ਰੋਜ਼ਾਨਾ ਇੱਕ ਅਮਰੂਦ ਖਾਓ ਅਤੇ ਤੰਦਰੁਸਤ ਰਹੋ

ਅਮਰੂਦ ਮਿੱਠੇ ਅਤੇ ਸੁਆਦ ਫ਼ਲਾਂ ‘ਚੋਂ ਇੱਕ ਹੈ। ਅਮਰੂਦ ‘ਚ ਵਾਇਟਾਮਿਨ C, ਵਿਟਾਮਿਨ A, ਕੈਲਸ਼ੀਅਮ, ਆਇਰਨ ਵਰਗੇ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇੰਨਾ ਹੀ ਨਹੀਂ, ਇਸ ਦੇ ਬੀਜ ਅਤੇ ਪੱਤੀਆਂ ਵੀ ਕਾਫ਼ੀ ਫ਼ਾਇਦੇਮੰਦ ਹਨ। ਅਮਰੂਦ ਖਾਣ ਦੀ ਸਲਾਹ ਤਾਂ ਡਾਕਟਰ ਵੀ ਦਿੰਦੇ ਹਨ ਕਿਉਂਕਿ ਇਸ ਦੇ ਸੇਵਨ ਨਾਲ ਕਈ ਗੰਭੀਰ ਬੀਮਾਰੀਆਂ ਜਿਵੇਂ ਕਬਜ਼, ਸ਼ੂਗਰ ਅਤੇ ਹੋਰ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਅਮਰੂਦ ਦੇ ਅਣਗਿਣਤ ਫ਼ਾਇਦਿਆਂ ਬਾਰੇ।
ਭਾਰ ਘੱਟ ਕਰੇ – ਅਮਰੂਦ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਭਾਰ ਘੱਟ ਕਰਨ ‘ਚ ਵੀ ਮਦਦਗਾਰ ਹੁੰਦੇ ਹਨ। ਇਨ੍ਹਾਂ ਵਿੱਚ ਕੈਲੋਰੀਜ਼ ਬਹੁਤ ਘੱਟ ਅਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ। ਇੱਕ ਅਮਰੂਦ ‘ਚ 112 ਕੈਲੋਰੀਜ਼ ਹੁੰਦੀਆਂ ਹਨ, ਪਰ ਇਨ੍ਹਾਂ ਨੂੰ ਖਾਣ ਤੋਂ ਬਾਅਦ ਬਹੁਤ ਸਮੇਂ ਤਕ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਅਤੇ ਹੌਲੀ-ਹੌਲੀ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।
ਕੈਂਸਰ ਤੋਂ ਬਚਾਅ – ਅਮਰੂਦ ‘ਚ ਐਂਟੀ-ਔਕਸੀਡੈਂਟ ਲਾਈਕੋਪੀਨ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਸ਼ਰੀਰ ‘ਚ ਕੈਂਸਰ ਸੈੱਲ ਨੂੰ ਵਧਣ ਤੋਂ ਰੋਕਣ ਦਾ ਵੀ ਕੰਮ ਕਰਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਏ – ਵਾਇਟਾਮਿਨ A ਅੱਖਾਂ ਦੀ ਰੌਸ਼ਨੀ ਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰਦਾ ਹੈ। ਅਮਰੂਦ ‘ਚ ਮੌਜੂਦ ਪੋਸ਼ਕ ਤੱਤ ਮੋਤੀਆਬਿੰਦ ਬਣਨ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਕਮਜ਼ੋਰ ਅੱਖਾਂ ਦੀ ਰੌਸ਼ਨੀ ਵਧਣ ਲੱਗਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ – ਇਸ ‘ਚ ਮੌਜੂਦ ਫ਼ਾਈਬਰ ਅਤੇ ਪੋਟੈਸ਼ੀਅਮ ਬਲੱਡ ‘ਚ ਕੋਲੈਸਟਰੋਲ ਕੰਟਰੋਲ ਕਰਨ ‘ਚ ਮਦਦਗਾਰ ਹਨ। ਅਮਰੂਦ ਖਾਣ ਨਾਲ ਦਿਲ ਦੀ ਧੜਕਨ ਅਤੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦੇ ਹਨ।
ਦੰਦ ਮਜ਼ਬੂਤ – ਦੰਦ ਅਤੇ ਮਸੂੜਿਆਂ ਲਈ ਵੀ ਅਮਰੂਦ ਬਹੁਤ ਫ਼ਾਇਦੇਮੰਦ ਹੈ। ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਅਮਰੂਦ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਰਾਹਤ ਮਿਲਦੀ ਹੈ। ਅਮਰੂਦ ਦਾ ਰਸ ਜ਼ਖ਼ਮ ਨੂੰ ਜਲਦੀ ਭਰ ਦਿੰਦਾ ਹੈ।
ਡਾਇਬਟੀਜ਼ ਨੂੰ ਕੰਟਰੋਲ ਕਰੇ – ਅਮਰੂਦ ‘ਚ ਮੌਜੂਦ ਫ਼ਾਈਬਰ ਡਾਇਬਿਟੀਜ਼ ਕੰਟਰੋਲ ਕਰਨ ‘ਚ ਮਦਦਗਾਰ ਹੈ ਜੋ ਸ਼ਰੀਰ ‘ਚ ਸ਼ੱਕਰ ਦੀ ਮਾਤਰਾ ਨੂੰ ਸੰਤੁਲਿਤ ਤਰੀਕਿਆਂ ਨਾਲ ਵੰਡਣ ਦਾ ਕੰਮ ਕਰਦਾ ਹੈ। ਇਸ ਨਾਲ ਖ਼ੂਨ ‘ਚ ਸ਼ੂਗਰ ਦੀ ਮਾਤਰਾ ‘ਚ ਜਲਦੀ ਨਾਲ ਬਦਲਾਅ ਨਹੀਂ ਹੁੰਦਾ।
ਕੰਬੋਜ