ਫ਼ਿਲਮ ਮੈਂਟਲ ਹੈ ਕਯਾ ਦੀ ਸ਼ੂਟਿੰਗ ਦੌਰਾਨ ਅਮਾਇਰਾ ਦੇ ਗੋਡਿਆਂ ‘ਤੇ ਸੱਟ ਲੱਗ ਗਈ ਹੈ। ਜਾਣਕਾਰੀ ਮੁਤਾਬਿਕ, ਰਾਜਕੁਮਾਰ ਰਾਓ ਅਤੇ ਕੰਗਨਾ ਰਨੌਤ ਸਟਾਰਰ ਫ਼ਿਲਮ ਮੈਂਟਲ ਹੈ ਕਯਾ ‘ਚ ਅਮਾਇਰਾ ਅਹਿਮ ਰੋਲ ਨਿਭਾ ਰਹੀ ਹੈ। ਅਮਾਇਰਾ ਅਤੇ ਰਾਜਕੁਮਾਰ ਦੀ ਇੱਕ ਸੀਨ ਲਈ ਸ਼ੂਟਿੰਗ ਹੋਣੀ ਸੀ, ਅਤੇ ਜਿਸ ਜਗ੍ਹਾ ਇਹ ਸ਼ੂਟਿੰਗ ਹੋਣੀ ਸੀ ਉਸ ਥਾਂ ‘ਤੇ ਕੁੱਝ ਇੱਟਾਂ ਵੀ ਪਈਆਂ ਸਨ। ਦੋਹਾਂ ਨੇ ਹੀ ਕਈ ਵਾਰ ਇਸ ਸੀਨ ਦਾ ਅਭਿਆਸ ਕੀਤਾ, ਪਰ ਫ਼ਿਰ ਵੀ ਜਿਵੇਂ ਹੀ ਨਿਰਦੇਸ਼ਕ ਨੇ ਐਕਸ਼ਨ ਕਿਹਾ, ਅਮਾਇਰਾ ਦਾ ਪੈਰ ਤਿਲਕ ਗਿਆ ਅਤੇ ਉਹ ਇੱਟਾਂ ‘ਤੇ ਜਾ ਡਿੱਗੀ। ਇਸ ਨਾਲ ਉਸ ਦੇ ਗੋਡਿਆਂ ‘ਤੇ ਕਾਫ਼ੀ ਸੱਟ ਲੱਗੀ ਅਤੇ ਖ਼ੂਨ ਨਿਕਲ ਆਇਆ। ਅਮਾਇਰਾ ਨੇ ਉਸੇ ਹਾਲਤ ‘ਚ ਆਪਣੀ ਸ਼ੂਟਿੰਗ ਪੂਰੀ ਕੀਤੀ ਅਤੇ ਫ਼ਿਰ ਇਲਾਜ ਲਈ ਹਸਪਤਾਲ ਲਈ ਰਵਾਨਾ ਹੋਈ। ਵੈਸੇ, ਰਾਜਕੁਮਾਰ ਰਾਓ ਨੇ ਫ਼ਿਲਮ ਦੇ ਸੈੱਟ ‘ਤੇ ਥੋੜ੍ਹਾ ਮਸਤੀ-ਮਜ਼ਾਕ ਵਾਲਾ ਮਾਹੌਲ ਬਣਾਈ ਰੱਖਿਆ ਤਾਂ ਕਿ ਅਮਾਇਰਾ ਦਾ ਧਿਆਨ ਸੱਟ ਵੱਲ ਨਾ ਜਾਵੇ। ਪ੍ਰਕਾਸ਼ ਦੀ ਡਾਇਰੈਕਸ਼ਨ ‘ਚ ਬਣ ਰਹੀ ਇਹ ਫ਼ਿਲਮ ਅਗਲੇ ਸਾਲ 22 ਫ਼ਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਕੰਗਨਾ ਦੀ ਫ਼ਿਲਮ ਮਣੀਕਰਣਿਕਾ ਰਿਲੀਜ਼ ਹੋਵੇਗੀ। ਓਦਾਂ, ਅਮਾਇਰਾ ਇਨ੍ਹੀਂ ਦਿਨੀਂ ਇੱਕ ਵੈੱਬ ਸੀਰੀਜ਼ ਵੀ ਲਿਖ ਰਹੀ ਹੈ ਜੋ ਜਲਦੀ ਹੀ ਪੂਰੀ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਹ ਫ਼ਿਲਮ ਰਾਜਮਾਂਹ ਚਾਵਲ ‘ਚ ਵੀ ਨਜ਼ਰ ਆਵੇਗੀ। ਇਹ ਫ਼ਿਲਮ ਇੱਕ ਪਿਓ- ਪੁੱਤਰ ਦੀ ਕਹਾਣੀ ਹੈ ਜਿਨ੍ਹਾਂ ਦੀ ਆਪਸ ‘ਚ ਬਹੁਤ ਘੱਟ ਬਣਦੀ ਹੈ। ਫ਼ਿਲਮ ‘ਚ ਰਿਸ਼ੀ ਕਪੂਰ ਪਿਤਾ ਦਾ ਅਤੇ ਅਨੀਰੁੱਧ ਤੰਵਰ ਬੇਟੇ ਦਾ ਕਿਰਦਾਰ ਨਿਭਾ ਰਿਹਾ ਹੈ। ਅਮਾਇਰਾ ਇਸ ਸਮੇਂ ਸੰਜੇ ਦੱਤ ਦੀ ਪ੍ਰੋਡਕਸ਼ਨ ‘ਚ ਬਣ ਰਹੀ ਫ਼ਿਲਮ ਪ੍ਰਸਥਾਨਮ ‘ਚ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ।











