ਮੁੰਬਈ – ਭਾਰਤੀ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਘਰੇਲੂ ਪੱਧਰ ‘ਤੇ 300 ਵਿਕਟਾਂ ਪੂਰੀਆਂ ਕਰਨ ਦੀ ਉਪਲਬਧੀ ਹਾਸਿਲ ਕਰ ਲਈ ਹੈ, ਅਤੇ ਅਨਿਲ ਕੁੰਬਲੇ ਤੋਂ ਬਾਅਦ ਇਹ ਮਾਣ ਪ੍ਰਾਪਤ ਕਰਨ ਵਾਲਾ ਉਹ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ। ਕੁੰਬਲੇ ਨੇ ਘਰੇਲੂ ਪੱਧਰ ‘ਤੇ 350 ਵਿਕਟਾਂ ਹਾਸਿਲ ਕੀਤੀਆਂ ਸਨ ਜਦੋਂਕਿ ਅਸ਼ਵਿਨ ਨੇ ਆਪਣੀਆਂ ਵਿਕਟਾਂ ਦੀ ਸੰਖਿਆ 300 ਤਕ ਪਹੁੰਚਾ ਦਿੱਤੀ ਹੈ। ਉਸ ਨੇ ਅਜਿਹਾ ਨਿਊ ਜ਼ੀਲੈਂਡ ਖ਼ਿਲਾਫ਼ ਦੂਜੇ ਟੈੱਸਟ ‘ਚ ਹੈਨਰੀ ਨਿਕੋਲੱਸ ਨੂੰ ਆਊਟ ਕਰ ਕੇ ਕੀਤਾ। ਘਰੇਲੂ ਪੱਧਰ ‘ਤੇ ਸਭ ਤੋਂ ਤੇਜ਼ 300 ਵਿਕਟਾਂ ਪੂਰੀਆਂ ਕਰਨ ਦੇ ਮਾਮਲੇ ‘ਚ ਅਸ਼ਵਿਨ ਸ੍ਰੀ ਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਦੂਜੇ ਨੰਬਰ ‘ਤੇ ਹੈ।
ਭਾਰਤ ‘ਚ ਸਭ ਤੋਂ ਵੱਧ ਟੈੱਸਟ ਵਿਕਟਾਂ: ਅਨਿਲ ਕੁੰਬਲੇ – 350, ਰਵੀਚੰਦਰਨ ਅਸ਼ਵਿਨ – 300, ਹਰਭਜਨ ਸਿੰਘ – 265, ਕਪਿਲ ਦੇਵ – 219
ਘਰੇਲੂ ਮੈਦਾਨ ‘ਤੇ ਸਭ ਤੋਂ ਤੇਜ਼ 300 ਵਿਕਟਾਂ: ਮੁਥੱਈਆ ਮੁਰਲੀਧਰਨ – 48, ਰਵੀਚੰਦਰਨ ਅਸ਼ਵਿਨ – 49, ਅਨਿਲ ਕੁੰਬਲੇ – 52, ਸ਼ੇਨ ਵਾਰਨ – 65, ਜਿਮੀ ਐਂਡਰਸਨ – 71, ਸਟੂਅਰਟ ਬਰਾਡ – 76












