ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1508

ਪਰੀਆਂ ਦੀਆਂ ਕਹਾਣੀਆਂ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੁੰਦੀ ਹੈ। ਉਹ ਸਾਨੂੰ, ਇੱਕ ਛੋਟੀ ਪਰ ਪ੍ਰਭਾਵਸ਼ਾਲੀ ਉਮਰ ‘ਚ, ਇਹ ਵਿਸ਼ਵਾਸ ਦਿਵਾਉਂਦੀਆਂ ਹਨ ਕਿ ਸਾਡੇ ਸੁਪਨੇ ਸਿਰਫ਼ ਇੱਕ ਜਾਦੂ ਦੀ ਛੜੀ ਘੁਮਾਉਣ ਨਾਲ ਹੀ ਸਾਕਾਰ ਹੋ ਸਕਦੇ ਹਨ। ਜੀਵਨ ਵਿੱਚ ਬਾਅਦ ‘ਚ, ਸਾਡੀਆਂ ਉਮੀਦਾਂ ਇੱਕ ਬਿਲਕੁਲ ਹੀ ਉਲਟੀ ਖੜਬਾਜ਼ੀ ਮਾਰਦੀਆਂ ਹਨ। ਅਸੀਂ ਇਸ ਗੱਲ ਦਾ ਫ਼ੈਸਲਾ ਕਰ ਲੈਂਦੇ ਹਾਂ ਕਿ ਸੁਪਨੇ ਕਦੇ ਵੀ ਸਾਕਾਰ ਨਹੀਂ ਹੁੰਦੇ, ਅਤੇ ਸਾਨੂੰ ਇਸ ਤੱਥ ਬਾਰੇ ਪਹਿਲਾਂ ਤੋਂ ਹੀ ਵਧੇਰੇ ਸਮਝਦਾਰ ਹੋਣਾ ਚਾਹੀਦਾ ਸੀ। ਫ਼ਿਰ ਵੀ, ਅਸਲ ‘ਚ, ਉਹ ਸਾਕਾਰ ਹੋ ਜਾਂਦੇ ਹਨ। ਗੱਲ ਸਿਰਫ਼ ਇੰਨੀ ਹੈ ਕਿ ਉਨ੍ਹਾਂ ਨੂੰ ਸਾਕਾਰ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੁੰਦੀ ਹੈ। ਕਦੇ-ਕਦੇ ਤਾਂ ਸਾਨੂੰ ਕੁਝ ਅਜਿਹੇ ਤਜਰਬਿਆਂ ‘ਚੋਂ ਵੀ ਗੁਜ਼ਰਨਾ ਪੈਂਦਾ ਹੈ ਜਿਨ੍ਹਾਂ ਤੋਂ ਅਸੀਂ ਦੂਰ ਰਹਿਣਾ ਪਸੰਦ ਕਰਦੇ ਹਾਂ। ਆਪਣੇ ਸੁਪਨਿਆਂ ਲਈ ਤੁਸੀਂ ਜਿਹੜੀ ਕੀਮਤ ਚੁਕਾਉਣੀ ਸੀ, ਤੁਸੀਂ ਉਹ ਲਗਭਗ ਅਦਾ ਕਰ ਦਿੱਤੀ ਹੈ। ਤੁਹਾਡਾ ਇਨਾਮ ਹੁਣ ਆਪਣੇ ਰਾਹ ‘ਤੇ ਹੈ, ਅਤੇ ਤੁਹਾਡੇ ਤਕ ਅੱਪੜਨ ਵਾਲੈ।
