
ਅੰਮ੍ਰਿਤਸਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਅੰਮ੍ਰਿਤਸਰ ਦੌਰੇ ਦੇ ਐਲਾਨ ਤੋਂ ਬਾਅਦ ਹੁਣ ਉਨ੍ਹਾਂ ਦੇ ਦੌਰੇ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਗਈ ਹੈ ਉਹ ਸੋਮਵਾਰ 21 ਜੂਨ ਨੂੰ ਅੰਮ੍ਰਿਤਸਰ ਦੇ ਦੌਰੇ ‘ਤੇ ਹਨ, ਦੱਸਣ ਯੋਗ ਹੈ ਕਿ ਅਰਵਿੰਦ ਕੇਜਰੀਵਾਲ ਇਸ ਸਾਲ ਦੂਜੀ ਵਾਰ ਪੰਜਾਬ ਆ ਰਹੇ ਹਨ।
ਉਨ੍ਹਾਂ ਦਾ ਹਵਾਈ ਜਹਾਜ਼ ਸੋਮਵਾਰ ਦੁਪਹਿਰ ਦੇ 12 ਵਜੇ ਏਅਰਪੋਰਟ ਪੁੱਜੇਗਾ। ਜਿਸ ਤੋਂ ਬਾਅਦ ਉਹ ਸਰਕਿਟ ਹਾਊਸ ਜਾਣਗੇ। ਉਨ੍ਹਾਂ ਵਲੋਂ ਦੁਪਹਿਰ 1.30 ਵਜੇ ਏਂਨਸਟਿਲਿਆ ਹੋਟਲ ‘ਚ ਪ੍ਰੈੱਸ ਕਾਨਫਰੰਸ ਵੀ ਰੱਖੀ ਗਈ ਹੈ।
ਜਿਸ ਤੋਂ ਬਾਅਦ 2.30 ਵਜੇ ਉਹ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਹ 3 ਵਜੇ ਸ਼੍ਰੀ ਦੁਰਗੀਆਣਾ ਮੰਦਿਰ ‘ਚ ਵੀ ਆਪਣੀ ਹਾਜ਼ਰੀ ਲਵਾਉਣਗੇ।















