ਅੰਗੂਰ ਖਾਣ ਦੇ ਫ਼ਾਇਦੇ

ਅੰਗੂਰ ਇੱਕ ਅਜਿਹਾ ਫ਼ਲ ਹੈ ਜਿਸ ਦਾ ਨਾ ਤਾਂ ਛਿਲਕਾ ਉਤਾਰਣਾ ਪੈਂਦਾ ਹੈ ਅਤੇ ਨਾ ਹੀ ਕਿਸੇ ਬੀਜ ਨੂੰ ਕੱਢਣਾ ਪੈਂਦਾ ਹੈ। ਅੰਗੂਰ ਕੈਲੋਰੀਜ਼ ਵਿੱਚ ਬਹੁਤ ਘੱਟ ਪਰ ਫ਼ਾਈਬਰ, ਵਾਇਟਾਮਿਨਜ਼ ਅਤੇ ਮਿਨਰਲਜ਼ ਨਾਲ ਭਰਪੂਰ ਹੁੰਦੇ ਹਨ। ਇਹ ਜਿੰਨੇ ਖਾਣ ‘ਚ ਸੁਆਦ ਹੁੰਦੇ ਨੇ ਓਨੇ ਹੀ ਇਹ ਸਿਹਤ ਲਈ ਫ਼ਾਇਦੇਮੰਦ। ਇੰਨਾ ਹੀ ਨਹੀਂ ਅੰਗੂਰਾਂ ਨਾਲ ਤੁਸੀਂ ਚਿਹਰੇ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਨੂੰ ਅੰਗੂਰ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਅੰਗੂਰਾਂ ਦੀ ਪੌਸ਼ਟਿਕਤਾ – ਇੱਕ ਕੱਪ ਅੰਗੂਰ (92 ਗ੍ਰੈਮ) ਵਿੱਚ 62 ਕੈਲੋਰੀਜ਼, 0.3 ਗ੍ਰੈਮ ਫ਼ੈਟ ਅਤੇ 15 ਗ੍ਰੈਮ ਸ਼ੂਗਰ ਹੁੰਦੀ ਹੈ ਜਿਸ ਨਾਲ ਸ਼ੂਗਰ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ‘ਚ 1.8 ਮਿਲੀਗ੍ਰੈਮ ਸੋਡੀਅਮ, 3 ਫ਼ੀਸਦੀ ਫ਼ਾਈਬਰ, 5 ਫ਼ੀਸਦੀ ਪੋਟੈਸ਼ੀਅਮ, 5 ਫ਼ੀਸਦੀ ਕਾਰਬੋਹਾਈਡ੍ਰੇਟਸ, 0.6 ਗ੍ਰਾਮ ਪ੍ਰੋਟੀਨ, 1 ਫ਼ੀਸਦੀ ਵਾਇਟਾਮਿਨ A, 6 ਫ਼ੀਸਦੀ ਵਾਇਟਾਮਿਨ C, 1 ਫ਼ੀਸਦੀ ਕੈਲਸ਼ੀਅਮ, 1 ਫ਼ੀਸਦੀ ਆਇਰਨ, 1 ਫ਼ੀਸਦੀ ਮੈਗਨੀਜ਼ੀਅਮ ਅਤੇ 5 ਫ਼ੀਸਦੀ ਵਾਇਟਾਮਿਨ B-6 ਪਾਇਆ ਜਾਂਦਾ ਹੈ ਜੋ ਕਿ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ।
ਅੰਗੂਰ ਦੇ ਫ਼ਾਇਦੇ
ਡਾਇਬਟੀਜ਼ ਦੇ ਰੋਗੀਆਂ ਲਈ ਫ਼ਾਇਦੇਮੰਦ – ਸ਼ੂਗਰ ਦੇ ਰੋਗੀਆਂ ਨੂੰ ਲੱਗਦਾ ਹੈ ਕਿ ਮਿੱਠਾ ਹੋਣ ਉਨ੍ਹਾਂ ਨੂੰ ਅੰਗੂਰਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਦਕਿ ਇਹ ਪੂਰੀ ਤਰ੍ਹਾਂ ਗ਼ਲਤ ਹੈ। ਅੰਗੂਰਾਂ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ, ਇਸ ਲਈ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਮਾਈਗ੍ਰੇਨ ਦਰਦ ਤੋਂ ਰਾਹਤ – ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਇੱਕ ਗਿਲਾਸ ਅੰਗੂਰਾਂ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਦੇ ਨਾਲ ਤੁਸੀਂ ਤਨਾਅ ਤੋਂ ਵੀ ਦੂਰ ਰਹਿ ਸਕਦੇ ਹੋ।
