ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ : ਪਿਕਨਿਕ ਮਨਾ ਕੇ ਵਾਪਸ ਆਏ ਮੈਡੀਕਲ ਕਾਲਜ ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ

ਅੰਮ੍ਰਿਤਸਰ – ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿਕਨਿਕ ਮਨਾ ਕੇ ਆਏ ਕਾਲਜ ਦੇ 20 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਇਸ ਘਟਨਾ ਦਾ ਪਤਾ ਲੱਗਦੇ ਸਾਰ ਕਾਲਜ ਪ੍ਰਸ਼ਾਸਨ ਨੇ ਕਾਲਜ ’ਚ ਕਿਸੇ ਵੀ ਵਿਅਕਤੀ ਅਤੇ ਵਿਦਿਆਰਥੀ ਦੇ ਆਉਣ ’ਤੇ ਰੋਕ ਲੱਗਾ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਲਜ ’ਚ ਪੜ੍ਹਨ ਵਾਲੇ ਐੱਮ.ਬੀ.ਬੀ.ਐੱਸ ਭਾਗ-2 ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਹਨ, ਜਿਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਉਕਤ ਵਿਦਿਆਰਥੀ ਕਾਲਜ ਪ੍ਰਸ਼ਾਸਨ ਦੀ ਇਜ਼ਾਜਤ ਤੋਂ ਬਿਨਾਂ ਬਾਹਰ ਪਿਕਨਿਕ ਮਨਾਉਣ ਲਈ ਗਏ ਸਨ। ਦੂਜੇ ਪਾਸੇ ਕਾਲਜ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ’ਚ ਲੈਂਦੇ ਹੋਏ ਉਕਤ ਵਿਦਿਆਰਤੀਆਂ ਨੂੰ ਕਾਲਜ ’ਚ ਦਾਖ਼ਲ ਹੋਣ ’ਤੇ ਪਾਬੰਧੀ ਲੱਗਾ ਦਿੱਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੇ ਖ਼ਿਲਾਫ਼ ਨੋਟਿਜ ਜਾਰੀ ਕਰਕੇ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਕਤ ਵਿਦਿਆਰਥੀ ਜਿਹੜੀਆਂ ਵੀ ਕਲਾਸਾਂ ਦੇ ਸਨ, ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਹੈ, ਤਾਂਕਿ ਹੋਰਾਂ ਵਿਦਿਆਰਥੀਆਂ ਦਾ ਧਿਆਨ ਰੱਖਿਆ ਜਾ ਸਕੇ।