ਦੂਸਰੇ ਲੋਕਾਂ ‘ਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ ਹੈ। ਕੇਵਲ ਉਨ੍ਹਾਂ ਸਾਰੀਆਂ ਮੁਸੀਬਤਾਂ ਵੱਲ ਇੱਕ ਨਜ਼ਰ ਮਾਰੋ ਜੋ ਉਨ੍ਹਾਂ ਕਾਰਨ ਖੜ੍ਹੀਆਂ ਹੋਈਆਂ ਹਨ, ਅਤੇ ਜ਼ਰਾ ਉਨ੍ਹਾਂ ਦੁਆਰਾ ਪਾਏ ਗਏ ਖਿਲਾਰੇ ਵੱਲ ਇੱਕ ਝਾਤ ਮਾਰੋ। ਦੇਖੋ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹਨ। ਦੇਖੋ ਉਹ ਸਪੱਸ਼ਟ ਤੌਰ ‘ਤੇ ਕਿਹੜੀਆਂ-ਕਿਹੜੀਆਂ ਸਾਧਾਰਣ ਚੀਜ਼ਾਂ ਸਮਝਣ ‘ਚ ਅਸਫ਼ਲ ਰਹਿੰਦੇ ਹਨ। ਇਮਾਨਦਾਰੀ ਨਾਲ! ਅਜਿਹੇ ਲੋਕ ਆਖ਼ਿਰ ਆਉਂਦੇ ਕਿੱਥੋਂ ਨੇ? ਉਨ੍ਹਾਂ ਦੀ ਹੋਂਦ ਨਾਲ ਕਿਹੜਾ ਮਕਸਦ ਪੂਰਾ ਹੁੰਦੈ? ਜ਼ਰਾ ਸੋਚੋ ਕਿ ਉਨ੍ਹਾਂ ਤੋਂ ਬਿਨਾਂ ਇਹ ਦੁਨੀਆਂ ਕਿੰਨੀ ਵਧੀਆ ਹੋਣੀ ਸੀ। ਯਕੀਨਨ, ਉਨ੍ਹਾਂ ਤੋਂ ਬਿਨਾਂ ਇੱਥੇ ਬਹੁਤ ਇਕੱਲਤਾ ਹੋਣੀ ਸੀ। ਇਹ ਵੀ ਮੰਨਿਆ ਕਿ ਸਾਡੀ ਆਲੋਚਨਾ ਕਰਨ ਜਾਂ ਸਾਨੂੰ ਨਿਰਾਸ਼ ਕਰਨ ਵਾਲਾ ਕੋਈ ਨਹੀਂ ਸੀ ਹੋਣਾ। ਪਰ … ਚਲੋ ਖ਼ੈਰ … ਚੰਗੇ ਲਈ ਹੋਵੇ ਜਾਂ ਮਾੜੇ ਲਈ, ਦੂਸਰੇ ਲੋਕ, ਆਪਣੇ ਵੱਖੋ-ਵੱਖਰੇ ਵਿਚਾਰਾਂ ਅਤੇ ਰਵੱਈਏ ਨਾਲ ਇੱਥੇ ਮੌਜੂਦ ਹਨ। ਇਹ ਅਸਲ ‘ਚ, ਘੱਟੋ ਘੱਟ ਇਸ ਵੇਲੇ, ਬਹੁਤ ਉਪਯੋਗੀ ਹੋ ਸਕਦੈ।

ਰਾਕੇਟ ਸਾਇੰਸ ਵਾਂਗ ਇੱਕ ਬਹੁਤ ਹੀ ਮੁਸ਼ਕਿਲ ਕਾਰਜ ਜਾਂ ਬੱਚਿਆਂ ਦੀ ਕਿਸੇ ਖੇਡ ਵਾਂਗ ਬਹੁਤ ਆਸਾਨ? ਦਿਮਾਗ਼ ਦੀ ਸਰਜਰੀ ਵਾਂਗ ਔਖਾ ਜਾਂ ਸੱਜੇ ਹੱਥ ਦੇ ਕੰਮ ਵਾਂਗ ਸੌਖਾ? ਕੋਈ ਸਮੱਸਿਆ ਨਹੀਂ। ਜੇ ਤੁਸੀਂ ਸੱਚਮੁੱਚ ਕਿਸੇ ਮੁਸ਼ਕਿਲ ਦਾ ਮੁਕਾਬਲਾ ਕਰਨ ਦੇ ਇੱਛੁਕ ਹੋ ਤਾਂ ਇਹ ਸਿੱਖਣ ਦੀ ਕੋਸ਼ਿਸ਼ ਕਰੋ ਕਿ ਅਸਲ ‘ਚ ਤੁਸੀਂ ਹਾਸਿਲ ਕੀ ਕਰ ਸਕਦੇ ਹੋ। ਹੁਣ ਇਹ ਨਿਰਧਾਰਿਤ ਕਰਨਾ ਕਾਫ਼ੀ ਗੁੰਝਲਦਾਰ ਕੰਮ ਹੈ। ਅਸੀਂ ਆਪਣੀ ਪੂਰੀ ਜ਼ਿੰਦਗੀ ਉਨ੍ਹਾਂ ਚੀਜ਼ਾਂ ਦਾ ਪਿੱਛਾ ਕਰਨ ‘ਚ ਬਿਤਾ ਦਿੰਦੇ ਹਾਂ ਜਿਨ੍ਹਾਂ ਨੂੰ ਹਾਸਿਲ ਕਰਨਾ ਜੇ ਨਾਮੁਮਕਿਨ ਨਹੀਂ ਤਾਂ ਬਹੁਤ ਮੁਸ਼ਕਿਲ ਜ਼ਰੂਰ ਹੁੰਦਾ ਹੈ। ਕੋਈ ਉਦੇਸ਼ ਜਿੰਨਾ ਜ਼ਿਆਦਾ ਦੂਰ, ਅਸੰਭਵ ਜਾਂ ਔਖਾ ਹੋਵੇ, ਅਸੀਂ ਓਨਾ ਹੀ ਉਸ ਨੂੰ ਪ੍ਰਾਪਤ ਕਰਨ ਦੀ ਲਾਲਸਾ ਕਰਦੇ ਹਾਂ। ਫ਼ਿਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੀ ਅਸਲ ਸਥਿਤੀ ਕਿੰਨੀ ਵਧੀਆ ਜਾਂ ਆਦਰਸ਼ਕ ਹੈ, ਅਸੀਂ ਉਸ ‘ਚ ਨੁਕਸ ਲੱਭਦੇ ਹਾਂ ਅਤੇ ਛੇਤੀ ਹੀ ਉਸ ਦਾ ਵਿਰੋਧ ਕਰਨ ਲੱਗ ਪੈਂਦੇ ਹਾਂ। ਫ਼ਿਰ ਵੀ ਤੁਹਾਡੀ ਸਥਿਤੀ ‘ਚ ਹੁਣ ਇੱਕ ਕੀਮਤੀ, ਨਹੀਂ ਸੱਚ, ਅਨਮੋਲ, ਤੋਹਫ਼ਾ ਹੈ। ਅਤੇ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ।

ਇਸ ਸਮੇਂ ਗ੍ਰਹਿ ਧਰਤੀ ‘ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਰਹਿੰਦੇ ਹਨ। ਇਹ ਕਹਿਣ ਤੋਂ ਮੇਰੀ ਮੁਰਾਦ ਕੇਵਲ ਇੰਨੀ ਨਹੀਂ ਕਿ ਇੱਥੋਂ ਦੀ ਆਬਾਦੀ ਥੋੜ੍ਹੀ ਜ਼ਿਆਦਾ ਹੋ ਗਈ ਹੈ। ਮੇਰਾ ਮਤਲਬ ਤਾਂ ਇਹ ਹੈ ਕਿ ਜੇ ਤੁਸੀਂ ਉਸ ਵੇਲੇ ਤੋਂ ਗਿਣਤੀ ਕਰਨੀ ਸ਼ੁਰੂ ਕਰੋ ਜਦੋਂ ਤੋਂ ਮਨੁੱਖਾਂ ਨੇ ਜਨਸੰਖਿਆ ਰਿਕਾਰਡ ਕਰਨੀ ਸ਼ੁਰੂ ਕੀਤੀ ਸੀ ਤਾਂ ਪੀੜ੍ਹੀ ਦਰ ਪੀੜ੍ਹੀ ਜੋੜ ਕਰਨ ਮਗਰੋਂ ਵੀ ਧਰਤੀ ‘ਤੇ ਰਹਿਣ ਵਾਲੇ ਸਾਰੇ ਵਿਅਕਤੀਆਂ ਦਾ ਜੋੜ ਅੱਜ ਦੀ ਕੁੱਲ ਆਬਾਦੀ ਨਾਲੋਂ ਕਿਤੇ ਘੱਟ ਨਿਕਲੇਗਾ। ਫ਼ਿਰ ਪੁਨਰਜਨਮਾਂ ਲਈ ਇੱਥੇ ਜਗ੍ਹਾ ਹੀ ਕਿੱਥੇ ਰਹਿ ਜਾਂਦੀ ਹੈ! ਸਾਡੇ ‘ਚੋਂ ਕੁਝ ਲੋਕ ਤਾਂ, ਘੱਟੋ-ਘੱਟ, ਇਸ ਧਰਤੀ ਦੀ ਹਾਲੇ ਆਪਣੀ ਪਹਿਲੀ ਹੀ ਫ਼ੇਰੀ ‘ਤੇ ਹੋਣਗੇ! ਅਤੇ ਅਸੀਂ ਇੱਥੇ ਹਾਂ ਹੀ ਕਿਓਂ? ਤੁਹਾਡੀ ਭਾਵਨਾਤਮਕ ਜ਼ਿੰਦਗੀ ਦੀਆਂ ਘਟਨਾਵਾਂ ਜਲਦੀ ਹੀ ਤੁਹਾਨੂੰ ਇਸ ਗੱਲ ਦਾ ਅਸਲ ਜ਼ਾਇਕਾ ਦੇਣਗੀਆਂ ਕਿ ਜਦੋਂ ਸੱਚਮੁੱਚ ਚੰਗੀ ਹੋਵੇ ਤਾਂ ਇਹ ਜ਼ਿੰਦਗੀ ਅਸਲ ‘ਚ ਕਿੰਨੀ ਸੁਆਦੀ ਹੋ ਸਕਦੀ ਹੈ!

ਤੁਸੀਂ ਸੰਪੂਰਨ ਨਹੀਂ! ਨਾ ਹੀ ਇਸ ‘ਚ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਹੈ। ਤੁਹਾਨੂੰ ਸੰਪੂਰਨ ਹੋਣਾ ਵੀ ਨਹੀਂ ਚਾਹੀਦਾ। ਸਾਡੇ ‘ਚੋਂ ਕੋਈ ਨਹੀਂ। ਅਸੀਂ ਇਨਸਾਨ ਹਾਂ ਮਸ਼ੀਨਾਂ ਨਹੀਂ। ਸਾਡੇ ਕੋਲ ਭਾਵਨਾਤਮਕ ਕਮਜ਼ੋਰੀਆਂ, ਗ਼ੈਰ-ਵਾਜਬ ਤਰਜੀਹਾਂ, ਤਰਕਹੀਣ ਵਫ਼ਾਦਾਰੀਆਂ ਅਤੇ, ਘੱਟੋ-ਘੱਟ ਕਦੇ-ਕਦਾਈਂ, ਅਸੀਂ ਉਹ ਚਾਹੁਣ ਲਗਦੇ ਹਾਂ ਜੋ ਸੰਭਾਵੀ ਤੌਰ ‘ਤੇ ਸਾਨੂੰ ਮਿਲ ਨਹੀਂ ਸਕਦਾ। ਪਰ ਇਹ ਉਸ ਚੀਜ਼ ਦੇ ਹੋਣ ਨਾਲੋਂ ਤਾਂ ਕਿਤੇ ਬਿਹਤਰ ਹੈ ਜਿਸ ਨੂੰ ਹਾਸਿਲ ਕਰਨਾ ਅਸੀਂ ਚਾਹ ਕੇ ਵੀ ਚਾਹ ਨਹੀਂ ਸਕਦੇ! ਜੋ ਵੀ ਤੁਸੀਂ ਇਸ ਵਕਤ ਮਹਿਸੂਸ ਕਰ ਰਹੇ ਹੋ, ਉਸ ਨੂੰ ਮਹਿਸੂਸ ਕਰਨਾ ਠੀਕ ਹੈ – ਜਦੋਂ ਤਕ ਇਹ ਸੋਚ ਦੋਸ਼ ਦੀ ਭਾਵਨਾ ਜਾਂ ਸ਼ਰਮ ਪੈਦਾ ਕਰਨ ਵਾਲੀ ਨਹੀਂ। ਆਸਮਾਨ ਹੁਣ ਇਸ ਗੱਲ ਵੱਲ ਤੁਹਾਡਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਤੱਥ ਤੋਂ ਇਲਾਵਾ ਕਿ ਤੁਸੀਂ ਸੰਪੂਰਨ ਨਹੀਂ, ਬਾਕੀ ਸਭ ਕੁਝ ਬਹੁਤ ਵਧੀਆ ਹੈ!