ਅੰਮ੍ਰਿਤਸਰ ਤੋਂ ਬਾਅਦ ਫਿਰੋਜ਼ਪੁਰ ‘ਚ ਕਿਸਾਨਾਂ ਨੇ ਅਰਧ-ਨਗਨ ਹੋ ਕੇ ਕੀਤਾ ਪ੍ਰਦਰਸ਼ਨ

Image Courtesy :jagbani(punjabkesari)

ਫਿਰੋਜ਼ਪੁਰ: ਵੱਖ-ਵੱਖ ਕਿਸਾਨ ਮਜ਼ਦੂਰ ਸੰਗਠਨਾਂ ਵਲੋਂ ਫਿਰੋਜ਼ਪੁਰ ‘ਚ ਰੇਲ ਟਰੈਕਾਂ ‘ਤੇ ਬੈਠ ਕੇ ਅੱਜ ਵੀ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨ ਮਜ਼ਦੂਰਾਂ ਨੇ ਆਪਣੇ ਕੱਪੜੇ ਉਤਾਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਕਿਸਾਨ ਮਜ਼ਦੂਰਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਪਾਸ ਕੀਤੇ ਗਏ 3 ਕਿਸਾਨ ਵਿਰੋਧੀ ਬਿੱਲਾਂ ਅਤੇ ਬਿਜਲੀ ਸੋਧ ਐਕਟ 2020 ਵਾਪਸ ਨਹੀਂ ਲੈਂਦੀ ਤਾਂ ਉਸ ਸਮੇਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਹ ਰੇਲ ਟਰੈਕ ਖਾਲ੍ਹੀ ਨਹੀਂ ਕਰਨਗੇ। ਜਿਵੇਂ-ਜਿਵੇਂ ਸਮਾਂ ਨਿਕਲ ਰਿਹਾ ਹੈ ਉਸ ਨਾਲ ਕਿਸਾਨ ਦਾ ਗੁੱਸਾ ਵੀ ਹੋਰ ਵੱਧਦਾ ਜਾ ਰਿਹਾ ਹੈ।
ਦੂਜੇ ਪਾਸੇ ਕਿਸਾਨਾਂ ਦੇ ਇਸ ਧਰਨੇ ਨੂੰ ਲੈ ਕੇ ਰੇਲਵੇ ਵਿਭਾਗ ਵਲੋਂ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲ ਟਰੈਕ ‘ਤੇ ਧਰਨਾ ਲਗਾਏ ਬੈਠੇ ਕਿਸਾਨ ਮਜ਼ਦੂਰਾਂ ਨੂੰ ਫਿਰੋਜ਼ਪੁਰ ਦੀ ਲੰਗਰ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸ਼ੈਲੇਂਦਰ ਕੁਮਾਰ ਬਬਲਾ ਅਤੇ ਜਿੰਮੀ ਕੱਕੜ ਆਦਿ ਦੀ ਅਗਵਾਈ ‘ਚ ਲੰਗਰ ਖਵਾਇਆ ਗਿਆ ਅਤੇ ਉਨ੍ਹਾਂ ਨੂੰ ਲੰਗਰ ‘ਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
News Credit :jagbani(punjabkesari)