ਮਨੀਲਾ- ਦੱਖਣ-ਪੂਰਬੀ ਫਿਲੀਪੀਨਜ਼ ਦੇ ਤੱਟ ‘ਤੇ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ‘ਤੇ 6.4 ਮਾਪੀ ਗਈ। ਫਿਲੀਪੀਨਜ਼ ਦੇ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਸੰਸਥਾ ਨੇ ਕਿਹਾ ਕਿ ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 9.58 ਵਜੇ (0158ਜੀਐੱਮਟੀ) ਮਹਿਸੂਸ ਕੀਤੇ ਗਏ।
ਸੰਸਥਾ ਨੇ ਕਿਹਾ ਕਿ ਟੈਕਟੋਨਿਕ ਭੂਚਾਲ ਨਾਲ ਨੁਕਸਾਨ ਨਹੀਂ ਹੋਵੇਗਾ। ਯਾਦ ਰਹੇ ਕਿ ਫਿਲੀਪੀਨਜ਼ ‘ਰਿੰਗ ਆਫ ਫਾਇਰ’ ਦੇ ਖੇਤਰ ਵਿਚ ਸਥਿਤ ਹੈ, ਜੋ ਕਿ ਪ੍ਰਸ਼ਾਂਤ ਮਹਾਸਾਗਰ ਦੇ ਕੰਡੇ-ਕਿਨਾਰੇ ਲੰਬੀ ਜਵਾਲਾਮੁਖੀ ਲਾਈਨ ਹੈ, ਇਸ ਕਾਰਨ ਇਥੇ ਭੂਚਾਲ ਆਉਣਾ ਆਮ ਗੱਲ ਹੈ।















