ਰੋਹਿਤ ਸ਼ਰਮਾ ਨੂੰ ਹੁਣ ਵਨ-ਡੇਅ ਟੀਮ ਦੀ ਵੀ ਮਿਲੇਗੀ ਕਪਤਾਨੀ

ਨਵੀਂ ਦਿੱਲੀ – ਭਾਰਤ ਦਾ ਦੱਖਣੀ ਅਫ਼ਰੀਕਾ ਦੌਰਾ ਕੁੱਝ ਹੀ ਦਿਨਾਂ ‘ਚ ਸ਼ੁਰੂ ਹੋਵੇਗਾ। ਇਸ ਦੌਰਾਨ ਭਾਰਤੀ ਟੀਮ ਟੈੱਸਟ ਅਤੇ ਵਨ-ਡੇਅ ਸੀਰੀਜ਼ ਖੇਡੇਗੀ ਜਦਕਿ T-20 ਕੌਮਾਂਤਰੀ ਸੀਰੀਜ਼ ਬਾਅਦ ‘ਚ ਅਗਲੇ ਸਾਲ ਹੋਵੇਗੀ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਵਨ-ਡੇਅ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ ਅਤੇ ਰੋਹਿਤ ਸ਼ਰਮਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਰੋਹਿਤ ਨੇ ਕਪਤਾਨ ਦੇ ਰੂਪ ‘ਚ ਆਪਣੀ ਯੋਗਤਾ ਨੂੰ ਓਦੋਂ-ਓਦੋਂ ਸਾਬਿਤ ਵੀ ਕੀਤਾ ਜਦੋਂ ਵੀ ਉਨ੍ਹਾਂ ਨੂੰ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। 2023 ਵਿਸ਼ਵ ਕੱਪ ਹੋਣ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਰੋਹਿਤ ਨੂੰ ਟੀਮ ਨੂੰ ਆਕਾਰ ਦੇਣ ਦਾ ਸਮਾਂ ਵੀ ਦੇਵੇਗੀ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ T-20 ਵਿਸ਼ਵ ਕੱਪ ਤੋਂ ਬਾਅਦ T-20 ਦੀ ਕਪਤਾਨੀ ਛੱਡ ਦਿੱਤੀ ਸੀ, ਅਤੇ ਇਸ ਦਾ ਐਲਾਨ ਉਸ ਨੇ ICC (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੂਰਨਾਮੈਂਟ ਤੋਂ ਪਹਿਲਾਂ ਕੀਤਾ ਸੀ। ਦੂਜੇ ਪਾਸੇ T-20 ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਤੋਂ ਹੀ ਅਜਿਹੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ਕੋਹਲੀ ਤੋਂ ਵਨ-ਡੇਅ ਦੀ ਕਪਤਾਨੀ ਵੀ ਖੋਹੀ ਜਾ ਸਕਦੀ ਹੈ।