ਅਸਾਮ ‘ਚ ਆਇਆ ਜ਼ਬਰਦਸਤ ਭੂਚਾਲ, 4.1 ਦੀ ਤੀਬਰਤਾ ਨਾਲ ਮਹਿਸੂਸ ਹੋਏ ਝਟਕੇ

ਅਸਾਮ : ਅਸਾਮ ਦੇ ਗੋਲਪਾੜਾ ਜ਼ਿਲ੍ਹੇ ਵਿਚ ਮੰਗਲਵਾਰ ਦੀ ਸਵੇਰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਭੂਚਾਲ ਦੀ ਤੀਬਰਤਾ 4.1 ਮਾਪੀ ਗਈ। ਭੂਚਾਲ ਸਬੰਧੀ ਮਿਲੀ ਰਿਪੋਰਟ ਮੁਤਾਬਕ ਇਹ ਭੂਚਾਲ ਸਵੇਰੇ 9.57 ਵਜੇ (IST) 10 ਕਿਲੋਮੀਰਟ ਦੀ ਡੂੰਘਾਈ ‘ਤੇ ਆਇਆ। ਇਸ ਦਾ ਕੇਂਦਰ ਗੋਲਪਾਰਾ ਇਲਾਕੇ ਵਿਚ 25.974°N ਅਕਸ਼ਾਂਸ਼ ਅਤੇ 90.941°E ਦੇਸ਼ਾਂਤਰ ‘ਤੇ ਸੀ।
ਇਸ ਭੂਚਾਲ ਦੇ ਆਉਣ ਨਾਲ ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਗੁਆਂਢੀ ਦੇਸ਼ਾਂ ਅਤੇ ਖੇਤਰਾਂ ਵਿੱਚ ਵੀ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਹਨ। ਸੋਮਵਾਰ ਸਵੇਰੇ 5:36 ਵਜੇ ਅਫਗਾਨਿਸਤਾਨ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ। ਇਸਦਾ ਕੇਂਦਰ ਜ਼ਮੀਨ ਤੋਂ 130 ਕਿਲੋਮੀਟਰ ਹੇਠਾਂ ਸੀ। ਇਸਦੀ ਡੂੰਘਾਈ ਬਹੁਤ ਜ਼ਿਆਦਾ ਹੋਣ ਕਰਕੇ, ਇਸਦੇ ਝਟਕੇ ਇੱਕ ਵਿਸ਼ਾਲ ਖੇਤਰ ਵਿੱਚ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਵੀਰਵਾਰ ਦੁਪਹਿਰ 1:46 ਵਜੇ ਤਿੱਬਤ ਵਿੱਚ 5.0 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਇਸਦਾ ਕੇਂਦਰ ਜ਼ਮੀਨ ਤੋਂ 14 ਕਿਲੋਮੀਟਰ ਹੇਠਾਂ (31.479° N, 80.370° E) ਸੀ।