ਪੇਟ ਦਰਦ ਤੋਂ ਲੈ ਕੇ ਕੈਂਸਰ ਤੋਂ ਬਚਾਉਂਦੇ ਨੇ ਫ਼ਲ ਅਤੇ ਸਬਜ਼ੀਆਂ

ਗ਼ਲਤ ਖਾਣ-ਪਾਣ ਅਤੇ ਵਿਗੜਦੇ ਲਾਈਫ਼ ਸਟਾਈਲ ਦੇ ਕਾਰਨ ਅੱਜ ਹਰ ਪੰਜ ‘ਚੋਂ ਤਿੰਨ ਵਿਅਕਤੀ ਕਿਸੇ ਨਾ ਕਿਸੇ ਸਿਹਤ ਸਮੱਸਿਆ ਨਾਲ ਪੀੜਤ ਹਨ। ਸਿਹਤਮੰਦ ਰਹਿਣ ਦੇ ਲਈ ਜਿੰਨੀ ਜ਼ਰੂਰੀ ਐਕਸਰਸਾਈਜ਼ ਕਰਨੀ ਹੈ, ਓਨੀ ਹੀ ਜ਼ਰੂਰੀ ਹੈ ਵਧੀਆ ਡਾਇਟ ਲੈਣੀ। ਫ਼ਲ ਅਤੇ ਸਬਜ਼ੀਆਂ ਦੇ ਇਲਾਵਾ ਡਾਇਟ ‘ਚ ਕੁੱਝ ਅਜਿਹੀਆਂ ਚੀਜ਼ਾਂ ਵੀ ਹੋਣੀਆਂ ਜ਼ਰੂਰੀ ਹਨ ਜੋ ਤੁਹਾਨੂੰ ਵੱਡੀ ਤੋਂ ਵੱਡੀ ਬੀਮਾਰੀ ਤੋਂ ਬਚਾ ਸਕਣ। ਅਸੀਂ ਤੁਹਾਨੂੰ ਉਨ੍ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੁੱਝ ਅਜਿਹੇ ਹੀ ਫ਼ੂਡਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਪੇਟ ਤੋਂ ਲੈ ਕੇ ਕੈਂਸਰ ਤਕ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣਗੇ।
ਅਨਾਰ – ਵਾਇਟਾਮਿਨਜ਼, ਫ਼ੌਲਿਕ ਐਸਿਡ ਅਤੇ ਐਂਟੀਔਕਸੀਡੈਂਟਸ ਗੁਣਾਂ ਨਾਲ ਭਰਪੂਰ ਅਨਾਰ ਦਾ ਸੇਵਨ ਸਰੀਰ ‘ਚ ਖ਼ੂਨ ਦੀ ਕਮੀ ਪੂਰੀ ਕਰਨ ਦੇ ਨਾਲ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਇਸ ਦਾ ਸੇਵਨ ਬ੍ਰੈੱਸਟ, ਫ਼ੇਫ਼ੜਿਆਂ ਅਤੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਘੱਟ ਕਰਦਾ ਹੈ।
ਕੇਲਾ – ਤਨਾਅ ਅਤੇ ਟੈਨਸ਼ਨ ਦੂਰ ਕਰਨ ਲਈ ਕੇਲਾ ਬੇਹੱਦ ਹੀ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਜਦੋਂ ਵੀ ਕਦੇ ਤਨਾਅ ਮਹਿਸੂਸ ਹੋਵੇ ਤਾਂ ਇੱਕ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ। ਕੇਲੇ ‘ਚ ਮੌਜੂਦ ਫ਼ਾਈਬਰ ਅਤੇ ਪੌਸ਼ਟਿਕ ਤੱਤ ਸ਼ਰੀਰ ਨੂੰ ਐਨਰਜੀ ਦੇਣ ਦੇ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਸਵੇਰੇ ਇੱਕ ਕੇਲਾ ਖਾਣ ਨਾਲ ਭਾਰ ਵਧਾਉਣ ‘ਚ ਮਦਦ ਮਿਲਦੀ ਹੈ।
ਕਿਸ਼ਮਿਸ਼ – ਪੋਟੈਸ਼ੀਅਮ ਨਾਲ ਭਰਪੂਰ ਕਿਸ਼ਮਿਸ਼ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਰੀਸਰਚ ਮੁਤਾਬਿਕ, ਰੋਜ਼ਾਨਾ ਦਿਨ ‘ਚ ਤਿੰਨ ਵਾਰ ਮੁੱਠੀ ਭਰ ਕੇ ਕਿਸ਼ਮਿਸ਼ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਇਸ ਦੇ ਨਾਲ ਹੀ ਹੋਰ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਦਹੀ – ਦਹੀ ‘ਚ ਪਾਇਆ ਜਾਣ ਵਾਲਾ ਬੈਕਟੀਰੀਆ ਅੰਤੜੀਆਂ ਅਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਗੈਸ, ਆਦਿ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਕੋਲੈਸਟਰੋਲ ਪੱਧਰ ਵੀ ਕੰਟਰੋਲ ‘ਚ ਰਹਿੰਦਾ ਹੈ। ਉਥੇ ਹੀ ਜੇਕਰ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਦਹੀ ‘ਚ ਜ਼ੀਰਾ ਪਾਊਡਰ ਮਿਲਾ ਕੇ ਖਾਣਾ ਤੁਹਾਡੇ ਲਈ ਫ਼ਾਇਦੇਮੰਦ ਰਹੇਗਾ। ਇਸ ਦੇ ਇਲਾਵਾ ਗਰਮੀਆਂ ‘ਚ ਇਸ ਦਾ ਸੇਵਨ ਸ਼ਰੀਰ ਨੂੰ ਅੰਦਰ ਤੋਂ ਠੰਡਕ ਵੀ ਦਿੰਦਾ ਹੈ।
ਤੁਲਸੀ – ਐਂਟੀ ਬੈਕਟੀਰੀਅਲ, ਐਂਟੀ ਵਾਇਰਲ ਅਤੇ ਐਂਟੀ ਇਨਫ਼ਲੇਮੇਟਰੀ ਗੁਣਾਂ ਨਾਲ ਭਰਪੂਰ ਤੁਲਸੀ ਨਾ ਸਿਰਫ਼ ਪੇਟ ਦੀਆਂ ਬੀਮਾਰੀਆਂ ਨੂੰ ਦੂਰ ਰੱਖਦੀ ਹੈ ਸਗੋਂ ਇਸ ਨਾਲ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇਸ ਦੇ ਇਲਾਵਾ ਰੋਜ਼ਾਨਾ ਤੁਲਸੀ ਦੀ ਚਾਹ ਪੀਣ ਅਤੇ ਤੁਲਸੀ ਖਾਣ ਨਾਲ ਪੇਟ ‘ਚ ਦਰਦ, ਡਾਇਰੀਆ, ਮਰੋੜ ਅਤੇ ਸਰਦੀ ਜ਼ੁਕਾਮ ਦੀ ਸ਼ਿਕਾਇਤ ਨਹੀਂ ਹੁੰਦੀ।
ਬੀਜ – ਬੀਜ ‘ਚ ਪ੍ਰੋਟੀਨ, ਮਿਨਰਲਜ਼, ਕੈਲਸ਼ੀਅਮ ਦੀ ਉੱਚ ਮਾਤਰਾ ਪਾਈ ਜਾਂਦੀ ਹੈ ਜੋ ਸ਼ਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ। ਤਿਲ ਦੇ ਬੀਜ ਕੈਲਸ਼ੀਅਮ, ਕੱਦੂ ਦੇ ਬੀਜ ‘ਚ ਕੈਲਸ਼ੀਅਮ, ਲੋਹਾ ਅਤੇ ਜਸਤਾ ਪਾਏ ਜਾਂਦੇ ਹਨ ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਸ਼ਰੀਰ ਨੂੰ ਦੂਰ ਰੱਖਣ ਦਾ ਕੰਮ ਕਰਦਾ ਹੈ।
ਹਰੀ ਇਲਾਇਚੀ – ਰੋਜ਼ਾਨਾ ਸਿਰਫ਼ ਇੱਕ ਇਲਾਇਚੀ ਦਾ ਸੇਵਨ ਤੁਹਾਡੇ ਸ਼ਰੀਰ ਨੂੰ ਸਿਹਤਮੰਦ ਰੱਖਦਾ ਹੈ। ਇਲਾਇਚੀ ਫ਼ਰੈਸ਼ਨੈੱਸ ਦਾ ਅਹਿਸਾਸ ਦਿਵਾਉਂਦੀ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਰੈੱਡ ਬਲੱਡ ਸੈੱਲਜ਼ ਨੂੰ ਵਧਾਉਣ, ਪੇਟ ਦੀ ਗੈਸ ਤੋਂ ਰਾਹਤ ਦੇਣ, ਪਾਚਣ ਦੁਰੱਸਤ ਕਰਨ ਅਤੇ ਸੀਨੇ ਦੀ ਸੜਨ ਨੂੰ ਘੱਟ ਕਰਨ ‘ਚ ਵੀ ਮਦਦ ਕਰਦੇ ਹਨ।
ਅਖਰੋਟ – ਆਪਣੀ ਡਾਇਟ ‘ਚ ਅਖਰੋਟ ਨੂੰ ਸ਼ਾਮਿਲ ਕਰਨ ਨਾਲ ਕਈ ਬੀਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ। ਰੋਜ਼ਾਨਾ ਅਖਰੋਟ ਖਾਣ ਨਾਲ ਸ਼ਰੀਰ ਨੂੰ ਭਰਪੂਰ ਐਨਰਜੀ ਮਿਲਦੀ ਹੈ। ਇਹ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਨ ‘ਚ ਮਦਦਗਾਰ ਹੈ। ਇਸ ਦੇ ਨਾਲ ਹੀ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।
ਕੰਬੋਜ