ਅਮਰਨਾਥ ਯਾਤਰਾ ਦੇ ਹਮਲੇ ਨੂੰ ਲੈ ਕੇ ‘J&K’ ਪੁਲਸ ਕਰੇਗੀ ਵੱਡਾ ਖੁਲਾਸਾ

ਜੰਮੂ— ਅਮਰਨਾਥ ਯਾਤਰੀਆਂ ‘ਤੇ ਹੋਏ ਅੱਤਵਾਦੀ ਹਮਲੇ ਨੂੰ ਸੁਲਝਾਉਣ ‘ਚ ਜੰਮੂ-ਕਸ਼ਮੀਰ ਨੂੰ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਸ ਨੇ ਇਸ ਸੰਬੰਧ ‘ਚ ਐਤਵਾਰ ਸ਼ਾਮ ਨੂੰ ਵੱਡਾ ਖੁਲਾਸਾ ਕਰਨ ਵਾਲੀ ਹੈ।
ਪੁਲਸ ਸੂਤਰਾਂ ਮੁਤਾਬਕ, ਇਸ ਮਾਮਲੇ ‘ਚ ਸ਼ਾਮਲ ਪੂਰੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਹੋਇਆ ਹੈ ਅਤੇ ਦੱਖਣੀ ਕਸ਼ਮੀਰ ਪੁਲਸ ਨੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਦੱਖਣੀ ਕਸ਼ਮੀਰ ਪੁਲਸ ਨੇ ਇਸ ਸੰਬੰਧ ‘ਚ ਓਵਰ ਗ੍ਰਾਊਂਡ ਵਰਕਸ ਦੇ ਪੂਰੇ ਜੱਥੇ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਇਨ੍ਹਾਂ ਨੂੰ ਬਿਨਾ ਹਥਿਆਰ ਵਾਲੇ ਅੱਤਵਾਦੀ ਦੱਸ ਰਹੀ ਹੈ। ਸੂਤਰਾਂ ਨੇ ਵੀ ਦੱਸਿਆ ਹੈ ਕਿ ਅੱਤਵਾਦੀ ਨੇ ਹੀ ਅਮਰਨਾਥ ਯਾਤਰੀਆਂ ‘ਤੇ ਹਮਲੇ ਲਈ ਫੰਡ ਦੀ ਵਿਅਸਥਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਾਲ ਡੀਲੈਕਸ ਦੀ ਛਾਣਬੀਣ ਨਾਲ ਇਹ ਓਵਰ ਗ੍ਰਊਂਡ ਵਰਕਸ ਪੁਲਸ  ਦੇ ਹੱਥ ਚੜ੍ਹੇ। ਇਹ ਆਪਸੀ ਗੱਲਬਾਤ ‘ਚ ਕੋਡ ਵਰਡਜ਼ ਦਾ ਇਸਮੇਮਾਲ ਕਰਦੇ ਸਨ, ਜਿਸ ਕਰਕੇ ਪੁਲਸ ਦਾ ਧਿਆਨ ਇਨ੍ਹਾਂ ਵੱਲ ਗਿਆ। ਪੁਲਸ ਤੋਂ ਬਚਣ ਲਈ ਇਹ ਅੱਤਵਾਦੀ ਨਜ਼ਦੀਕੀ ਘਰਾਂ ‘ਚ ਜਾਂ ਫਿਰ ਨਾਲਿਆਂ ‘ਚ ਲੁੱਕੇ ਹੋਏ ਸਨ।
ਦੱਸਣਾ ਚਾਹੁੰਦੇ ਹਾਂ ਕਿ ਅੱਤਵਾਦੀਆਂ ਨੇ 10 ਜੁਲਾਈ ਦੀ ਰਾਤ ਲੱਗਭਗ 8.30 ਵਜੇ ਅਮਰਨਾਥ ਯਾਤਰੀਆਂ ‘ਤੇ ਹਮਲਾ ਕੀਤਾ ਸੀ। ਜਿਸ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ, ਜਦੋਕਿ 19 ਯਾਤਰੀ ਜ਼ਖਮੀ ਹੋ ਗਏ ਸਨ।
ਹਮਲੇ ਸਮੇਂ ਅੱਤਵਾਦੀ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਯਾਤਰੀਆਂ ਦੀ ਬੱਸ ‘ਤੇ ਲਗਾਤਾਰ ਫਾਈਰਿੰਗ ਸ਼ੁਰੂ ਕਰ ਦਿੱਤੀ ਅਤੇ ਫਰਾਰ ਹੋ ਗਏ। ਇਸ ਗੋਲੀਬਾਰੀ ‘ਚ ਦੋ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂਕਿ 5 ਲੋਕਾਂ ਨੂੰ ਹਸਪਤਾਲ ‘ਚ ਲਿਜਾਉਂਦੇ ਸਮੇਂ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਹਮਲੇ ਦਾ ਮਾਸਟਰ ਮਾਈਂਡ ਅਬੁ ਇਸਮਾਇਲ ਸਮੇਤ ਹਮਲੇ ‘ਚ ਸ਼ਾਮਲ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਹੁਣ ਵੀ ਪੁਲਸ ਦੀ ਹਿਰਾਸਤ ਚੋਂ ਬਾਹਰ ਹੈ। ਸੁਰੱਖਿਆ ਫੋਰਸ ਦੀ ਗੋਲੀਬਾਰੀ ‘ਚ ਮਾਰੇ ਗਏ ਲਸ਼ਕਰ ਦਾ ਕਮਾਂਡਰ ਅਬੁ ਦੁਜਾਨਾ ਤੋਂ ਬਾਅਦ ਅਬੁ ਇਸਮਾਇਲ ਨੂੰ ਹੀ ਲਸ਼ਕਰ ਦੀ ਕਮਾਨ ਦਿੱਤੀ ਗਈ ਹੈ।