ਬ੍ਰੈੱਸਟ ਕੈਂਸਰ ਤੋਂ ਕਰੇ ਬਚਾਅ – ਸੋਧ ਅਨੁਸਾਰ ਜੋ ਲੋਕ ਰੋਜ਼ਾਨਾ ਇੱਕ ਕਟੋਰੀ ਅੰਗੂਰਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ‘ਚ ਬ੍ਰੈੱਸਟ ਕੈਂਸਰ ਦਾ ਖ਼ਤਰਾ 50 ਫ਼ੀਸਦੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਣ ‘ਚ ਮਦਦ ਕਰਦਾ ਹੈ।
ਹਾਰਟ ਅਟੈਕ ਦਾ ਖ਼ਤਰਾ ਕਰੇ ਘੱਟ – ਅੰਗੂਰ ਦਾ ਫ਼ਲ ਹਾਰਟ ਅਟੈਕ ਦੇ ਮਰੀਜ਼ ਲਈ ਐਸਪ੍ਰਿਨ ਦੀ ਗੋਲੀ ਵਾਂਗ ਕੰਮ ਕਰਦਾ ਹੈ ਕਿਉਂਕਿ ਐਸਪ੍ਰਿਨ ਦੀ ਗੋਲੀ ਸ਼ਰੀਰ ‘ਚ ਖ਼ੂਨ ਨੂੰ ਜੰਮਣ ਨਹੀਂ ਦਿੰਦੀ ਅਤੇ ਹਾਰਟ ਬਿਲਕੁਲ ਸਹੀ ਰਹਿੰਦਾ ਹੈ। ਜੇਕਰ ਤੁਸੀਂ ਵੀ ਹਾਰਟ ਅਟੈਕ ਦੇ ਮਰੀਜ਼ ਹੋ ਤਾਂ ਕਾਲੇ ਅੰਗੂਰਾਂ ਦਾ ਜੂਸ ਪੀਣਾ ਚਾਹੀਦਾ ਹੈ।
ਖ਼ੂਨ ਦੀ ਕਮੀ ਕਰੇ ਦੂਰ – ਇਸ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਸ਼ਰੀਰ ‘ਚ ਖ਼ੂਨ ਦੀ ਕਮੀ ਪੂਰੀ ਹੁੰਦੀ ਹੈ। ਐਨੀਮੀਆ ਦੀ ਸ਼ਿਕਾਇਤ ਦੂਰ ਕਰਨ ਲਈ ਤੁਸੀਂ ਇੱਕ ਗਿਲਾਸ ਅੰਗੂਰਾਂ ਦੇ ਜੂਸ ‘ਚ ਦੋ ਚਮਚੇ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ। ਇਸ ਨਾਲ ਸ਼ਰੀਰ ‘ਚ ਹੀਮੋਗਲੋਬਿਨ ਵੱਧ ਮਾਤਰਾ ‘ਚ ਬਣੇਗਾ।
TB ਅਤੇ ਬਲੱਡ ਇਨਫ਼ੈਕਸ਼ਨ – ਅੰਗੂਰਾਂ ‘ਚ ਗਲੂਕੋਜ਼, ਮੈਗਨੀਜ਼ੀਅਮ ਅਤੇ ਸਾਈਟ੍ਰਿਕ ਐਸਿਡ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਨਾਲ TB ਅਤੇ ਬਲੱਡ ਇਨਫ਼ੈਕਸ਼ਨ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਗਲੋਈਂਗ ਸਕਿਨ – ਜੇਕਰ ਤੁਸੀਂ ਆਪਣੇ ਚਿਹਰੇ ਦੀਆਂ ਝੂਰੀਆਂ ਅਤੇ ਦਾਗ ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਅੰਗੂਰਾਂ ਦਾ ਫ਼ੇਸ ਪੈਕ ਲਗਾ ਕੇ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਦੇ ਲਈ ਅੰਗੂਰ, ਐਵੋਕਾਡੋ ਪਲਪ, ਦੋ ਚੱਮਚ ਸ਼ਹਿਦ ਅਤੇ ਗ਼ੁਲਾਬਜਲ ਮਿਲਾਓ। ਇਸ ਨੂੰ ਚਿਹਰੇ ‘ਤੇ 15 ਮਿੰਟ ਲੱਗੇ ਰਹਿਣ ਦੇਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਨਾ ਸਿਰਫ਼ ਚਿਹਰੇ ‘ਤੇ ਚਮਕ ਆਵੇਗੀ ਸਗੋਂ ਇਹ ਸਕਿਨ ‘ਚ ਨਮੀ ਵੀ ਬਣਾਏ ਰੱਖੇਗਾ।
ਸਨਬਰਨ ਤੋਂ ਸੁਰੱਖਿਆ – ਗਰਮੀਆਂ ‘ਚ ਸਨਬਰਨ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਅਜਿਹੇ ‘ਚ ਅੰਗੂਰ ਨਾ ਸਿਰਫ਼ ਸਨਬਰਨ ਨੂੰ ਠੀਕ ਕਰਦੇ ਹਨ ਸਗੋਂ ਇਹ ਸਕਿਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਿਰਨਾਂ ਤੋਂ ਵੀ ਬਚਾਉਣਗੇ। ਇਸ ਨੂੰ ਡਾਇਟ ‘ਚ ਸ਼ਾਮਿਲ ਕਰਨ ਦੇ ਨਾਲ ਨਾਲ ਰੋਜ਼ਾਨਾ ਇਸ ਦੇ ਰਸ ਨਾਲ ਚਿਹਰੇ ਦੀ ਮਸਾਜ ਕਰੋ।
ਸਾਂਵਲਾਪਣ ਕਰੇ ਦੂਰ – ਅੰਗੂਰਾਂ ਦਾ ਜੂਸ ਪੀਣ ਨਾਲ ਖ਼ੂਨ ਸਾਫ਼ ਹੋਣ ਦੇ ਨਾਲ-ਨਾਲ ਬਲੱਡ ਸਰਕੁਲੇਸ਼ਨ ਵੀ ਵਧੀਆ ਰਹਿੰਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ‘ਚ ਆਇਰਨ ਵੀ ਭਰਪੂਰ ਮਾਤਰਾ ‘ਚ ਹੁੰਦੀ ਹੈ ਜੋ ਖ਼ੂਨ ਦੀ ਕਮੀ ਨੂੰ ਪੂਰਾ ਕਰ ਕੇ ਸਕਿਨ ਦੀ ਰੰਗਤ ਨਿਖਾਰਣ ‘ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਰੋਜ਼ਾਨਾ ਇਸ ਦਾ ਸੇਵਨ ਐਂਟੀ-ਏਜਿੰਗ ਸਮੱਸਿਆਵਾਂ ਨੂੰ ਦੂਰ ਰੱਖਣ ‘ਚ ਵੀ ਮਦਦ ਮਿਲਦੀ ਹੈ।
ਮਜ਼ਬੂਤ ਅਤੇ ਸੰਘਣੇ ਵਾਲ – ਅੰਗੂਰ ਦੇ ਬੀਜਾਂ ਨਾਲ ਬਣਿਆ ਤੇਲ ਵਾਲਾਂ ਨੂੰ ਪੋਸ਼ਣ ਦੇ ਕੇ ਮਜ਼ਬੂਤ ਅਤੇ ਸੰਘਣਾ ਬਣਾਉਂਦਾ ਹੈ। ਇਸ ਦੇ ਤੇਲ ‘ਚ ਕੁੱਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਵਾਲਾਂ ਦੀਆਂ ਜੜਾਂ ‘ਚ ਲਗਾਓ। ਫ਼ਿਰ ਕੁੱਝ ਦੇਰ ਬਾਅਦ ਪਾਣੀ ਨਾਲ ਵਾਲ ਸਾਫ਼ ਕਰ ਲਵੋ ਅਤੇ ਕੰਡੀਸ਼ਨਰ ਜ਼ਰੂਰ ਲਗਾਓ। ਰੋਜ਼ਾਨਾ ਇਸ ਦਾ ਇਸਤੇਮਾਲ ਨਾ ਸਿਰਫ਼ ਵਾਲਾਂ ਨੂੰ ਮਜ਼ਬੂਤ ਬਣਾਏਗਾ ਸਗੋਂ ਇਸ ਨਾਲ ਹੇਅਰਫ਼ਾਲ ਅਤੇ ਡੈਂਡਰਫ਼ ਵਰਗੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ।
ਸੂਰਜਵੰਸ਼ੀ