਦੀ ਪ੍ਰਸ਼ੰਸਾ ਕਰਨ ‘ਚ ਵੀ ਕੋਈ ਝਿਜਕ ਨਹੀਂ ਖ਼ਾਸਕਰ ਜਦੋਂ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਅਤੇ ਕਾਰਵਾਈਆਂ ਇਨ੍ਹਾਂ ਦੀਆਂ ਹੱਕਦਾਰ ਹੋਣ। ਹੁਣ, ਇੱਕ ਵਾਰ ਫ਼ਿਰ, ਜੋ ਸਹੀ ਹੈ ਅਤੇ ਜੋ ਕਰਨਾ ਪ੍ਰਸਿੱਧ ਹੈ ਵਿਚਕਾਰ ਤੁਸੀਂ ਚੋਣ ਕਰ ਸਕਦੇ ਹੋ। ਅਜਿਹਾ ਕਰਨਾ ਯਕੀਨੀ ਤੌਰ ‘ਤੇ ਤੁਹਾਡੇ ਲਈ ਕੋਈ ਵੱਡੀ ਚੁਣੌਤੀ ਨਹੀਂ। ਆਪਣੇ ਦਿਲ ਉੱਤੇ ਅਤੇ ਉਸ ਵਿੱਚ ਭਰੋਸਾ ਰੱਖੋ!
ਸਾਡੇ ਸੰਸਾਰ ‘ਚ ਲੋੜੋਂ ਵੱਧ ਬੇਇਨਸਾਫ਼ੀ, ਲਾਲਚ ਅਤੇ ਧੋਖਾ ਹੈ। ਬਹੁਤ ਸਾਰੇ ਲੋਕ ਦੂਸਰਿਆਂ ਦਾ ਬੇਰਹਿਮੀ ਨਾਲ ਨਿਰਾਦਰ ਕਰਦੇ ਹਨ ਅਤੇ, ਅਕਸਰ, ਉਹ ਅਜਿਹਾ ਕਰਨ ਦੇ ਬਾਵਜੂਦ ਬਚ ਕੇ ਨਿਕਲ ਜਾਂਦੇ ਹਨ। ਅਜਿਹਾ ਵਿਵਹਾਰ ਉਨ੍ਹਾਂ ਨੂੰ ਸਫ਼ਲ ਤਾਂ ਬਣਾ ਸਕਦਾ ਹੈ, ਪਰ ਇਹ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਨਹੀਂ ਦਿੰਦਾ। ਇਹ ਉਨ੍ਹਾਂ ਦੀ ਸੰਵੇਦਨਸ਼ੀਲ ਹੋਣ ਦੀ ਯੋਗਤਾ ਨੂੰ ਖ਼ਤਮ ਕਰਦਾ ਹੈ। ਇਹ ਉਨ੍ਹਾਂ ਦੀ ਇਮਾਨਦਾਰੀ ਦੀ ਸਮਰੱਥਾ ਨੂੰ ਨਸ਼ਟ ਕਰਦਾ ਹੈ। ਇਹ ਉਨ੍ਹਾਂ ਨੂੰ ਜੀਵਨ ਦੇ ਵਧੇਰੇ ਸੂਖਮ ਅਨੰਦਾਂ ਦਾ ਅਨੰਦ ਮਾਣਨ ਦੇ ਅਸਮਰੱਥ ਬਣਾਉਂਦਾ ਹੈ। ਤੁਹਾਡਾ ਜ਼ਮੀਰ, ਬਾਵਜੂਦ ਇਸ ਦੇ ਕਿ ਇਹ ਕਦੇ-ਕਦੇ ਕਿਵੇਂ ਦਾ ਜਾਪਦਾ ਹੈ, ਤੁਹਾਡੀ ਕਮਜ਼ੋਰੀ ਨਹੀਂ। ਇਹ ਤੁਹਾਡੀ ਸਭ ਤੋਂ ਕੀਮਤੀ ਸੰਪਤੀ ਹੈ। ਇਹ ਤੁਹਾਨੂੰ ਜੋ ਦੱਸ ਰਿਹਾ ਹੈ, ਉਸ ‘ਤੇ ਕਾਰਵਾਈ ਕਰੋ।
ਹੁਣ, ਆਪਣੀ ਭਾਵਨਾਤਮਕ ਜ਼ਿੰਦਗੀ ‘ਚ, ਤੁਸੀਂ ਇੱਕ ਤਵਾਜ਼ਨ ਲੱਭ ਰਹੇ ਹੋ। ਤਵਾਜ਼ਨ ਬਹੁਤ ਚੰਗੇ ਹੁੰਦੇ ਨੇ। ਉਨ੍ਹਾਂ ਦੇ ਆਧਾਰ ‘ਤੇ ਹੋਰ ਬਹੁਤ ਕੁੱਝ ਉਸਾਰਿਆ ਜਾ ਸਕਦਾ ਹੈ। ਉਹ ਸਥਿਰਤਾ ਪ੍ਰਦਾਨ ਕਰਦੇ ਹਨ। ਹਾਲਾਂਕਿ, ਉਹ ਉਨ੍ਹਾਂ ਲੋਕਾਂ ਲਈ ਬਹੁਤੇ ਆਕਰਸ਼ਕ ਨਹੀਂ ਹੁੰਦੇ ਜੋ ਅਨਿਸ਼ਚਿਤਤਾ ਦੇ ਸਵਾਦ ਨੂੰ ਪਸੰਦ ਕਰਦੇ ਹੋਣ। ਤੁਸੀਂ ਇਸ ਗੱਲ ਨੂੰ ਲੈ ਕੇ ਥੋੜ੍ਹਾ ਚਿੰਤਤ ਜ਼ਰੂਰ ਹੋ ਕਿ ਤੁਸੀਂ ਕਿਤੇ ਕਿਸੇ ਨੀਰਸ ਸਥਾਨ ‘ਤੇ ਨਾ ਪਹੁੰਚ ਜਾਓ; ਇੱਕ ਅਜਿਹਾ ਸਮਝੌਤਾ ਕਰਨ ‘ਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਜਿਸ ਨੂੰ ਜਾਰੀ ਰੱਖਣਾ ਤੁਹਾਨੂੰ ਬਹੁਤ ਔਖਾ ਲੱਗ ਰਿਹਾ ਹੈ। ਪਰ ਅਸਲ ਵਿੱਚ, ਤੁਸੀਂ ਆਪਣੇ ਉਸ ਦ੍ਰਿੜ੍ਹ ਇਰਾਦੇ ਤੋਂ ਸਿਰਫ਼ ਲਾਭ ਹੀ ਪ੍ਰਾਪਤ ਕਰ ਸਕਦੇ ਹੋ ਜਿਹੜਾ ਤੁਸੀਂ ਇਸ ਵਕਤ ਮਹਿਸੂਸ ਕਰ ਰਹੇ ਹੋ, ਜਾਂ ਜਿਹੜੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਅਤੇ ਜਿਹੜੀ ਵਚਨਬੱਧਤਾ ਤੁਸੀਂ ਦਿਖਾ ਰਹੇ ਹੋ, ਭਾਵੇਂ ਇਹ ਸਭ ਕੁੱਝ ਕਰਨਾ ਕਦੇ-ਕਦੇ ਬਹੁਤ ਜ਼ਿਆਦਾ ਮੁਸ਼ਕਿਲ ਵੀ ਜਾਪਦਾ ਹੋਵੇ।
ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਮਨੋਵਿਗਿਆਨ ਬਾਰੇ ਕਿੰਨਾ ਜਾਣਦੇ ਹਾਂ, ਪਰ ਕੀ ਅਸੀਂ ਸਾਰੇ ਕਿਸੇ ਖੇਡ ਦੇ ਮੈਦਾਨ ‘ਚ ਖੇਡ ਰਹੇ ਉਨ੍ਹਾਂ ਬੱਚਿਆਂ ਵਾਂਗ ਨਹੀਂ ਜਿਹੜੇ ਉਸ ਮੈਦਾਨ ਦੇ ਆਲੇ-ਦੁਆਲੇ ਦੌੜਦੇ-ਭੱਜਦੇ ਇੱਕ ਅਜਿਹਾ ਆਨੰਦ ਮਹਿਸੂਸ ਕਰਦੇ ਨੇ ਜਿਸ ਨੂੰ ਲਫ਼ਜ਼ਾਂ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਤੁਸੀਂ ਸਿਰਫ਼ ਉਸ ਖੋਜ ਦੀ ਪ੍ਰਕਿਰਿਆ ਤੋਂ ਲਾਭ ਲੈ ਸਕਦੇ ਹੋ ਜਿਸ ‘ਚੋਂ ਤੁਸੀਂ ਲੰਘਣ ਜਾ ਰਹੇ ਹੋ। ਪਰ ਤੁਹਾਨੂੰ ਪਹਿਲਾਂ ਉਸ ਬਿੰਦੂ ‘ਤੇ ਪਹੁੰਚਣਾ ਪਵੇਗਾ ਜਿੱਥੇ ਤੁਸੀਂ ਇਹ ਸਵੀਕਾਰ ਕਰ ਸਕੋ ਕਿ ਕਿਸੇ ਚੀਜ਼ ਜਾਂ ਵਿਅਕਤੀ ਬਾਰੇ ਤੁਹਾਡਾ ਮੌਜੂਦਾ ਗਿਆਨ ਨਾਕਾਫ਼ੀ ਹੈ। ਜ਼ਾਹਿਰ ਹੋਣ ਵਾਲੇ ਖ਼ੁਲਾਸਿਆਂ ਅਤੇ ਆਪਣੇ ਭਾਵਨਾਤਮਕ ਜੀਵਨ ਵਿਚਲੇ ਨਵੇਂ ਵਿਕਾਸ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਓ ਅਤੇ ਫ਼ਿਰ ਖ਼ੁਸ਼ ਹੋਣ ਲਈ ਵੀ ਤਿਆਰੀ ਖਿੱਚੋ।














