‘ਆਸਾਮ’ ‘ਚ 10 ਦਿਨਾਂ ਅੰਦਰ ਚੌਥੀ ਵਾਰ ਲੱਗੇ ਭੂਚਾਲ ਦੇ ਝਟਕੇ, 3.0 ਮਾਪੀ ਗਈ ਤੀਬਰਤਾ

ਆਸਾਮ : ਆਸਾਮ ਦੀ ਧਰਤੀ ਵਾਰ-ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬ ਰਹੀ ਹੈ। ਅੱਜ ਫਿਰ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਗਾਂਵ ‘ਚ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 3.0 ਦਰਜ ਕੀਤੀ ਗਈ। 10 ਦਿਨਾਂ ‘ਚ ਚੌਥੀ ਵਾਰ ਆਸਾਮ ‘ਚ ਭੂਚਾਲ ਆਇਆ ਹੈ।
ਜਾਨ ਮਾਲ ਦਾ ਕੋਈ ਨੁਕਸਾਨ ਨਹੀਂ
ਭੂਚਾਲ ਦੀ ਤੀਬਰਤਾ ਜ਼ਿਆਦਾ ਸੀ ਪਰ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਪਹਿਲਾਂ 7 ਮਈ ਨੂੰ ਆਸਾਮ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਸਕੇਲ ‘ਤੇ ਇਸ ਭੂਚਾਲ ਦੀ ਤੀਬਰਤਾ 2.8 ਮਾਪੀ ਗਈ ਸੀ।
ਦੱਸਣਯੋਗ ਹੈ ਕਿ 10 ਦਿਨਾਂ ‘ਚ ਇਹ ਚੌਥਾ ਮੌਕਾ ਹੈ, ਜਦੋਂ ਆਸਾਮ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 5 ਮਈ ਅਤੇ 3 ਮਈ ਨੂੰ ਵੀ ਆਸਾਮ ‘ਚ ਭੂਚਾਲ ਆਇਆ ਸੀ।