ਅਮਿਤ ਸ਼ਾਹ ਨੇ ਨਿਤੀਸ਼ ਨੂੰ ਦਿੱਤਾ ਰਾਜਗ ‘ਚ ਸ਼ਾਮਲ ਹੋਣ ਲਈ ਸੱਦਾ

ਨਵੀਂ ਦਿੱਲੀ—ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕੇਂਦਰ ‘ਚ ਸੱਤਾਧਾਰੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ‘ਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ। ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਅਤੇ ਭਾਜਪਾ ਨੇ ਬਿਹਾਰ ‘ਚ ਗਠਜੋੜ ਸਰਕਾਰ ਦਾ ਨਿਰਮਾਣ ਕੀਤਾ ਹੈ। ਅਮਿਤ ਸ਼ਾਹ ਨੇ ਟਵੀਟ ‘ਚ ਕਿਹਾ ਕਿ, ‘ਮੈਂ ਜਨਤਾ ਦਲ ਪ੍ਰਧਾਨ ਨਿਤੀਸ਼ ਕੁਮਾਰ ਨੂੰ ਆਪਣੇ ਘਰ ‘ਚ ਕੱਲ ਮਿਲਿਆ। ਮੈਂ ਜਨਤਾ ਦਲ ਨੂੰ ਰਾਜਗ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ ਜਨਤਾ ਦਲ 19 ਅਗਸਤ ਨੂੰ ਪਟਨਾ ‘ਚ ਹੋਣ ਵਾਲੀ ਆਪਣੀ ਕਾਰਜਕਰਨੀ ਦੀ ਬੈਠਕ ‘ਚ ਰਾਜਗ ‘ਚ ਸ਼ਾਮਲ ਹੋਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਵੇਗਾ। ਇਹ ਪੁੱਛੇ ਜਾਣ ‘ਤੇ ਕੀ ਜਨਤਾ ਦਲ ਮੋਦੀ ਮੰਤਰੀ ਮੰਡਲ ‘ਚ ਸ਼ਾਮਲ ਹੋਵੇਗਾ, ਜਨਤਾ ਦਲ ਦੇ ਇਕ ਨੇਤਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਫੈਸਲਾ ਸਭਾਵਿਕ ਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਬਿਹਾਰ ‘ਚ ਮਿਲ ਕੇ ਸਰਕਾਰ ਬਣਾਈ ਹੈ, ਤਾਂ ਇਹ ਸਭਾਵਿਕ ਹੈ ਕਿ ਅਸੀਂ ਕੇਂਦਰ ‘ਚ ਵੀ ਸ਼ਾਮਲ ਹੋਈਏ।