ਅਰੁਣ ਜੇਟਲੀ ਨੇ ਕੇਜਰੀਵਾਲ ‘ਤੇ ਦਰਜ ਕਰਾਇਆ ਮਾਣਹਾਨੀ ਦਾ ਇਕ ਹੋਰ ਮੁਕੱਦਮਾ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਮਾਣਹਾਨੀ ਦਾ ਇਕ ਹੋਰ ਮੁਕੱਦਮਾ ਦਰਜ ਕਰਾਇਆ ਹੈ| ਅਰੁਣ ਜੇਟਲੀ ਨੇ ਅਰਵਿੰਦ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਵੱਲੋਂ ਉਨ੍ਹਾਂ ਖਿਲਾਫ ਬੋਲੀ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਕੇਜਰੀਵਾਲ ਖਿਲਾਫ 10 ਕਰੋੜ ਰੁਪਏ ਦਾ ਮੁਕਦਮਾ ਦਾਇਰ ਕਰਾਇਆ ਹੈ|
ਦੱਸਣਯੋਗ ਹੈ ਕਿ ਪਿਛਲੇ ਹਫਤੇ ਰਾਮ ਜੇਠਮਲਾਨੀ ਨੇ ਅਰੁਣ ਜੇਟਲੀ ਖਿਲਾਫ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਤੋਂ ਅਰੁਣ ਜੇਟਲੀ ਨੇ ਇਤਰਾਜ ਜ਼ਾਹਿਰ ਕੀਤਾ ਸੀ| ਇਸ ਤੋਂ ਪਹਿਲਾਂ ਵੀ ਅਰੁਣ ਜੇਟਲੀ ਵੱਲੋਂ ਕੇਜਰੀਵਾਲ ਅਤੇ ਆਪ ਦੇ ਕੁਮਾਰ ਵਿਸ਼ਵਾਸ, ਰਾਘਵ ਚੱਢਾ ਤੇ ਹੋਰਨਾਂ ਆਗੂਆਂ ਖਿਲਾਫ 10 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ|